ਘੱਟ ਕੀਮਤ ''ਚ ਲਾਂਚ ਹੋਇਆ ਇੰਟੈਕਸ Aqua 3G Pro Q
Wednesday, Jun 29, 2016 - 04:22 PM (IST)

ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਐਕਵਾ ਸੀਰੀਜ਼ ''ਚ ਆਪਣਾ ਨਵਾਂ ਫੋਨ ਐਕਵਾ 3ਜੀ ਪ੍ਰੋ ਕਿਊ ਪੇਸ਼ ਕਰ ਦਿੱਤਾ ਹੈ। ਹਾਲ ਹੀ ''ਚ ਕੰਪਨੀ ਨੇ ਐਕਵਾ ਕਲਾਸਿਕ ਸਮਾਰਟਫੋਨ ਪੇਸ਼ ਕੀਤਾ ਸੀ। 2,999 ਰੁਪੇ ਦੀ ਕੀਮਤ ਵਾਲੇ ਇੰਟੈਕਸ ਐਕਵਾ 3ਜੀ ਪ੍ਰੋ ਕਿਊ ਨੂੰ ਕੰਪਨੀ ਦੀ ਸਾਈਟ ''ਤੇ ਕੀਮਤ ਦੀ ਜਾਣਕਾਰੀ ਨਾਲ ਲਿਸਟ ਕੀਤਾ ਗਿਆ ਹੈ। ਇਸ ਸਮਾਰਟਫੋਨ ਦੇ ਛੇਤੀ ਹੀ ਵਿਕਰੀ ਲਈ ਉਪਲੱਬਧ ਹੋਣ ਦੀ ਸੰਭਾਵਨਾ ਹੈ। ਐਕਵਾ 3ਜੀ ਪ੍ਰੋ ਕਿਊ ''ਚ 4 ਇੰਚ ਡਬਲੂ.ਵੀ.ਜੀ.ਏ (480x800 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਹੈ। ਸਕ੍ਰੀਨ ਦੀ ਡੈਨਸਿਟੀ 233 ਪੀ.ਪੀ.ਆਈ. ਹੈ। ਡਿਊਲ ਸਿਮ ਸਪੋਰਟ ਦੇ ਨਾਲ ਆਉਣ ਵਾਲਾ ਇਹ ਫੋਨ ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲਦਾ ਹੈ। ਫੋਨ ''ਚ 1.2 ਗੀਗਾਹਰਟਜ਼ ਕਵਾਡ-ਕੋਰ ਸਪ੍ਰੇਡਟ੍ਰਮ ਐੱਸ.ਸੀ.7731ਸੀ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ''ਚ 512 ਐੱਮ.ਬੀ. ਰੈਮ ਹੈ। ਇਨਬਿਲਟ ਸਟੋਰਜ਼ 4ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇੰਟੈਕਸ ਐਕਵਾ ਜਾਓ ''ਚ 2 ਮੈਗਾਪਿਕਸਲ ਦਾ ਫਿਕਸਡ-ਫੋਕਸ ਰਿਅਰ ਅਤੇ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਰਿਅਰ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਨਾਲ ਆਉਂਦਾ ਹੈ।
ਇਸ ਫੋਨ ''ਚ 1300ਐੱਮ.ਏ.ਐੱਚ. ਦੀ ਬੈਟਰੀ ਹੈ ਜਿਸ ਦੇ 5.5 ਘੰਟੇ ਤੱਕ ਦਾ ਟਾਕਟਾਈਮ ਅਤੇ 200 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਹੈ। ਗੱਲ ਕਰੀਏ ਇੰਟੈਕਸ ਐਕਵਾ 3ਜੀ ਪ੍ਰੋ ਕਿਊ ਦੇ ਕੁਨੈਕਟੀਵਿਟੀ ਫੀਚਰ ਦੀ ਤਾਂ ਇਸ ਵਿਚ ਜੀ.ਪੀ.ਆਰ.ਐੱਸ./ਏਜ, 3ਜੀ, ਏ-ਜੀ.ਪੀ.ਏ., ਬਲੂਟੁਥ, ਵਾਈ-ਫਾਈ 802.11 ਬੀ/ਜੀ/ਐੱਨ ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰ ਹਨ। ਸਮਾਰਟਫੋਨ ''ਚ ਇਕ ਸਿਮ ਕਾਰਡ ''ਤੇ ਹੀ 3ਜੀ ਸਪੋਰਟ ਮਿਲਦਾ ਹੈ। ਇੰਟੈਕਸ ਦੇ ਇਸ ਫੋਨ ''ਚ 360 ਸਕਿਓਰਿਟੀ, ਨਿਊਜ਼ਹੰਟ, ਹਾਈਕ ਅਤੇ ਓਪੇਰਾ ਮਿਨੀ ਵਰਗੇ ਐਪ ਪ੍ਰੀ-ਇੰਸਟਾਲ ਆਉਂਦੇ ਹਨ। ਫੋਨ ਦਾ ਡਾਈਮੈਂਸ਼ਨ 125.2x63.4x9.9 ਮਿਲੀਮੀਟਰ ਅਤੇ ਭਾਰ 114 ਗ੍ਰਾਮ ਹੈ। ਇਹ ਸਮਾਰਟਫੋਨ ਸ਼ੈਂਪੇਨ, ਮੈਟਲ ਗ੍ਰੇ ਅਤੇ ਵਾਈਟ ਕਲਰ ਵੇਰੀਅੰਟ ''ਚ ਮਿਲੇਗਾ।