5000mAh ਦੀ ਪਾਵਰਫੁੱਲ ਬੈਟਰੀ ਦੇ ਨਾਲ ਅਸੂਸ ਨੇ ਲਾਂਚ ਕੀਤਾ Zenfone Pegasus 3S

Tuesday, Jan 10, 2017 - 12:04 PM (IST)

5000mAh ਦੀ ਪਾਵਰਫੁੱਲ ਬੈਟਰੀ ਦੇ ਨਾਲ ਅਸੂਸ ਨੇ ਲਾਂਚ ਕੀਤਾ Zenfone Pegasus 3S
ਜਲੰਧਰ- ਤਾਈਵਾਨ ਦੀ ਕੰਪਿਊਟਰ ਨਿਰਮਾਤਾ ਕੰਪਨੀ ਅਸੂਸ ਨੇ Pegasus ਸੀਰੀਜ਼ ਦਾ ਨਵਾਂ ਸਮਾਰਟਫੋਨ Zenfone Pegasus 3S ਚੀਨ ''ਚ ਲਾਂਚ ਕੀਤਾ ਹੈ। ਇਹ ਸਮਾਰਟਫੋਨ ਕੰਪਨੀ ਦੇ ਮੌਜੂਦਾ Zenfone Pegasus 3 ਦਾ ਅਪਗ੍ਰੇਡਿਡ ਵਰਜ਼ਨ ਹੈ ਜਿਸ ਨੂੰ ਪਿਛਲੇ ਸਾਲ ਜੂਨ ਮਹੀਨੇ ''ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਦੇ ਦੋ ਵੇਰੀਅੰਟਸ 32ਜੀ.ਬੀ./64ਜੀ.ਬੀ. ਉਪਲੱਬਧ ਹੋਣਗੇ ਪਰ ਭਾਰਤ ''ਚ ਇਸ ਦਾ 64ਜੀ.ਬੀ. ਵੇਰੀਅੰਟ ਹੀ ਪੇਸ਼ ਕੀਤਾ ਜਾਵੇਗਾ ਜਿਸ ਦੀ ਕੀਮਤ 1,999 ਯੁਆਨ (ਕਰੀਬ 19,672 ਰੁਪਏ) ਹੋਵੇਗੀ। 
ਆਲ-ਮੈਟਲ ਯੂਨੀਬਾਡੀ ਡਿਜ਼ਾਈਨ ਦੇ ਤਹਿਤ ਬਣਾਏ ਗਏ Zenfone Pegasus 3S ਸਮਾਰਟਫੋਨ ''ਚ 5.2-ਇੰਚ ਦੀ 2.5ਡੀ ਕਵਰਡ ਗਲਾਸ ਡਿਸਪਲੇ ਦਿੱਤੀ ਗਈ ਹੈ ਜੋ 1280x720 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਆਕਟਾ-ਕੋਰ ਮੀਡੀਆਟੈੱਕ MT6750 64-ਬਿਟ ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ 3ਜੀ.ਬੀ. ਰੈਮ ਦੇ ਨਾਲ 32ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 2ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਐਂਡਰਾਇਡ 7.0 ਨੂਗਾ ਆਧਾਰਿਤ ਇਸ ਸਮਾਰਟਫੋਨ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿਚ ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ. ਅਤੇ 1 ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਕੰਪਨੀ ਨੇ ਇਸ ਵਿਚ ਲੱਗੀ 5000 ਐੱਮ.ਏ.ਐੱਚ. ਦੀ ਬੈਟਰੀ ਨੂੰ ਲੈ ਕੇ ਇਹ ਦਾਅਵਾ ਕੀਤਾ ਹੈ ਕਿ ਇਹ 5V/2A ਫਾਸਟ ਚਾਰਜ ਨੂੰ ਸਪੋਰਟ ਕਰਨ ਦੇ ਨਾਲ 48 ਘੰਟਿਆਂ ਦੀ ਨਾਨ ਸਟਾਪ ਯੂਸੇਜ਼ ਅਤੇ 30 ਦਿਨਾਂ ਦਾ ਸਟੈਂਡਬਾਈ ਟਾਈਮ ਦੇਵੇਗੀ।

Related News