ਗੇਮਿੰਗ ਦੇ ਸ਼ੌਕੀਨਾਂ ਲਈ ਲਾਂਚ ਹੋਇਆ Asus ROG Phone 3 ਦਾ ਨਵਾਂ ਮਾਡਲ, ਜਾਣੋ ਕੀਮਤ

10/06/2020 5:34:08 PM

ਗੈਜੇਟ ਡੈਸਕ– ਅਸੂਸ ਨੇ ਆਪਣੇ ਗੇਮਿੰਗ ਸਮਾਰਟਫੋਨ ROG Phone 3 ਦਾ ਨਵਾਂ ਮਾਡਲ ਲਾਂਚ ਕਰ ਦਿੱਤਾ ਹੈ। ਇਹ ਮਾਡਲ 12 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਇੰਟਰਨਲ ਸਟੋਰੇਜ ਨਾਲ ਲਿਆਇਆ ਗਿਆ ਹੈ ਜਿਸ ਦੀ ਕੀਮਤ 52,999 ਰੁਪਏ ਹੈ। ਲਾਂਚ ਕਰਦੇ ਹੀ ਇਸ ਮਾਡਲ ਨੂੰ ਕੰਪਨੀ ਨੇ ਫਲਿਪਕਾਰਟ ’ਤੇ ਉਪਲੱਬਧ ਕਰ ਦਿੱਤਾ ਹੈ। ਇਸ ਨੂੰ ਚੱਲ ਰਹੀ 'Big Billion Days' ਸੇਲ ’ਚ 3,6 ਅਤੇ 9 ਮਹੀਨਿਆਂ ਦੀ ਆਕਰਸ਼ਕ ਨੋ-ਕਾਸਟ ਈ.ਐੱਮ.ਆਈ. ’ਤੇ ਖ਼ਰੀਦਿਆ ਜਾ ਸਕਦਾ ਹੈ। 

ਫੋਨ ਦੇ ਖ਼ਾਸ ਫੀਚਰਜ਼
ਇੰਟੈਂਸ ਗੇਮਿੰਗ ਦੌਰਾਨ ਬਿਹਤਰ ਇੰਟਰਨੈੱਟ ਸਪੀਡ ਲਈ Asus ROG Phone 3 ’ਤੇ ਮੋਬਾਇਲ ਡਾਟਾ ਅਤੇ ਵਾਈ-ਫਾਈ ਦੀ ਸਪੀਡ ਨੂੰ ਕੰਬਾਈਨ ਕੀਤਾ ਜਾ ਸਕਦਾ ਹੈ ਜਿਸ ਨਾਲ ਯੂਜ਼ਰਸ ਨੂੰ ਜ਼ਿਆਦਾ ਸਮੂਥ ਗੇਮਿੰਗ ਅਨੁਭਵ ਮਿਲੇਗਾ। ਗੇਮਿੰਗ ਦੌਰਾਨ ਫੋਨ ਓਵਰਹੀਟ ਨਾ ਹੋਵੇ, ਇਸ ਲਈ ਇਹ ਫੋਨ ਖ਼ਾਸ GameCool 3 ਕੂਲਿੰਗ ਸਿਸਟਮ ਨਾਲ ਆਉਂਦਾ ਹੈ। 

Asus ROG Phone 3 ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ 144Hz ਰਿਫ੍ਰੈਸ਼ ਰੇਟ ਵਾਲੀ ਅਮੋਲੇਡ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 865+
ਰੈਮ    - 8GB/12GB
ਸਟੋਰੇਜ    - 128GB/256GB
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 64MP (SONY IMX686 ਸੈਂਸਰ) + 13MP (ਅਲਟਰਾ ਵਾਈਡ)  + 5MP ਮੈਕ੍ਰੋ ਲੈੱਨਜ਼
ਫਰੰਟ ਕੈਮਰਾ    - 24MP
ਬੈਟਰੀ    - 6,000mAh
ਅਨੋਖਾ ਫੀਚਰ    - 30 ਵਾਟ ਫਾਸਟ ਚਾਰਜਿੰਗ ਆਪਸ਼ਨ


Rakesh

Content Editor

Related News