ਜਲਦ ਆ ਰਿਹਾ Aprilia ਦਾ ਸਭ ਤੋਂ ਸਸਤਾ ਸਕੂਟਰ

04/20/2019 4:46:51 PM

ਆਟੋ ਡੈਸਕ– ਪਿਆਜੀਓ ਭਾਰਤੀ ਬਾਜ਼ਾਰ ’ਚ ਨਵਾਂ ਅਤੇ ਸਭ ਤੋਂ ਸਸਤਾ Aprilia ਸਕੂਟਰ ਲਿਆਉਣ ਦੀ ਤਿਆਰੀ ’ਚ ਹੈ। Aprilia Storm 125 ਨਾਂ ਨਾਲ ਆਉਣ ਵਾਲੇ ਇਸ ਸਕੂਟਰ ਦੀ ਐਕਸ-ਸ਼ੋਅਰੂਮ ਕੀਮਤ 65,000 ਰੁਪਏ ਹੋਵੇਗੀ। ਸਟੋਰਮ 125 ਨੂੰ 2018 ਆਟੋ ਐਕਸਪੋ ’ਚ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਕੰਪਨੀ ਨੇ ਕਿਹਾ ਸੀ ਕਿ ਇਸ ਸਕੂਟਰ ਨੂੰ ਸਾਲ 2018 ਦੇ ਅੰਤ ’ਚ ਹੀ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਕਿਸੇ ਕਾਰਨ ਤੈਅ ਸਮੇਂ ’ਤੇ ਇਸ ਦੀ ਲਾਂਚਿੰਗ ਨਵੀਂ ਹੋ ਸਕੀ। 

ਰਿਪੋਰਟ ਮੁਤਾਬਕ, ਇਹ ਸਕੂਟਰ ਮਈ ਦੀ ਸ਼ੁਰੂਆਤ ’ਚ ਲਾਂਚ ਹੋਣ ਵਾਲਾ ਹੈ। ਕੰਪਨੀ ਨੌਜਵਾਨਾਂ ਨੂੰ ਟਾਰਗੇਟ ਕਰਦੇ ਹੋਏ ਇਹ ਸਕੂਟਰ ਲਿਆ ਰਹੀ ਹੈ। ਇਸ ਦੀ ਲੁੱਕ ਸਪੋਰਟੀ ਹੋਵੇਗੀ। ਇਸ ਵਿਚ ਵੱਡੀ ਵਿੰਡਸਕਰੀਨ, ਮੈਟ ਫਿਨਿਸ਼ ਦੇ ਨਾਲ ਤਿੰਨ ਬ੍ਰਾਈਟ ਕਲਰ ਆਪਸ਼ਨ, 12-ਇੰਚ ਅਲੌਏ ਵ੍ਹੀਲਜ਼ ਅਤੇ ਚੌੜੇ ਆਫ ਰੋਡ ਟਾਇਰਸ ਮਿਲਣਗੇ। ਸਕੂਟਰ ’ਚ 7 ਲੀਟਰ ਦੀ ਸਮਰੱਥਾ ਦਾ ਫਿਊਲ ਟੈਂਕ ਦਿੱਤਾ ਗਿਆ ਹੈ। 

ਫੀਚਰਜ਼
ਨਵੇਂ ਸਕੂਟਰ ’ਚ ਮੋਬਾਇਲ ਕਨੈਕਟੀਵਿਟੀ ਐਪ ਦੀ ਸੁਵਿਧਾ ਮਿਲੇਗੀ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਸਕੂਟਰ ਨਾਲ ਸਬੰਧਤ ਸਾਰੀਆਂ ਜਾਣਕਾਰੀਆਂ ਆਪਣੇ ਮੋਬਾਇਲ ’ਤੇ ਦੇਖ ਸਕੋਗੇ। ਇਸ ਐਪ ਨਾਲ ਤੁਸੀਂ ਆਪਣੇ ਸਕੂਟਰ ਨੂੰ ਲੱਭ ਸਕੋਗੇ। ਐਮਰਜੈਂਸੀ ’ਚ ਮਦਦ ਲਈ ਇਸ ਵਿਚ ਇਕ ਪੈਨਿਕ ਬਟਨ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਐਪ ਦੀ ਮਦਦ ਨਾਲ ਤੁਸੀਂ ਪੈਟਰੋਲ ਪੰਪ ਅਤੇ ਸਰਵਿਸ ਸਟੇਸ਼ਨ ਵੀ ਲੱਭ ਸਕਦੇ ਹੋ। ਨਾਲ ਹੀ ਸਰਵਿਸ ਦੀ ਬੁਕਿੰਗ ਲਈ ਇਸ ਐਪ ਰਾਹੀਂ ਕਸਟਮਰ ਕੇਅਰ ਨਾਲ ਵੀ ਕਨੈਕਟ ਹੋ ਸਕਦੇ ਹੋ। 

ਇੰਜਣ
ਅਪ੍ਰੀਲੀਆ ਸਟਰੋਮ 125 ’ਚ 124.49cc ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 7,250 rpm ’ਤੇ 9.51 bhp ਦੀ ਪਾਵਰ ਅਤੇ 6,250 rpm ’ਤੇ 9.9 Nm ਦਾ ਟਾਰਕ ਪੈਦਾ ਕਰਦਾ ਹੈ। ਬ੍ਰੇਕਿੰਗ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ ’ਚ ਡਿਸਕ ਬ੍ਰੇਕ ਅਤੇ ਰੀਅਰ ’ਚ ਡਰੱਮ ਬ੍ਰੇਕ ਮਿਲੇਗੀ। ਸਕੂਟਰ ਸੀ.ਬੀ.ਐੱਸ. ਨਾਲ ਲੈਸਹੋਵੇਗਾ।


Related News