ਸ਼ਾਨਦਾਰ ਬੈਟਰੀ ਬੈਕਅਪ ਦੇ ਨਾਲ ਲਾਂਚ ਹੋਇਆ Archos 133 ਆਕਸੀਜਨ ਟੈਬਲੇਟ

Tuesday, Sep 06, 2016 - 11:42 AM (IST)

ਸ਼ਾਨਦਾਰ ਬੈਟਰੀ ਬੈਕਅਪ ਦੇ ਨਾਲ ਲਾਂਚ ਹੋਇਆ Archos 133 ਆਕਸੀਜਨ ਟੈਬਲੇਟ
ਜਲੰਧਰ- ਫਰਾਂਸ ਦੀ ਮਲਟੀਨੈਸ਼ਨਲ ਕੰਪਨੀ Archos ਨੇ ਆਈ.ਐੱਫ.ਏ. ਟ੍ਰੇਡ ਸ਼ੋਅ ''ਚ ਆਕਸੀਜਨ ਸੀਰੀਜ਼ ਦਾ ਇਕ ਹੋਰ ਟੈਬਲੇਟ ਲਾਂਚ ਕੀਤਾ ਹੈ। ਕੰਪਨੀ ਦੀ ਵੈੱਬਸਾਈਟ ''ਤੇ ਉਪਲੱਬਧ Archos 133 ਆਕਸੀਜਨ ਟੈਬਲੇਟ ਤੁਹਾਨੂੰ 179.99 ਯੂਰੋ (ਕਰੀਬ 13,400 ਰੁਪਏ) ''ਚ ਮਿਲੇਗਾ। 
ਆਰਕੋਸ 133 ਆਕਸੀਜਨ ਕੰਪਨੀ ਦੀ ਆਕਸੀਜਨ ਸੀਰੀਜ਼ ਦਾ ਸਭ ਤੋਂ ਵੱਡਾ ਟੈਬਲੇਟ ਹੈ। ਇਸ ਵਿਚ ਫੁੱਲ-ਐੱਚ.ਡੀ. (1080x1920 ਪਿਕਸਲ) ਰੈਜ਼ੋਲਿਊਸ਼ਨ ਆਈ.ਪੀ.ਐੱਸ. ਡਿਸਪਲੇ ਹੈ। ਟੈਬਲੇਟ ਆਊਟ ਆਫਰ ਬਾਕਸ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਆਰਕੋਸ 133 ਆਕਸੀਜਨ ''ਚ 1.5 ਗੀਗਾਹਰਟਜ਼ ਆਕਟਾ-ਕੋਰ ਰਾਕਚਿਪ ਆਰ.ਕੇ.3368 ਸੀ.ਪੀ.ਯੂ. ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਵਿਚ 2ਜੀ.ਬੀ. ਦੀ ਰੈਮ ਦਿੱਤੀ ਗਈ ਹੈ। ਟੈਬਲੇਟ ''ਚ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਲੱਗਾ ਹੈ। ਡਿਵਾਈਸ ''ਚ 10,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਸ ਦਾ ਭਾਰ 1.17 ਕਿਲੋਗ੍ਰਾਮ ਹੈ। 
13.3-ਇੰਚ ਦੀ ਡਿਸਪਲੇ ਵਾਲੇ ਇਸ ਟੈਬਲੇਟ ''ਚ 64ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿਚ 3.5 ਐੱਮ.ਐੱਮ. ਦਾ ਜੈੱਕ, ਮਾਈਕ੍ਰੋ-ਐੱਚ.ਡੀ.ਐੱਮ.ਆਈ. ਪੋਰਟ, ਵਾਈ-ਫਾਈ ਅਤੇ ਬਲੂਟੁਥ ਆਦਿ ਵਰਗੇ ਫੀਚਰ ਹਨ।

Related News