13 ਅਗਸਤ ਨੂੰ ਅਸੁਸ ਭਾਰਤ ''ਚ ਲਾਂਚ ਕਰੇਗੀ ਆਪਣੀ ਨਵੀਂ ਜ਼ੈਨਬੁਕ ਸੀਰੀਜ਼

Tuesday, Jul 31, 2018 - 05:10 PM (IST)

13 ਅਗਸਤ ਨੂੰ ਅਸੁਸ ਭਾਰਤ ''ਚ ਲਾਂਚ ਕਰੇਗੀ ਆਪਣੀ ਨਵੀਂ ਜ਼ੈਨਬੁਕ ਸੀਰੀਜ਼

ਜਲੰਧਰ- ਹਾਰਡਵੇਅਰ ਤੇ ਸਮਾਰਟਫੋਨ ਨਿਰਮਾਤਾ ਕੰਪਨੀ ਆਸੁਸ ਨੇ ਭਾਰਤ 'ਚ ਹੁਣ ਸਮਾਰਟਫੋਨਜ਼ ਤੋਂ ਬਾਅਦ ਆਪਣੇ ਹੋਰ ਪ੍ਰੋਡਕਟਸ ਨੂੰ ਲਾਂਚ ਕਰਨ ਦੀਆਂ ਤਿਆਰੀਆਂ 'ਚ ਲੱਗੀ ਹੈ। ਜਿਸ ਦੇ ਤਹਿਤ ਹੀ ਉਹ ਹੁਣ ਆਪਣੀ ਲੈਪਟਾਪ ਦੀ ਜ਼ੈਨਬੁੱਕ ਸੀਰੀਜ਼ ਨੂੰ ਅਗਲੇ ਮਹੀਨੇ ਮਤਲਬ ਅਗਸਤ 'ਚ ਲਾਂਚ ਕਰਨ ਵਾਲੀ ਹੈ।

ਆਸੁਸ ਨੇ ਆਪਣੇ ਆਉਣ ਵਾਲੇ ਇਸ ਲਾਂਚ ਈਵੈਂਟ ਲਈ ਮੀਡੀਆ ਇਨਵਾਈਟਸ ਭੇਜਣ ਸ਼ੁਰੂ ਕਰ ਦਿੱਤੇ ਹਨ, ਜਿਸ ਦੇ ਮੁਤਾਬਕ ਇਹ ਈਵੈਂਟ 13 ਅਗਸਤ ਨੂੰ ਆਯੋਜਿਤ ਕੀਤਾ ਜਾਵੇਗਾ। ਕੰਪਨੀ ਨੇ ਹਾਲਾਂਕਿ ਇਨਵਾਈਟ 'ਚ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਹ ਇਸ ਈਵੈਂਟ 'ਚ ਜ਼ੈਨਬੁੱਕ ਸੀਰੀਜ਼ ਦੇ ਕਿਸ ਡਿਵਾਈਸ ਨੂੰ ਪੇਸ਼ ਕਰਨ ਵਾਲੀ ਹੈ। ਪਰ ਇੱਥੇ ਟੱਚ ਦ ਫਿਊਚਰ ਦੀ ਗੱਲ ਕਹੀ ਗਈ ਹੈ ਜਿਸ ਦੇ ਨਾਲ ਇਹ ਸੰਭਾਵਨਾ ਜਤਾਈ ਜਾ ਸਕਦੀ ਹੈ ਕਿ ਇਹ ਲੈਪਟਾਪ ਟੱਚ ਫੀਚਰ ਦੀ ਖੂਬੀ ਦੇ ਨਾਲ ਹੋਵੇਗਾ।

ਜਾਣਕਾਰੀ ਲਈ ਦੱਸ ਦੇਈਏ ਕਿ ਅਸੁਸ ਨੇ ਇਸ ਸਾਲ ਹੀ ਮਈ ਮਹੀਨੇ ਆਪਣੀ ਜ਼ੈਨਬੁੱਕ ਸੀਰੀਜ਼ ਦੇ ਤਹਿਤ ਇਕ ਨਵਾਂ ਲੈਪਟਾਪ ਜ਼ੈਨਬੁਕ ਪ੍ਰੋ ਨਾਂ ਨਾਲ ਲਾਂਚ ਕੀਤਾ ਗਿਆ ਸੀ। ਇਸ ਲੈਪਟਾਪ 'ਚ ਫਿੰਗਰਪ੍ਰਿੰਟ ਸੈਂਸਰ ਆਦਿ ਦੇ ਨਾਲ ਖਾਸ ਜੈਸ਼ਚਰ ਕੰਟਰੋਲ ਸਿਸਟਮ ਦਿੱਤਾ ਗਿਆ ਹੈ। ਇਸ ਲੈਪਟਾਪ 'ਚ ਸੋਨੀਕਮਾਸਟਰ ਸਟੀਰੀਓ ਸਰਾਊਂਡ -ਸਾਊਂਡ ਦੀ ਖੂਬੀ ਦੇ ਨਾਲ ਦਿੱਤਾ ਹੈ ਜੋ ਕਿ ਹਰਮਨ ਕਾਰਡਨ ਰਾਹੀਂ ਸਰਟੀਫਾਈਡ ਹੈ।

 

ਇਸ ਲੈਪਟਾਪ 'ਚ ਵਿੰਡੋ 10 pro/ ਵਿੰਡੋ 10 Home ਆਊਟ ਆਫ ਦਿ ਬਾਕਸ ਆ ਰਹੀ ਹੈ। ਇਸ ਵਿਚ 15.6-ਇੰਚ ਦੀ ਐੱਲ.ਈ.ਡੀ. ਬੈਕਲਿਟ ਫੁੱਲ-ਐੱਚ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1920X1080 ਪਿਕਸਲਸ ਹੈ। ਇਹ 4ਕੇ (3840x2160 ਪਿਕਸਲ) ਪੈਨਲ ਦੇ ਨਾਲ ਆ ਰਿਹਾ ਹੈ। ਦੋਵਾਂ ਦਾ ਅਸਪੈਕਟ ਰੇਸ਼ੀਓ 16:9 ਹੈ। ਲੈਪਟਾਪ 'ਚ 8ਵੀਂ ਜਨਰੇਸ਼ਨ ਇੰਟੈਲ ਕੋਰ i5 -8300H (2.3GHz)/ Core i7-8750H (2.2GHz)/ Core i9-8950H (2.9GHz) ਪ੍ਰੋਸੈਸਰ ਹੈ ਜੋ 8GB/ 16GB DDR4 RAM ਦੇ ਆਪਸ਼ਨ 'ਚ ਆ ਰਿਹਾ ਹੈ। ਇਸ ਵਿਚ Nvidia GeForce GTX 1050 GPU 4GB GDDR5 VRAM ਮੌਜੂਦ ਹੈ। 


ਲੈਪਟਾਪ 1TB/ 512GB PCIe SSD और 512GB/ 256GB SATA3 SSD ਆਪਸ਼ਨ 'ਚ ਆ ਰਿਹਾ ਹੈ। ਲੈਪਟਾਪ 'ਚ ਫੁੱਲ ਸਾਈਜ਼ ਬੈਕਲਿਟ ਕੀ-ਬੋਰਡ ਹੈ। ਲੈਪਟਾਪ ਦਾ ਟੱਚਪੈਡ ਆਪਸ਼ਨਲ ਇੰਟੀਗ੍ਰੇਟਿਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆ ਰਿਹਾ ਹੈ ਜੋ ਵਿੰਡੋ ਹੈਲੋ ਨੂੰ ਸਪੋਰਟ ਕਰਦਾ ਹੈ। ZenBook Pro 15 'ਚ 3.5mm ਹੈੱਡਫੋਨ ਜੈੱਕ ਆ ਰਿਹਾ ਹੈ ਅਤੇ ਇਸ ਵਿਚ Harman Kardon ਬ੍ਰਾਂਡਿੰਗ ਹੈ। ਵੀਡੀਓ ਕਾਲ ਲਈ ਇਸ ਵਿਚ VGA ਵੈੱਬਕੈਮ ਹੈ। ਕੰਪਨੀ ਦਾ ਦਾਅਵਾ ਹੈ ਕਿ 71Whr 8-cell ਲੀਥੀਅਮ ਪਾਲੀਮਰ ਬੈਟਰੀ ਦੇ ਨਾਲ ਆ ਰਿਹਾ ਇਹ ਲੈਪਟਾਪ 9 ਘੰਟੇ ਤਕ ਚੱਲ ਸਕਦਾ ਹੈ। 

ਕੁਨੈਕਟੀਵਿਟੀ ਲਈ ਇਸ ਵਿਚ USB Type-C 3.1 Gen 2 (Thunderbolt) ਪੋਰਟ, ਦੋ USB Type-A 3.1 Gen 2 ਪੋਰਟ, ਇਕ HDMI ਪੋਰਟ, ਇਕ ਕੰਬੋ ਆਡੀਓ ਜੈੱਕ ਅਤੇ ਇਕ ਮਾਈਕ੍ਰੋ-ਐੱਸ.ਡੀ. ਕਾਰਡ ਰੀਡਰ ਹੈ। ਇਸ ਤੋਂ ਇਲਾਵਾ ਲੈਪਟਾਪ 'ਚ ਡਿਊਲ ਬੈਂਡ ਵਾਈ-ਫਾਈ 802.11 ਏਸੀ, ਬਲੂਟੁੱਥ 5.0 ਵਰਗੇ ਫੀਚਰਸ ਹਨ।


Related News