2 ਸਤੰਬਰ ਨੂੰ ਲਾਂਚ ਹੋਵੇਗਾ Xperia Z5, ਸੋਨੀ ਨੇ ਟਵਿੱਟਰ ''ਤੇ ਪੋਸਟ ਕੀਤੀ ਫੋਟੋ

08/27/2015 7:01:31 PM

ਜਲੰਧਰ- ਸੋਨੀ ਨੇ ਆਪਣੇ ਆਉਣ ਵਾਲੇ ਫਲੈਗਸ਼ਿਪ ਫੋਨ ਐਕਸਪੀਰੀਆ ਜ਼ੈਡ5 ਦੀ ਟੀਜ਼ਰ ਟਵਿੱਟਰ ''ਤੇ ਪੋਸਟ ਕਰ ਦਿੱਤਾ ਹੈ। ਟੀਜ਼ਰ ਤੋਂ ਸਾਫ ਹੈ ਕਿ ਸੋਨੀ ਐਕਸਪੀਰੀਆ ਜ਼ੈਡ5 2 ਸਤੰਬਰ ਨੂੰ IFA 2015 ਈਵੈਂਟ ''ਚ ਲਾਂਚ ਹੋਵੇਗਾ। ਟਵਿੱਟਪ ''ਤੇ ਸੋਨੀ ਨੇ ਇਕ ਬਲਰ ਫੋਟੋ ਪੋਸਟ ਕੀਤੀ ਹੈ ਜਿਸ ''ਚ ਹੈਂਡਸੈਟ ਤੋਂ ਸ਼ਾਮ ਦੇ ਸਮੇਂ ਇਕ ਬਿਲਡਿੰਗ ਦੀ ਫੋਟੋ ਲੈਂਦੇ ਹੋਏ ਐਕਸਪੀਰੀਆ ਜ਼ੈਡ5 ਨੂੰ ਦਿਖਾਇਆ ਗਿਆ ਹੈ। 

 

ਟਵੀਟ ''ਚ ਲਿੱਖਿਆ ਹੈ- 
''''Get Ready For A Smartphone With Greater Focus. All Will Become Clear On 02.09.2015''''।

ਸਾਫ ਹੈ ਕਿ ਲਾਂਚ ਈਵੈਂਟ 2 ਸਤੰਬਰ ਨੂੰ ਹੋਵੇਗਾ। ਟਵੀਟ ''ਚ ਗ੍ਰੇਟਰ ਫੋਕਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਵਧੀਆ ਫੋਕਸ ਦੇਣ ਵਾਲੀ ਹਾਈਬ੍ਰਿਡ af ਟੈਕਨਾਲੋਜੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਤਕਨੀਕ ਫੇਸ ਡਿਟੈਕਸ਼ਨ ਤੇ ਕਾਨਟ੍ਰਾਸਟ ਆਟੋਫੋਕਸ ਦਿੰਦੀ ਹੈ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।


Related News