ਇਨ੍ਹਾਂ 4 ਤਰੀਕਿਆਂ ''ਚ ਜਿਆਦਾ ਇਸਤੇਮਾਲ ਹੁੰਦਾ ਹੈ Artificial intelligence
Sunday, Oct 22, 2017 - 03:53 PM (IST)

ਜਲੰਧਰ-ਡਿਜੀਟਲਾਈਜ਼ੇਸ਼ਨ ਤੋਂ ਬਾਅਦ ਭਾਰਤ 'ਚ ਜਿਨ੍ਹਾਂ ਦੋ ਸ਼ਬਦਾਂ ਦੀ ਸਭ ਤੋਂ ਜਿਆਦਾ ਚਰਚਾ ਹੋ ਰਹੀਂ ਹੈ, ਉਹ ਆਟੋਮੇਸ਼ਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ AI ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦੁਨੀਆਭਰ ਦੀ ਵੱਡੀਆਂ ਕੰਪਨੀਆਂ ਆਪਣੇ ਕੰਮਾਂ ਲਈ AI ਦੀ ਮਦਦ ਲੈਣ ਦੀ ਤਿਆਰੀ ਕਰ ਰਹੀਂ ਹਨ। ਇੱਥੋ ਤੱਕ ਕਿ ਮਾਈਕ੍ਰੋਸਾਫਟ , ਗੂਗਲ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਵੀ AI 'ਤੇ ਕੰਮ ਕਰ ਰਹੀਆਂ ਹਨ, ਪਰ AI ਦੇ ਕੁਝ ਮਸ਼ਹੂਰ ਕੰਮਾਂ 'ਚ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ। ਅੱਜ ਅਸੀ ਤੁਹਾਨੂੰ 4 ਤਰੀਕਿਆਂ ਬਾਰੇ ਦੱਸਣ ਜਾ ਰਹੇ ਹੈ ਕਿ ਜਿਸ 'ਚ AI ਦਾ ਇਸਤੇਮਾਲ ਕੀਤਾ ਜਾਂਦਾ ਹੈ।
1. ਸਾਈਬਰ ਸਕਿਉਰਟੀ -
AI ਦੁਨੀਆ ਨੂੰ ਖਤਰਿਆਂ ਤੋਂ ਲੜਨ ਲਈ ਕਈ ਆਧੁਨਿਕ ਤਰੀਕੇ ਮੁਹੱਈਆ ਕਰਵਾਏ ਹਨ। ਇਹ ਧੋਖਾਧੜੀ ਦਾ ਪਤਾ ਲਗਾਉਣ, ਵਿੱਤੀ ਲੈਣ-ਦੇਣ 'ਚ ਹੋਣ ਵਾਲੇ ਅਨਿਯਮਿਤ , ਟ੍ਰੇਡਿੰਗ ਪੈਟਰਨ ਦੀ ਨਿਗਰਾਨੀ ਆਦਿ 'ਚ ਤੇਜ਼ੀ ਨਾਲ ਮਹੱਤਵਪੂਰਨ ਭੂਮਿਕਾ ਨਿਭਾਉਦੀ ਹੈ।
2. ਆਨਲਾਈਨ ਸ਼ਾਪਿੰਗ-
ਹਾਲ ਦੇ ਕੁਝ ਸਾਲਾਂ 'ਚ ਕਈ ਰਿਟੇਲ ਸਟੋਰਾਂ ਡਿਜੀਟਲ ਮੋਡ 'ਚ ਆ ਚੁੱਕੇ ਹਨ। ਆਨਲਾਈਨ ਸ਼ੌਪਿੰਗ ਲੋਕਾਂ ਦੇ ਜੀਵਨ ਅਤੇ ਬਿਜ਼ਨੈੱਸ ਦਾ ਖਾਸ ਪਹਿਲੂ ਬਣ ਗਿਆ ਹੈ। ਅਜਿਹੇ 'ਚ ਆਨਲਾਈਨ Fraud ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਯੂਜ਼ਰਸ ਦੁਆਰਾ ਕੀਤੇ ਗਏ ਆਨਲਾਈਨ ਸ਼ਾਪਿੰਗ 'ਚ AI ਕਾਫੀ ਮਦਦਗਾਰ ਸਾਬਿਤ ਹੁੰਦੇ ਹਨ। AI ਦੀ ਮਦਦ ਨਾਲ ਹੀ ਯੂਜ਼ਰਸ ਪਰਸਨਲ ਸਰਚ ਰਿਜਲਟ, ਪ੍ਰੋਡਕਟ ਰਿਕਮਡੇਸ਼ਨ ਵਰਗੇ ਫੀਚਰ ਦਾ ਇਸਤੇਮਾਲ ਕਰ ਸਕਦੇ ਹੈ, ਜੋ ਕਿ ਇਸ ਇੰਡਸਟਰੀ ਨੂੰ ਪੂਰੇ ਤਰੀਕੇ ਨਾਲ ਬਦਲ ਦੇਣਗੇ।
3. ਵਰਚੂਅਲ ਪਰਸਨਲ ਅਸਿਸਟੈਂਟ-
ਐਪਲ ਦੇ ਸਿਰੀ , ਗੂਗਲ ਅਸਿਸਟੈਂਟ , ਅਮੇਜ਼ਨ ਦੇ ਐਲਕਸਾ ਅਤੇ ਮਾਈਕ੍ਰੋਸਾਫਟ ਦੇ ਕੋਰੋਟਾਨਾ ਡਿਜੀਟਲ ਅਸਿਸਟੈਂਟ ਦੇ ਕੁਝ ਅਜਿਹੇ ਉਦਾਹਰਣ ਹਨ, ਜਿਨ੍ਹਾਂ 'ਚ AI ਦੀ ਵਰਤੋਂ ਕੀਤੀ ਜਾਂਦੀ ਹੈ। AI ਦੀ ਮਦਦ ਨਾਲ ਇਨ੍ਹਾਂ ਦੇ ਯੂਜ਼ਰ ਆਪਣੀ ਜਾਣਕਾਰੀ ਨੂੰ ਹਾਸਿਲ ਕਰ ਸਕਦੇ ਹਨ। ਡਾਇਰੈਕਸ਼ਨ ਸ਼ੇਅਰ ਕਰਦੇ ਹੈ, ਮੈਸੇਜ਼ ਭੇਜਦੇ ਹਨ, ਅਲਾਰਮ ਸੈੱਟ ਕਰਨਾ, ਅਪੌਇਮੈਂਟ ਸ਼ਡਿਊਲ ਕਰਨ ਵਰਗੇ ਕੰਮ ਆਸਾਨੀ ਨਾਲ ਕਰਦੇ ਹੈ।
4. ਕਸਟਮਰ ਸਰਵਿਸ-
AI ਦੀ ਮਦਦ ਨਾਲ ਅੱਜ ਕਈ ਵੈੱਬਸਾਈਟਸ ਕਸਟਮਰ ਸਰਵਿਸ ਰਾਹੀਂ ਆਪਣੇ ਯੂਜ਼ਰਸ ਨੂੰ ਸਾਰਿਆ ਤਰ੍ਹਾਂ ਦੀ ਜਾਣਕਾਰੀ ਦੇਣ ਦੇ ਸਮੱਰਥ ਹੈ। ਤੁਹਾਨੂੰ ਪਤਾ ਹੈ ਕਿ ਇਹ ਯੂਜ਼ਰਸ ਦੇ ਸਵਾਲਾਂ ਦੇ ਜਵਾਬ ਦੇਣ ਵਾਲੇ ਇਹ 'ਪ੍ਰਤੀਨਿਧੀ' ਹਮੇਸ਼ਾ ਮਨੁੱਖ ਨਹੀ ਹੁੰਦੇ ਹਨ। ਯੂਜ਼ਰਸ ਨੂੰ ਉਨ੍ਹਾਂ ਦੀ ਜਾਣਕਾਰੀ ਕੰਪਨੀ AI ਦੀ ਮਦਦ ਨਾਲ ਮੁਹੱਈਆ ਕਰਵਾਉਦੀ ਹੈ।