ਨਾਈਟ ਵਿਜ਼ਨ ਦੇਵੇਗਾ ਇਹ ਸਪੈਸ਼ਲ Eye Drop!
Tuesday, Aug 04, 2015 - 01:16 PM (IST)
ਜਲੰਧਰ- ਦੋ ਵਿਗਿਆਨੀਆਂ ਨੇ ਇਕ ਬਾਇਓਹੈਕਿੰਗ ਪ੍ਰੋਜੈਕਟ ਦੇ ਤਹਿਤ ਖਾਸ ਤਰੀਕੇ ਦੀ ਆਈ ਡਰਾਪ Chlorin E6 ਜਾਂ CE6 ਨੂੰ ਵਿਕਸਿਤ ਕੀਤਾ ਹੈ। ਮਾਲਕਿਊ ਲਰ ਬਾਇਓਲੋਜੀ ਲੈਬਸਰ ''ਚ ਕੰਮ ਕਰ ਚੁੱਕੇ Gabriel Licina ਤੇ ਇਕ ਨਰਸ Jeffery Tibbetts ਵਲੋਂ ਵਿਕਸਿਤ ਕੀਤੀ ਗਈ ਇਹ ਆਈ ਡਰਾਪ ਹਨੇਰੇ ''ਚ ਰੈਡ ਲਾਈਟ ਦੇ ਪ੍ਰਤੀ ਸੰਵੇਦਨਸ਼ੀਲ ਹੈ ਤੇ Tamper ਨਾਈਟ ਵਿਜ਼ਨ ਦੀ ਸਮਰੱਥਾ ਨੂੰ ਵਿਕਸਿਤ ਕਰਦਾ ਹੈ।
Licina ਅਨੁਸਾਰ ਇਹ ਇਕ ਨਕਲੀ ਆਈ ਡਰਾਪ ਹੈ ਜੋ ਕੈਂਸਰ ਦੇ ਇਲਾਜ ਲਈ ਵਰਤੇ ਜਾ ਸਕਣ ਵਾਲੇ ਕੈਮੀਕਲ CE6 ਦੀ ਮਦਦ ਨਾਲ ਅੱਖਾਂ ਨੂੰ ਰੈਡ ਲਾਈਟ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣ ਦਾ ਕੰਮ ਕਰਦਾ ਹੈ। ਇਕ ਨਿਊਜ਼ ਰਿਪੋਰਟ ਦੀ ਮੰਨੀਏ ਤਾਂ ਰਿਸਰਚਰਸ ਨੇ ਕਿਹਾ ਹੈ ਕਿ ਹੋਰ ਬਾਇਓਹੈਕਿੰਗ ਪ੍ਰੋਜੈਕਟਸ ਦੀ ਤਰ੍ਹਾਂ, ਨਾਈਟ ਵਿਜ਼ਨ ਆਈ ਡਰਾਪਸ ਪ੍ਰੋਜੈਕਟ ਵੀ ਬੰਦ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਡਾਕਟਰਸ ਨੇ ਬਾਇਓਹੈਕਿੰਗ ਲਈ ਡਰ, ਮੁਕਦਮੇਂ ਤੇ ਇਸ ਦੇ ਲਈ ਜ਼ਰੂਰੀ ਫੰਡ ਦੇ ਪੱਧਰ ਨੂੰ ਲੈ ਕੇ ਵੀ ਸਾਵਧਾਨ ਕੀਤਾ ਹੈ।
