ਐਪਲ ਆਉਣ ਵਾਲੇ iPhone ਲਈ ਖੁਦ ਬਣਾ ਸਕਦੀ ਹੈ OLED ਪੈਨਲ : ਰਿਪੋਰਟ

07/25/2017 6:57:21 PM

ਜਲੰਧਰ- ਸੈਮਸੰਗ ਆਪਣੇ ਸਮਾਰਟਫੋਨ ਦੇ ਨਾਲ-ਨਾਲ ਆਪਣੇ ਓ.ਐੱਲ.ਈ.ਡੀ. ਪੈਨਲ ਸਪਲਾਈ ਕਰਨ ਲਈ ਵੀ ਜਾਣੀ ਜਾਂਦੀ ਹੈ। ਉਥੇ ਹੀ ਆਉਣ ਵਾਲੇ ਆਈਫੋਨ 8 ਲਈ ਓ.ਐੱਲ.ਈ.ਡੀ. ਪੈਨਲ ਸਪਲਾਈ ਕਰਨ ਲਈ ਸੈਮਸੰਗ ਦਾ ਨਾਂ ਹੀ ਸਾਹਮਣੇ ਆ ਰਿਹਾ ਹੈ। ਹਾਲਾਂਕਿ, ਐਪਲ ਕੋਰੀਆ ਆਧਾਰਿਤ ਤਕਨੀਕੀ ਕੰਪਨੀ ਤੋਂ ਸਪਲਾਈ 'ਤੇ ਨਿਰਭਰ ਘੱਟ ਕਰਨ ਦੀ ਦਿਸ਼ਾ 'ਚ ਸਰਗਰਮ ਰੂਪ ਨਾਲ ਕੰਮ ਕਰ ਰਹੀ ਹੈ। 
ਕੋਰੀਆਈ ਪਬਲੀਕੇਸ਼ਨ ਈ.ਟੀ. ਨਿਊਜ਼ ਮੁਤਾਬਕ ਐਪ ਨੇ ਕਈ ਰਾਸਾਈਣਿਕ ਵਾਸ਼ਪ ਜਮਾਅ (ਸੀ.ਵੀ.ਡੀ.) ਮਸੀਨਾਂ ਨੂੰ ਖਰੀਦਿਆ ਹੈ ਜੋ ਤਾਇਵਾਨ 'ਚ ਆਪਣੀ ਪੈਨਲ ਲਾਈਨ ਨੂੰ ਸਥਾਪਿਤ ਕਰਨ ਦੇ ਇਰਾਦੇ ਨਾਲ ਓ.ਐੱਲ.ਈ.ਡੀ. ਨਿਰਮਾਣ 'ਚ ਇਸਤੇਮਾਲ ਕੀਤੀ ਜਾਂਦੀ ਹੈ। ਪਿਛਲੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਸੈਮਸੰਗ ਦੇ ਨਾਲ ਐਪਲ ਦੀ ਸਾਂਝੇਦਾਰੀ 2018 ਤੱਕ ਜਾਰੀ ਰਹਿ ਸਕਦੀ ਹੈ, ਜਦੋਂ ਐਪਲ ਨੂੰ ਓ.ਐੱਲ.ਈ.ਡੀ. ਡਿਸਪਲੇ ਵਾਲੇ ਤਿੰਨ ਆਈਫੋਨ ਮਾਡਲ ਪੇਸ਼ ਕਰਨ ਦੀ ਉਮੀਦ ਹੈ। 
ਇਸ ਸਾਲ ਦੀ ਆਈਫੋਨ ਲਾਈਨਅਪ 'ਚ ਓ.ਐੱਲ.ਈ.ਡੀ. ਡਿਸਪਲੇ ਦੇ ਨਾਲ-ਨਾਲ ਦੋ ਐੱਲ.ਸੀ.ਡੀ. ਐੱਸ.-ਮਾਡਲ ਵੀ ਹਨ ਜੋ ਪਿਛਲੇ ਸਾਲ ਕੇ7 ਅਤੇ ਕੇ ਪਲੱਸ ਨੂੰ ਰੀਕ੍ਰੈਸ਼ ਕਰਨ ਦੀ ਉਮੀਦ ਨਾਲ ਪੇਸ਼ ਕੀਤੇ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਸਾਲ 2018 'ਚ ਐਪ ਓ.ਐੱਲ.ਈ.ਡੀ. ਮੈਨਿਊਫੈਕਚਰਿੰਗ ਵੱਲ ਵਧ ਸਕਦੀ ਹੈ। ਇਸ ਦਾ ਮਤਲਬ ਇਹ ਹੋਵੇਗਾ ਕਿ ਐਪਲ ਨੂੰ ਆਪਣੇ ਆਈਫੋਨ, ਆਈਪੈਡ ਅਤੇ ਐਪਲ ਵਾਚ ਲਾਈਨਅਪ ਨੂੰ ਬਣਾਈ ਰੱਖਣ ਲਈ ਪੈਨਲਾਂ ਦੀ ਬਹੁਤ ਜ਼ਿਆਦਾ ਸਪਲਾਈ ਦੀ ਲੋੜ ਹੋਵੇਗੀ। 
ਮੀਡੀਆ ਰਿਪੋਰਟ ਮੁਤਾਬਕ ਜਿਥੋਂ ਤੱਕ ਪੈਨਲਾਂ ਲਈ ਕੱਚੇ ਹਿੱਸੇ ਦਾ ਵਾਸਤਵਿਕ ਨਿਰਮਾਣ ਹੁੰਦਾ ਹੈ, ਉਦੋਂ ਤੱਕ ਸੰਭਾਵਨਾ ਹੈ ਕਿ ਐਪਲ ਇਸ ਵਿਚ ਛੇੜਛਾੜ ਨਹੀਂ ਕਰੇਗੀ। ਐਪਲ ਉਪਕਰਣਾਂ ਦੇ ਨਿਰਮਾਣ ਦੇ ਉਦੇਸ਼ਾਂ ਲਈ ਹੋਰ ਨਿਰਮਾਤਾਵਾਂ ਨੂੰ ਉਪਕਰਣ ਦਾ ਲਾਇਸੈਂਸ ਦੇਣ ਦਾ ਵਿਕਲਪ ਨਹੀਂ ਦੇਵੇਗੀ।


Related News