CES 2022: ਦੁਨੀਆ ਦਾ ਪਹਿਲਾ ਫੋਲਡ ਹੋਣ ਵਾਲਾ ਲੈਪਟਾਪ ਹੋਇਆ ਲਾਂਚ, ਜਾਣੋ ਖੂਬੀਆਂ

Saturday, Jan 08, 2022 - 06:23 PM (IST)

CES 2022: ਦੁਨੀਆ ਦਾ ਪਹਿਲਾ ਫੋਲਡ ਹੋਣ ਵਾਲਾ ਲੈਪਟਾਪ ਹੋਇਆ ਲਾਂਚ, ਜਾਣੋ ਖੂਬੀਆਂ

ਗੈਜੇਟ ਡੈਸਕ– ਤਕਨਾਲੋਜੀ ਕੰਪਨੀ ਆਸੁਸ ਨੇ ਸੀ.ਈ.ਐੱਸ. 2022 (CES 2022) ਈਵੈਂਟ ’ਚ ਦੁਨੀਆ ਦਾ ਪਹਿਲਾ ਫੋਲਡ ਹੋਣ ਵਾਲਾ ਲੈਪਟਾਪ ਜੈੱਨਬੁੱਕ 17 ਫੋਲਡ (Zenbook 17 Fold) ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ’ਚ 17 ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਦਿੱਤੀ ਗਈ ਹੈ, ਜੋ ਮੁੜਨ ’ਤੇ 12.5 ਇੰਚ ਦੀ ਹੋ ਜਾਂਦੀ ਹੈ। ਇਸਦੀ ਸਕਰੀਨ ਦਾ ਰੈਜ਼ੋਲਿਊਸ਼ਨ 2.5ਕੇ ਹੈ। ਦੱਸ ਦੇਈਏ ਕਿ ਇਸ ਲੈਪਟਾਪ ਨੂੰ ਇੰਟੈਲ ਅਤੇ ਬੀ.ਓ.ਈ. ਤਕਨਾਲੋਜੀ ਗਰੁੱਪ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– Elon Musk ਦੀ ਟੱਕਰ ’ਚ ਉਤਰੀ Airtel, ਲਾਂਚ ਕਰੇਗੀ ਸੈਟੇਲਾਈਟ ਇੰਟਰਨੈੱਟ ਬ੍ਰਾਡਬੈਂਡ ਸੇਵਾ

ਆਸੁਸ ਮੁਤਾਬਕ, Zenbook 17 Fold 17.3 ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਨਾਲ ਆਉਂਦਾ ਹੈ। ਇਸਦਾ ਰੈਜ਼ੋਲਿਊਸ਼ਨ 2560x1920 ਪਿਕਸਲ ਹੈ। ਇਸਦੀ ਸਕਰੀਨ 70 ਫੀਸਦੀ ਘੱਟ ਹਾਨੀਕਾਰਕ ਬਲਿਊ ਲਾਈਟ ਪ੍ਰੋਡਿਊਸ ਕਰਦੀ ਹੈ। ਇਸ ਲੈਪਟਾਪ ’ਚ ਪਾਵਰ ਲਈ ਗ੍ਰਾਫਿਕ ਕਾਰਡ ਦੇ ਨਾਲ ਇੰਟੈਲ ਕੋਰ ਆਈ7 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਲੈਪਟਾਪ ਵਿੰਡੋਜ਼ 11 (Windows 11) ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 

ਇਹ ਵੀ ਪੜ੍ਹੋ– iPhone 14 Pro ’ਚੋਂ ਹਟੇਗਾ ਨੌਚ, ਸਕਰੀਨ ਦੇ ਅੰਦਰ ਹੀ ਹੋਵੇਗਾ Face ID

ਸਟੋਰੇਜ ਅਤੇ ਰੈਮ
ਆਸੁਸ ਜੈੱਨਬੁੱਕ 17 ਲੈਪਟਾਪ ’ਚ 16 ਜੀ.ਬੀ. ਰੈਮ ਅਤੇ 1 ਟੀ.ਬੀ. ਐੱਸ.ਐੱਸ.ਡੀ. ਸਟੋਰੇਜ ਹੈ। ਇਸ ਲੈਪਟਾਪ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ, ਜੋ ਆਈ.ਆਰ. ਫੰਕਸ਼ਨ ਦੇ ਨਾਲ ਆਉਂਦਾ ਹੈ। ਇਸਦਾ ਕੈਮਰਾ ਵਿੰਡੋਜ਼ ਹੈਲੋ ਨੂੰ ਸਪੋਰਟ ਕਰਦਾ ਹੈ। 

ਬੈਟਰੀ
ਆਸੁਸ ਜ਼ੈੱਨਬੁੱਕ 17 ਫੋਲਡ ’ਚ 75 ਵਾਟ ਦੀ ਬੈਟਰੀ ਮੌਜੂਦ ਹੈ। ਇਸਦੀ ਬੈਟਰੀ 65 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸਤੋਂ ਇਲਾਵਾ ਲੈਪਟਾਪ ’ਚ ਕਈ ਰੀਡਰ ਅਤੇ ਯੂ.ਐੱਸ.ਬੀ. ਪੋਰਟ ਵਰਗੇ ਕੁਨੈਕਟੀਵਿਟੀ ਫੀਚਰਜ਼ ਮਿਲਣਗੇ। 

ਇਹ ਵੀ ਪੜ੍ਹੋ– ਵਾਪਸ ਆਇਆ ਜੀਓ ਦਾ ਡਿਜ਼ਨੀ+ਹੋਟਸਟਾਰ ਦੀ ਸਬਸਕ੍ਰਿਪਸ਼ਨ ਵਾਲਾ ਇਹ ਸਸਤਾ ਪਲਾਨ


author

Rakesh

Content Editor

Related News