ਆਈਫੋਨ ਦੀ ਤਰ੍ਹਾਂ Android ਸਮਾਰਟਫੋਨ ''ਚ ਵੀ ਕਰ ਸਕਦੇ ਹੋ ਸਲੋ ਮੋਸ਼ਨ ਵੀਡੀਓ ਰਿਕਾਰਡਿੰਗ
Friday, Jan 27, 2017 - 10:45 AM (IST)

ਜਲੰਧਰ- ਟੈਕਨਾਲੋਜੀ ਦੇ ਇਸ ਜ਼ਮਾਨੇ ''ਚ ਸਮਾਰਟਫੋਨ ''ਚ ਕਈ ਬਦਲਾਅ ਕੀਤੇ ਗਏ। ਸਮਾਰਟਫੋਨ ਨਾਲ ਸੈਲਫੀ ਲੈਣਾ, ਫੋਟੋ ਲੈਣਾ ਜਾਂ ਵੀਡੀਓ ਬਣਾਉਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ। ਫੋਟੋਜ਼ ਅਤੇ ਸੈਲਫੀ ਲੈਣਾ ਅੱਜ ਕਾਫੀ ਆਮ ਹੋ ਗਿਆ ਹੈ। ਸਲੋ ਮੋਸ਼ਨ ਵੀਡੀਓਜ਼ ਨੂੰ ਲੋਕ ਕਾਫੀ ਪਸੰਦ ਕਰਨ ਲੱਗੇ ਹਨ। ਤਸੀਂ ਕਈ ਸੈਲੀਬ੍ਰਿਟੀਜ਼ ਆਦਿ ਨੂੰ ਵੀ ਸਲੋ ਮੋਸ਼ਨ ਵੀਡੀਓ ਪੋਸਟ ਕਰਦੇ ਹੋਏ ਦੇਖਿਆ ਹੋਵੇਗਾ। ਜੇਕਰ ਤੁਸੀਂ ਇਹ ਸੋਚ ਰਹੋ ਹੋ ਕਿ ਸਲੋ ਮੋਸ਼ਨ ਫੀਚਰ ਸਿਰਫ ਮਹਿੰਗੇ ਜਾਂ ਹਾਈ-ਐਂਡ ਸਮਾਰਟਫੋਨਜ਼ ''ਚ ਹੁੰਦੇ ਹਨ ਤਾਂ ਅਜਿਹਾ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਸਾਧਾਰਨ ਜਿਹਾ ਐਂਡਰਾਇਡ ਸਮਾਰਟਫੋਨ ਹੈ ਤਾਂ ਵੀ ਤੁਸੀਂ ਸਲੋ ਮੋਸ਼ਨ ਫੀਚਰ ਦਾ ਇਸਤੇਮਾਲ ਕਰ ਸਕਦੇ ਹੋ ਤਾਂ ਅਸੀਂ ਤੁਹਾਨੂੰ ਇਸ ਤਰੀਕੇ ਦੇ ਬਾਰੇ ''ਚ ਦੱਸ ਦਿੰਦੇ ਹਾਂ
ਇਹ ਸਭ ਸੰਭਵ ਹੋ ਗਿਆ ਹੈ ਕਿ ਕੁਝ ਐਪਸ ਦੇ ਰਾਹੀ, ਜੇਕਰ ਤੁਸੀਂ ਆਪਣੇ ਐਂਡਰਾਇਡ ਸਮਾਰਟਫੋਨ ''ਚ ਸਲੋ ਮੋਸ਼ਨ ਰਿਕਾਰਡਿੰਗ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਐਪ ਨੂੰ ਆਪਣੇ ਸਮਾਰਟਫੋਨ ''ਚ ਡਾਊਨਲੋਡ ਕਰ ਕੇ ਇੰਸਟਾਲ ਕਰਨਾ ਹੋਵੇਗਾ।
1. ਕਿਐਕਸ਼ਨ ਸਲੋ ਮੋਸ਼ਨ ਪ੍ਰੋ-
ਇਸ ਐਪ ਦੇ ਰਾਹੀ ਬਿਨ੍ਹਾਂ ਵੀਡੀਓ ਕਵਾਲਿਟੀ ਖਰਾਬ ਕੀਤੇ ਫੋਨ ''ਚ ਸਲੋ ਮੋਸ਼ਨ ਵੀਡੀਓ ਰਿਕਾਰਡ ਵੀ ਕੀਤੀ ਜਾ ਸਕਦੀ ਹੈ।
2. ਸਲੋ ਮੋਸ਼ਨ ਵੀਡੀਓ ਐੱਫ. ਐਕਸ. -
ਇਹ ਐਪ ਸਲੋ ਮੋਸ਼ਨ ਲਈ ਕਾਫੀ ਪਸੰਦ ਕੀਤੀ ਜਾਂਦੀ ਹੈ। ਇਸ ਐਪ ਦੇ ਰਾਹੀ ਐਂਡਰਾਇਡ ਫੋਨ ''ਚ ਫਾਸਟ ਮੈਜ਼ਿਕ ਮੋਸ਼ਨ ਵੀਡੀਓ ਵੀ ਰਿਕਾਰਡ ਕੀਤੇ ਜਾ ਸਕਦੇ ਹਨ।
3. ਸਲੋਪ੍ਰੋ -
ਇਸ ਐਪ ਦੇ ਰਾਹੀ ਵੀਡੀਓ ਸ਼ੂਟ, ਐਡਿਟ ਅਤੇ ਸ਼ੇਅਰ ਕੀਤੇ ਜਾ ਸਕਦੇ ਹਨ।
4. ਸਲੋ ਮੋਸ਼ਨ ਫ੍ਰੀ-
ਇਹ ਸ਼ਾਨਦਾਰ ਐਪ ਤੁਹਾਡੇ ਲਈ ਸਪੈਸ਼ਲ ਪਲਾਂ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੰਦੀ ਹੈ। ਇਹ ਇਕ ਸਲੋ ਮੋਸ਼ਨ ਵੀਡੀਓ ਵਿਊਅਰ ਹੈ। ਇਸ ਦੇ ਰਾਹੀ ਤੁਸੀਂ ਆਪਣੇ ਕੋਲ ਮੌਜੂਦ ਵੀਡੀਓ ਨੂੰ ਵੀ ਚੁਣ ਸਕਦੇ ਹੋ ਅਤੇ ਨਵੀਂ ਵੀਡੀਓ ਵੀ ਬਣਾ ਸਕਦੇ ਹੋ।