ਕਿਤੇ ਤੁਹਾਡਾ iPhone ਵੀ ਨਕਲੀ ਤਾਂ ਨਹੀਂ!

Monday, Jul 13, 2015 - 08:21 PM (IST)

ਕਿਤੇ ਤੁਹਾਡਾ iPhone ਵੀ ਨਕਲੀ ਤਾਂ ਨਹੀਂ!

ਨਵੀਂ ਦਿੱਲੀ- ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਸਾਵਧਾਨ ਹੋ ਜਾਓ। ਬਾਜ਼ਾਰ ''ਚ ਇਸ ਤਰ੍ਹਾਂ ਦੇ ਸਮਾਰਟਫੋਨ ਮਿਲ ਰਹੇ ਹਨ ਜਿਨ੍ਹਾਂ ''ਚ ਚੀਨ ਤੋਂ ਮੰਗਵਾਏ ਨਕਲੀ ਪਾਰਟਸ ਦੀ ਵਰਤੋਂ ਕਰਕੇ ਵੇਚਿਆ ਜਾ ਰਿਹਾ ਹੈ। ਦਿੱਲੀ ਕਰਾਈਮ ਬ੍ਰਾਂਚ ਨੇ ਹਾਲ ਹੀ ''ਚ ਕਰੋਲ ਬਾਗ ਸਥਿਤ Akasaki ਕੰਪਨੀ ਦੇ ਸ਼ੋਅਰੂਮ ''ਤੇ ਛਾਪੇਮਾਰੀ ਦੇ ਬਾਅਦ ਇਸ ਗੱਲ ਦਾ ਖੁਲਾਸਾ ਕੀਤਾ ਹੈ। 

ਬਾਜ਼ਾਰ ''ਚ ਮਿਲ ਰਹੇ ਹਨ ਨਕਲੀ iPhone
ਕਰਾਈਮ ਬ੍ਰਾਂਚ ਨੂੰ ਛਾਪੇਮਾਰੀ ਦੌਰਾਨ ਨਾ ਸਿਰਫ ਨਕਲੀ ਆਈਫੋਨ ਮਿਲੇ, ਸਗੋਂ ਕਈ ਦੂਜੇ ਸਮਾਰਟਫੋਨਸ ਦਾ ਅਸੈਂਬਲਿੰਗ ਮਟੀਰਿਅਲ ਵੀ ਬਰਾਮਦ ਹੋਇਆ ਹੈ। ਪੁਲਸ ਨੇ ਇਸ ਫਰਜ਼ੀਵਾੜੇ ਦਾ ਪਤਾ ਲਗਾਉਣ ਦੇ ਨਾਲ ਸ਼ੋਅਰੂਮ ਨੂੰ ਸੀਲ ਕਰ ਦਿੱਤਾ ਹੈ। ਯਾਦ ਰਹੇ ਕਿ ਮੋਬਾਈਲ ਫੋਨ ਅਸੈਸਰੀਜ਼ ਦੀ ਦੁਨੀਆ ''ਚ Akasaki ਦਾ ਬਹੁਤ ਨਾਮ ਹੈ। ਇਹ ਕੰਪਨੀ ਫਲਿਪਕਾਰਟ, ਅਮੇਜ਼ਨ ਤੇ Shopclues.com ਵਰਗੀਆਂ ਆਨਲਾਈਨ ਸਾਈਟਸ ਨੂੰ ਫੋਨ ਸਪਲਾਈ ਕਰਨ ਦਾ ਕੰਮ ਕਰਦੀ ਹੈ।

ਪੁਲਸ ਨੇ ਫੜੇ 34 ਨਕਲੀ iPhones
ਪੁਲਸ ਨੇ ਸ਼ੋਅਰੂਮ ਤੋਂ 28 iPhone 5 ਤੇ 6 iPhone 6 ਸਮਾਰਟਫੋਨ ਬਰਾਮਦ ਕੀਤੇ ਹਨ। ਇਸ ਦੇ ਇਲਾਵਾ ਆਈਫੋਨ ਦੇ ਲਈ ਲੱਗਭਗ 4300 ਅਸੈਸਰੀਜ਼ ਵੀ ਬਰਾਮਦ ਕੀਤੀ ਹੈ। ਇਸ ਸਮਾਗਰੀ ''ਚ ਹੋਲੋਗ੍ਰਾਮ, ਪੈਕਿੰਗ ਮਟੀਰਿਅਲ, ਸਪੇਅਰ ਪਾਰਟਸ ਤੇ ਕਵਰ ਸ਼ਾਮਲ ਹੈ।

EIPR ਨੇ ਕੀਤੀ ਸੀ ਜਾਂਚ
ਇਸ ਛਾਪੇਮਾਰੀ ਤੋਂ ਪਹਿਲਾਂ Enforcers of Intellectual Property Rights (EIPR) ਨੇ ਇਸ ਸਬੰਧੀ ਜਾਂਚ ਕੀਤੀ ਸੀ, ਜਿਸ ਦੇ ਜ਼ਰੀਏ ਵੱਡੇ ਬ੍ਰਾਂਡਸ ਦੇ ਕਾਪੀਰਾਈਟ ਨਾਲ ਜੁੜੇ ਕੇਸਾਂ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। EIPR ਦੇ ਮੈਨੇਜਿੰਗ ਡਾਇਰੈਕਟਰ ਜ਼ਹੀਰ ਖਾਨ ਨੇ ਦੱਸਿਆ ਕਿ ਸਾਨੂੰ ਬਾਜ਼ਾਰ ''ਚ ਨਕਲੀ ਆਈਫੋਨ ਨੂੰ ਲੈ ਕੇ ਸ਼ਿਕਾਇਤ ਮਿਲੀ ਸੀ, ਜਿਸ ਦੇ ਬਾਅਦ ਦੁਨੀਆ ਦੇ ਕਈ ਦੇਸ਼ਾਂ ''ਚ ਮੋਬਾਈਲਸ ਅਸੈਸਰੀਜ਼ ਸਪਲਾਈ ਕਰਨ ਵਾਲੀ Akasaki ਦੇ ਕਰੋਲ ਬਾਗ ਸਥਿਤ ਸ਼ੋਅਰੂਮ ''ਤੇ ਛਾਪੇਮਾਰੀ ਕੀਤੀ।


author

Rajat Saini

News Editor

Related News