ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ

04/26/2022 12:31:46 PM

ਗੈਜੇਟ ਡੈਸਕ– ਤਕਨਾਲੋਜੀ ਦੀ ਦਿੱਗਜ ਕੰਪਨੀ ਐਪਲ ਨੇ ਇਕ ਵੱਜਾ ਐਲਾਨ ਕਰਕੇ ਡਿਵੈਲਪਰਾਂ ਦੀ ਮੁਸੀਬਤ ਵਧਾ ਦਿੱਤੀ ਹੈ। ਐਪਲ ਨੇ ਕਿਹਾ ਹੈ ਕਿ ਉਹ ਆਪਣੇ ਐਪ ਸਟੋਰ ਤੋਂ ਅਜਿਹੇ ਐਪਲ ਨੂੰ ਹਟਾਏਗੀ ਜੋ ਪੁਰਾਣੇ ਹਨ ਜਾਂ ਲੰਬੇ ਸਮੇਂ ਤੋਂ ਉਨ੍ਹਾਂ ਲਈ ਅਪਡੇਟ ਜਾਰੀ ਨਹੀਂ ਹੋਈ। ਐਪਲ ਨੇ ਐਪਸ ਨੂੰ ਅਪਡੇਟ ਕਰਨ ਲਈ ਡਿਵੈਲਪਰਾਂ ਨੂੰ 30 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਸੂਚੀ ’ਚ ਅਜਿਹੇ ਐਪਸ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਅਪਡੇਟ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਗੂਗਲ ਨੇ ਵੀ ਇਸੇ ਤਰ੍ਹਾਂ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ– ਗੂਗਲ ਦੀ ਨਵੀਂ ਪਾਲਿਸੀ ਦਾ ਅਸਰ, ਹੁਣ Truecaller ’ਚ ਵੀ ਨਹੀਂ ਹੋਵੇਗੀ ਕਾਲ ਰਿਕਾਰਡਿੰਗ

ਇਕ ਅੰਗਰੇਜੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ,ਐਪਲ ਨੇ ਡਿਵੈਲਪਰਾਂ ਨੂੰ ਇਕ ਨੋਟੀਫਿਕੇਸ਼ਨ ਭੇਜੀ ਹੈ ਜਿਸ ਵਿਚ ਲਿਖਿਆ ਹੈ ਕਿ ਡਿਵੈਲਪਰ ਆਪਣੇ ਐਪ ਨੂੰ 30 ਦਨਾਂ ਦੇ ਅੰਦਰ ਅਪਡੇਟ ਕਰਨ ਨਹੀਂ ਤਾਂ 30 ਦਿਨਾਂ ਬਾਅਦ ਉਨ੍ਹਾਂ ਦੇ ਐਪਸ ਨੂੰ ਸਟੋਰ ਤੋਂ ਡਿਲੀਟ ਕਰ ਦਿੱਤਾ ਜਾਵੇਗਾ। ਐਪਸ ਦੇ ਇਸ ਫੈਸਲੇ ਦਾ ਕਈ ਡਿਵੈਲਪਰਾਂ ਨੇ ਵਿਰੋਧ ਵੀ ਕੀਤਾ ਹੈ। 

ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ

ਡਿਵੈਲਪਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਐਪ ਲੰਬੇ ਸਮੇਂ ਤਕ ਅਪਡੇਟ ਨਾ ਮਿਲਣ ਤੋਂ ਬਾਅਦ ਵੀ ਚੰਗੇ ਸਹੀ ਕੰਮ ਕਰ ਰਹੀ ਹੈ ਕਿ ਤਾਂ ਉਸਨੂੰ ਅਪਡੇਟ ਕਰਨ ਦੀ ਕੀ ਲੋੜ ਹੈ। ਉਦਾਹਰਣ ਦੇ ਤੌਰ ’ਤੇ Motivoto ਇਕ ਗੇਮਿੰਗ ਐਪ ਹੈ ਜਿਸਦੀ ਅਪਡੇਟ ਮਾਰਚ 2019 ਤੋਂ ਬਾਅਦ ਜਾਰੀ ਹੀ ਨਹੀਂ ਕੀਤੀ ਗਈ ਪਰ ਐਪ ’ਚ ਕੋਈ ਸਮੱਸਿਆ ਨਹੀਂ ਹੈ। 

ਡਿਵੈਲਪਰਾਂ ਨੇ ਐਪਲ ਦੇ ਇਸ ਫੈਸਲੇ ਨੂੰ ਧਮਕੀ ਭਰਿਆ ਕਦਮ ਦੱਸਿਆ ਹੈ। Pocket God ਐਪ ਨੂੰ 2015 ਤੋਂ ਬਾਅਦ ਅਪਡੇਟ ਨਹੀਂ ਕੀਤਾ ਗਿਆ ਪਰ ਇਸ ਐਪ ਦੇ ਨਾਲ ਕੋਈ ਸਮੱਸਿਆ ਨਹੀਂ ਹੈ ਅਤੇ ਯੂਜ਼ਰਸ ਇਸ ਐਪ ਨੂੰ ਆਰਾਮ ਨਾਲ ਇਸਤੇਮਾਲ ਕਰ ਰਹੇ ਹਨ। 

ਇਹ ਵੀ ਪੜ੍ਹੋ– ਹੁਣ ਸਸਤਾ ਮਿਲੇਗਾ iPhone 13! ਭਾਰਤ ’ਚ ਸ਼ੁਰੂ ਹੋਇਆ ਪ੍ਰੋਡਕਸ਼ਨ


Rakesh

Content Editor

Related News