Apple ਯੂਜ਼ਰਜ਼ ਸਾਵਧਾਨ! ਸਰਕਾਰ ਨੇ ਦਿੱਤੀ ਚਿਤਾਵਨੀ, ਤੁਰੰਤ ਕਰੋ ਇਹ ਕੰਮ

Monday, Nov 25, 2024 - 05:08 PM (IST)

ਗੈਜੇਟ ਡੈਸਕ- ਭਾਰਤ ਦੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਐਪਲ ਯੂਜ਼ਰਜ਼ ਲਈ ਇਕ High-Severity (ਬੇਹੱਦ-ਗੰਭੀਰ) ਚਿਤਾਵਨੀ ਜਾਰੀ ਕੀਤੀ ਹੈ। ਇਹ ਚਿਤਾਵਨੀ 21 ਨਵੰਬਰ ਨੂੰ ਜਾਰੀ ਕੀਤੀ ਗਈ ਅਤੇ iPhones, iPads, Macs, Safari ਬ੍ਰਾਊਜ਼ਰ ਅਤੇ ਹੋਰ ਐਪਲ ਡਿਵਾਈਸਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਈ ਖਾਮੀਆਂ ਨੂੰ ਉਜਾਗਕਰ ਕਰਦੀ ਹੈ। CERT-In ਨੇ ਇਨ੍ਹਾਂ ਖਾਮੀਆਂ ਦਾ ਤੁਰੰਤ ਹੱਲ ਕਰਨ ਦੀ ਸ਼ਿਫਾਰਿਸ਼ ਕੀਤੀ ਹੈ। 

ਪ੍ਰਭਾਵਿਤ ਸਾਫਟਵੇਅਰ

- iOS ਅਤੇ iPadOS: ਵਰਜ਼ਨ 18.1.1 ਅਤੇ 17.7.2 ਤੋਂ ਪਹਿਲਾਂ ਦੇ ਵਰਜ਼ਨ।
- macOS Sequoia: ਵਰਜ਼ਨ 15.1.1 ਤੋਂ ਪਹਿਲਾਂ ਦੇ ਵਰਜ਼ਨ।
- visionOS: ਵਰਜ਼ਨ 2.1.1 ਤੋਂ ਪਹਿਲਾਂ ਦੇ ਵਰਜ਼ਨ।
- Safari: ਵਰਜ਼ਨ 18.1.1 ਤੋਂ ਪਹਿਲਾਂ ਦੇ ਵਰਜ਼ਨ।

ਕੀ ਹਨ ਇਨ੍ਹਾਂ ਖਾਮੀਆਂ ਦੇ ਖਤਰੇ

- Execution Vulnerability (CVE-2024-44308): ਇਹ ਖਾਮੀ JavaScriptCore 'ਚ ਪਾਈ ਗਈ ਹੈ, ਜਿਸ ਦੀ ਵਰਤੋਂ ਸਫਾਰੀ ਅਤੇ ਹੋਰ ਐਪਸ ਦੁਆਰਾ ਕੀਤੀ ਜਾਂਦੀ ਹੈ। ਹੈਕਰ ਖਤਰਨਾਕ ਵੈੱਬ ਸਮੱਗਰੀ ਭੇਜ ਕੇ ਇਸਦੀ ਦੁਰਵਰਤੋਂ ਕਰ ਸਕਦੇ ਹਨ, ਜਿਸ ਨਾਲ ਉਹ ਤੁਹਾਡੀ ਡਿਵਾਈਸ 'ਤੇ ਨੁਕਸਾਨਦੇਹ ਕੋਡ ਚਲਾ ਸਕਦੇ ਹਨ।

- Cross-Site Scripting (XSS) Vulnerability (CVE-2024-44309): ਇਹ ਖਾਮੀ ਵੈਬਕਿੱਟ (ਸਫਾਰੀ ਅਤੇ ਹੋਰ ਐਪਸ ਦੇ ਇੰਜਣ) ਵਿੱਚ ਮੌਜੂਦ ਹੈ। ਇਹ ਹੈਕਰਾਂ ਦੁਆਰਾ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਗਏ ਵੈੱਬ ਪੇਜ ਦੁਆਰਾ XSS ਹਮਲਿਆਂ ਨੂੰ ਸ਼ੁਰੂ ਕਰਨ ਲਈ ਵਰਤਿਆ ਜਾ ਸਕਦਾ ਹੈ। ਇਸ ਨਾਲ ਤੁਹਾਡੇ ਡੇਟਾ ਦੀ ਚੋਰੀ ਹੋ ਸਕਦੀ ਹੈ ਜਾਂ ਡਿਵਾਈਸ ਨਾਲ ਸਮਝੌਤਾ ਹੋ ਸਕਦਾ ਹੈ।

CERT-In ਦੀਆਂ ਸ਼ਿਫਾਰਿਸ਼ਾਂ

- iPhones ਅਤੇ iPads: iOS 18.1.1 ਜਾਂ iOS 17.7.2 'ਚ ਅਪਡੇਟ ਕਰੋ।
- Macs: macOS Sequoia 15.1.1 'ਚ ਅਪਗ੍ਰੇਡ ਕਰੋ।
- Apple Vision ਡਿਵਾਈਸ: visionOS 2.1.1 'ਚ ਅਪਡੇਟ ਕਰੋ।
- Safari ਬ੍ਰਾਊਜ਼ਰ: ਵਰਜ਼ਨ 18.1.1 'ਚ ਅਪਡੇਟ ਕਰੋ।


Rakesh

Content Editor

Related News