APPLE ਲਾਂਚ ਕਰੇਗਾ ਇਹ ਫੋਨ, 35 ਤੋਂ 40 ਹਜ਼ਾਰ ਰੁ: ਹੋ ਸਕਦੀ ਹੈ ਕੀਮਤ

05/30/2021 11:19:09 AM

ਨਵੀਂ ਦਿੱਲੀ- ਵਿਸ਼ਵ ਦੀ ਸਭ ਤੋਂ ਪ੍ਰਸਿੱਧ ਟੈੱਕ ਕੰਪਨੀ ਐਪਲ ਹੁਣ ਆਈਫੋਨ ਐੱਸ. ਈ. ਸੀਰੀਜ਼ ਦੀ ਅਗਲੀ ਪੀੜੀ ਦਾ ਸਮਾਰਟ ਫੋਨ iPhone SE 3 ਵੀ ਲਾਂਚ ਕਰਨ ਵਾਲੀ ਹੈ। ਪਿਛਲੇ ਸਾਲ ਆਏ iPhone SE 2020 ਦਾ ਨਵਾਂ ਅਗਾਊਂ ਰੂਪ ਮੰਨੇ ਜਾ ਰਹੇ ਇਸ ਫੋਨ ਦੀ ਲਾਂਚਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ। 

iPhone SE 3 ਨੂੰ ਇਕ ਖ਼ਾਸ ਡਿਜ਼ਾਇਨ ਨਾਲ ਲਾਂਚ ਕੀਤਾ ਜਾਵੇਗਾ, ਜੋ ਕਿ ਦੇਖਣ ਵਿਚ ਕਾਫ਼ੀ ਲੁਭਾਵਣਾ ਹੋ ਸਕਦਾ ਹੈ। ਦਿੱਗਜ ਆਈਫੋਨ ਨਿਰਮਾਤਾ ਕੰਪਨੀ ਐਪਲ ਇਸ ਸਮਾਰਟ ਫੋਨ ਨੂੰ 5ਜੀ ਕੁਨੈਕਟੀਵਿਟੀ ਨਾਲ ਪੇਸ਼ ਕਰੇਗੀ, ਜੋ ਇਸ ਫੋਨ ਲਈ ਵੱਡੀ ਗੱਲ ਹੈ। iPhone SE 3 ਨੂੰ 35 ਤੋਂ 40 ਹਜ਼ਾਰ ਰੁਪਏ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- 7 ਜੂਨ ਨੂੰ ਲਾਂਚ ਹੋਵੇਗਾ ਨਵਾਂ IT ਪੋਰਟਲ, ਮੋਬਾਇਲ ਤੋਂ ਵੀ ਭਰ ਸਕੋਗੇ ਰਿਟਰਨ

Apple ਦੇ ਆਈਫੋਨ ਐੱਸ. ਈ. ਮਾਡਲਾਂ ਦੀ ਦੁਨੀਆ ਭਰ ਵਿਚ ਕਾਫ਼ੀ ਮੰਗ ਹੈ ਅਤੇ ਇਸੇ ਵਜ੍ਹਾ ਨਾਲ ਕੰਪਨੀ ਅਗਲੀ ਪੀੜੀ ਦਾ ਆਈਫੋਨ ਐੱਸ. ਈ.-3 ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਕਿਹਾ ਜਾਂਦਾ ਹੈ ਕਿ ਆਈਫੋਨ ਐੱਸ. ਈ.-3 ਵਿਚ 5.4 ਇੰਚ ਦੀ ਸਕ੍ਰੀਨ ਹੋਵੇਗੀ, ਜੋ ਸ਼ਾਨਦਾਰ ਸਾਫ ਅਤੇ ਸਪੱਸ਼ਟ ਤਸਵੀਰ ਦਿਖਾਏਗੀ। ਇਸ ਵਿਚ ਸੈਲਫੀ ਲਈ ਪੰਚ ਹੋਲ ਕੈਮਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਫੋਨ ਵਿਚ ਐਪਲ ਏ14 ਬਾਇਨਿਕ ਐੱਸ. ਓ. ਸੀ. ਪ੍ਰੋਸੈਸਰ ਲੱਗਾ ਹੋਵੇਗਾ ਅਤੇ 4ਜੀਬੀ ਰੈਮ ਨਾਲ ਹੀ 64ਜੀਬੀ, 128ਜੀਬੀ ਅਤੇ 256ਜੀਬੀ ਸਟੋਰੇਜ ਵਿਚ ਉਪਲਬਧ ਹੋ ਸਕਦਾ ਹੈ। ਹਾਲਾਂਕਿ, ਇਸ ਦੇ ਲਾਂਚ ਹੋਣ ਦੀ ਤਾਰੀਖ਼ ਦਾ ਫਿਲਹਾਲ ਨਹੀਂ ਪਤਾ ਹੈ। ਉੱਥੇ ਹੀ, ਆਈਫੋਨ 13 ਸੀਰੀਜ਼ ਦੇ ਸਮਾਰਟ ਫੋਨ ਵੀ ਲਾਂਚ ਹੋਣ ਵਾਲੇ ਹਨ, ਜਿਨ੍ਹਾਂ ਵਿਚ ਡੀ. ਐੱਸ. ਐੱਲ. ਆਰ. ਕੈਮਰਾ ਵਰਗੇ ਫੀਚਰਜ਼ ਦੇਖਣ ਨੂੰ ਮਿਲਣਗੇ। 7 ਜੂਨ ਨੂੰ WWDC 2021 ਵਿਚ ਕੰਪਨੀ ਕਈ ਨਵੇਂ ਪ੍ਰਾਡਕਟਸ ਅਤੇ ਸਾਫਟਵੇਅਰ ਅਪਡੇਟਸ ਤੋਂ ਪਰਦਾ ਚੁੱਕ ਸਕਦੀ ਹੈ।

ਇਹ ਵੀ ਪੜ੍ਹੋ- UK ਦੇ 56 ਸਾਲਾ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਰਚਾਇਆ ਤੀਜਾ ਵਿਆਹ (ਤਸਵੀਰਾਂ)


Sanjeev

Content Editor

Related News