Asus ਨੇ ਭਾਰਤ ''ਚ ਲਾਂਚ ਕੀਤੇ ਡਿਊਲ ਸਕਰੀਨ ਲੈਪਟਾਪਸ, ਜਾਣੋ ਕੀਮਤ ਤੇ ਫੀਚਰਸ

10/18/2019 12:26:43 AM

ਗੈਜੇਟ ਡੈਸਕ—ਤਾਈਵਾਨ ਦੀ ਟੈੱਕ ਕੰਪਨੀ ਅਸੁਸ (Asus) ਨੇ ਭਾਰਤ 'ਚ ZenBook Pro Duo ਅਤੇ ZenBook Duo  ਲਾਂਚ ਕਰ ਦਿੱਤੇ ਹਨ। ਇਹ ਡਿਊਲ ਸਕਰੀਨ ਲੈਪਟਾਪ ਸੀਰੀਜ਼ ਹਨ ਅਤੇ ਇਹ ਹਾਈ ਐਂਡ ਹਨ। ਪ੍ਰੋ ਮਾਡਲ ਦੀ ਕੀਮਤ 2,09,990 ਰੁਪਏ ਹੈ, ਜਦਕਿ ਸਟੈਂਡਰਡ ਮਾਡਲ ਦੀ ਕੀਮਤ 89,990 ਰੁਪਏ ਹੈ। ਇਸ ਤੋਂ ਇਲਾਵਾ ZenBook ਸੀਰੀਜ਼ ਦੇ ਵੀ ਨਵੇਂ ਲੈਪਟਾਪਸ ਪੇਸ਼ ਕੀਤੇ ਗਏ ਹਨ। ਇਨ੍ਹਾਂ 'ਚ  ZenBook 13, ZenBook 14  ਤੇ ZenBook 15  ਸ਼ਾਮਲ ਹੈ। ਸ਼ੁਰੂਆਤੀ ਕੀਮਤ 84,990 ਰੁਪਏ ਹੈ ਅਤੇ ਟਾਪ ਮਾਡਲ ਦੀ ਕੀਮਤ 1,24,990 ਰੁਪਏ ਹੈ।

PunjabKesari

ZenBook Duo ਤੇ ZenBook Duo Pro  ਨੂੰ ਐਮਾਜ਼ੋਨ, ਫਲਿੱਪਕਾਰਟ ਤੋਂ ਖਰੀਦਿਆਂ ਜਾ ਸਕਦਾ ਹੈ। ਇਸ ਨੂੰ ਆਫਲਾਈਨ ਰਿਟੇਲ ਸਟੋਰਸ ਤੋਂ ਵੀ ਖਰੀਦਿਆਂ ਜਾ ਸਕਦਾ ਹੈ। Asus ਨੇ VivoBook S431 ਤੇ VivoBook S532 ਲਾਂਚ ਕੀਤੇ ਹਨ ਜਿਨ੍ਹਾਂ ਦੀ ਕੀਮਤ ਸਿਰਫ 54,990 ਰੁਪਏ ਅਤੇ 69,990 ਰੁਪਏ ਹੈ। ਦਿੱਲੀ 'ਚ ਆਯੋਜਿਤ ਲਾਂਚ ਈਵੈਂਟ 'ਚ ਕੰਪਨੀ ਨੇ ਕਈ ਖਾਸ ਫੀਚਰਸ ਵਾਲਾ ZenBook Duo Pro  ਪੇਸ਼ ਕੀਤਾ ਹੈ। ਇਸ ਨੂੰ ਕਸਟਮਰਸ 10th ਜਨਰੇਸ਼ਨ Intel Core i9  ਪ੍ਰੋਸੈਸਰ ਨਾਲ ਖਰੀਦ ਸਕਦੇ ਹਨ। ਇਸ 'ਚ 4ਕੇ ਸਕਰੀਨਪੈਡ ਪਲੱਸ ਦਿੱਤੀ ਗਈ ਹੈ।

PunjabKesari

ZenBook Duo Pro ਨੂੰ 32ਜੀ.ਬੀ. ਰੈਮ ਤੇ 1ਟੀ.ਬੀ. ਸਟੋਰੇਜ਼ ਨਾਲ ਕਾਨਫਿਗਰ ਕਰ ਸਕਦੇ ਹੋ। ਇਸ 'ਚ 15.6 ਇੰਚ ਦੀ ਓਲੇਡ ਡਿਸਪਲੇਅ ਹੈ। ਇਸ ਲੈਪਟਾਪ ਦੀ ਖਾਸੀਅਤ ਇਸ 'ਚ ਦਿੱਤਾ ਗਿਆ ScreenPad Plus ਟੱਚ ਡਿਸਪਲੇਅ ਹੈ। ਇਸ 'ਚ ਬੈਕਲਿਟ ਕੀਬੋਰਡ ਵੀ ਹੈ ਅਤੇ ਐੱਚ.ਡੀ. ਕੈਮਰਾ ਵੀ ਦਿੱਤਾ ਗਿਆ ਹੈ। ਦੂਜੀ ਸਕਰੀਨ 'ਚ ਕਈ ਐਪਸ ਦਾ ਸਪੋਰਟ ਦਿੱਤਾ ਗਿਆ ਹੈ। ਪ੍ਰੋਡਕਟੀਵਿਟੀ ਬੇਸਡ 'ਚ ਕਈ ਬਿਲਟ ਇਨ ਐਪਸ ਦਿੱਤੇ ਗਏ ਹਨ। ਕਵਿਕ ਰਾਹੀਂ ਕੀਬੋਰਡ ਦੇ ਸਿਕਵੈਂਸ ਨੂੰ ਆਸਾਨ ਕੀਤਾ ਜਾ ਸਕਦਾ ਹੈ। ਟਾਸਕ ਗਰੁੱਪ ਰਾਹੀਂ ਕਈ ਟਾਸਕ ਇਕ ਟੱਚ 'ਚ ਓਪਨ ਕਰ ਸਕਦੇ ਹੋ।

PunjabKesari

ZenBook Duo 'ਚ 14 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਨੂੰ ਤੁਸੀਂ Intel Core I7 ਅਤੇ Core i5 ਚਿਪਸੈੱਟ ਨਾਲ ਖਰੀਦ ਸਕਦੇ ਹੋ। ਇਸ 'ਚ ਤੁਸੀਂ 16GB ਤਕ ਰੈਮ ਅਤੇ NVIDIA GeForce MX250 ਐਡ ਕਰਵਾ ਸਕੋਗੇ। ਇਸ ਲੈਪਟਾਪ 'ਚ 12.6 ਇੰਚ ਦੀ ਸਕਰੀਨ ਪੈਡ ਪਲੱਸ ਟੱਚ ਡਿਸਪਲੇਅ ਹੈ। ਇਨ੍ਹਾਂ 'ਚ ਐੱਲ.ਈ.ਡੀ. ਬੈਕਲਿਟ ਨਿਊਮਰਿਕ ਕੀਬੋਰਡ ਨਾਲ ਫੁਲ ਸਾਈਜ਼ ਕੀਬੋਰਡ ਦਿੱਤਾ ਗਿਆ ਹੈ। Asus India ਕੰਜ਼ਿਉਮਰ ਨੋਟਬੁੱਕ ਅਤੇ ROG  ਬਿਜ਼ਨੈੱਸ ਹੈੱਡ Arnold Su ਨੇ ਲਾਂਚ ਦੌਰਾਨ ਕਿਹਾ ਕਿ ਡਿਊਲ ਸਕਰੀਨ ਲੈਪਟਾਪ ਲਾਂਚ ਨਾਲ ਅਸੀਂ ਇੰਡਸਟਰੀ ਦੇ ਫਿਊਚਰ ਵੱਲ ਵਧ ਰਹੇ ਹਾਂ। ਨਵੇਂ ਲੈਪਟਾਪਸ ਭਾਰਤ ਦੇ ਕ੍ਰਿਏਟਿਵ ਇੰਡੀਵੀਜ਼ੁਅਲ, ਕਾਨਟੈਂਟ ਕ੍ਰਿਏਟਰਸ, ਐਡੀਟਰਸ ਅਤੇ ਗੇਮਰਸ ਲਈ ਆਸਾਨ ਸਾਬਤ ਹੋਵੇਗਾ, ਕਿਉਂਕਿ ਇਸ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਹ ਡਿਊਲ ਡਿਸਪਲੇਅ ਲੈਪਟਾਸ ਨਾ ਸਿਰਫ ਪ੍ਰੋਡਕਟੀਵਿਟੀ ਲਈ ਖਾਸ ਹੋਣਗੇ ਬਲਕਿ ਇਹ ਕ੍ਰਿਏਟੀਵਿਟੀ ਲਈ ਬਿਹਤਰ ਸਾਬਤ ਹੋਣਗੇ।


Karan Kumar

Content Editor

Related News