Asus ਨੇ ਭਾਰਤ ’ਚ ਲਾਂਚ ਕੀਤੇ 2 ਨਵੇਂ ਗੇਮਿੰਗ ਸਮਾਰਟਫੋਨ, ਇੰਨੀ ਹੈ ਕੀਮਤ

Thursday, Feb 17, 2022 - 10:46 AM (IST)

Asus ਨੇ ਭਾਰਤ ’ਚ ਲਾਂਚ ਕੀਤੇ 2 ਨਵੇਂ ਗੇਮਿੰਗ ਸਮਾਰਟਫੋਨ, ਇੰਨੀ ਹੈ ਕੀਮਤ

ਗੈਜੇਟ ਡੈਸਕ– ਗੇਮਿੰਗ ਦੇ ਸ਼ੌਕੀਨਾਂ ਲਈ ਅਸੁਸ ਨੇ ਆਪਣੇ ਦੋ ਨਵੇਂ ਸਮਾਰਟਫੋਨਾਂ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Asus ROG Phone 5s ਨੂੰ ਦੋ ਸਟੋਰੇਜ ਵੇਰੀਐਂਟਸ (8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ) ਆਪਸ਼ਨ ਨਾਲ ਲਿਆਇਆ ਗਿਆ ਹੈ। ਇਸ ਫੋਨ ਦੀ ਸੇਲ 18 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਜਦਕਿ Asus ROG Phone 5s Pro ਸਮਾਰਟਫੋਨ ਨੂੰ ਸਿੰਗਲ ਰੈਮ ਆਪਸ਼ਨ (18 ਜੀ.ਬੀ. ਰੈਮ+512 ਜੀ.ਬੀ. ਸਟੋਰੇਜ) ਦੇ ਨਾਲ ਉਪਲੱਬਧ ਕੀਤਾ ਜਾਵੇਗਾ।

ਕੀਮਤ
Asus Rog 5s 
ਵੇਰੀਐਂਟਸ             -     ਕੀਮਤ

8GB+128GB    -    49,999 ਰੁਪਏ
12GB+256GB  -    57,999 ਰੁਪਏ

Asus Rog 5s Pro 

18GB+512GB    -    79,999 ਰੁਪਏ

ਆਫਰਜ਼
ਇਨ੍ਹਾਂ ਫੋਨਾਂ ’ਤੇ ਮਿਲਣ ਵਾਲੇ ਆਫਰਜ਼ ਦੀ ਗੱਲ ਕੀਤੀ ਜਾਵੇ ਤਾਂ ਫਲਿਪਕਾਰਟ ਐਕਸਿਸ ਬੈਂਕ ਕਾਰਡ ਤੋਂ ਇਨ੍ਹਾਂ ਦੀ ਖ਼ਰੀਦਦਾਰੀ ਕਰਨ ’ਤੇ 5 ਫ਼ੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ 6000 ਰੁਪਏ ਵਾਧੂ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਨੂੰ 1,709 ਰੁਪਏ ਦੀ ਈ.ਐੱਮ.ਆਈ. ਆਪਸ਼ਨ ਦੇ ਨਾਲ ਵੀ ਖ਼ਰੀਦਿਆ ਜਾ ਸਕੇਗਾ। ਇਸ ਫੋਨ ਦੀ ਖ਼ਰੀਦ ’ਤੇ 1 ਸਾਲ ਦੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ।

Asus Rog 5s ਦੇ ਫੀਚਰਜ਼

ਡਿਸਪਲੇਅ    - 6.78 ਇੰਚ ਦੀ FHD+, E4 AMOLED, 144Hz ਰਿਫ੍ਰੈਸ਼ ਰੇਟ, ਕਾਰਨਿੰਗ ਗੋਰਿਲਾ ਗਲਾਸ ਵਿਕਟਸ ਦੀ ਸਪੋਰਟ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 888 ਪਲੱਸ (2.99GHz)
ਓ.ਐੱਸ.    - ਐਂਡਰਾਇਡ 11
ਰੀਅਰ ਕੈਮਰਾ    - 64MP (ਸੋਨੀ IMX 686) + 13MP (ਅਲਟਰਾ ਵਾਈਡ ਐਂਗਲ ਸੈਂਸਰ) + 2MP (ਮੈਕ੍ਰੋ ਸੈਂਸਰ)    
ਫਰੰਟ ਕੈਮਰਾ    - 24MP
ਬੈਟਰੀ    - 6000mAh (65W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 5G ਅਤੇ 4G LTE ਸਪੋਰਟ, Wi-Fi 802.11 b/g/n/ac/ax,Wi-Fi ਡਾਇਰੈਕਟ, ਬਲੂਟੁੱਥ V5.2, NFC ਅਤੇ USB ਟਾਈਪ-C ਪੋਰਟ


author

Rakesh

Content Editor

Related News