ਵੱਡੀ ਸਕਰੀਨ ਤੇ ਫਾਸਟ ਚਾਰਜਿੰਗ ਦੀ ਸਪੋਰਟ ਨਾਲ ਲਾਂਚ ਹੋਈ Apple Watch Series 7
Wednesday, Sep 15, 2021 - 03:56 AM (IST)

ਗੈਜੇਟ ਡੈਸਕ-ਐਪਲ ਨੇ ਆਪਣੀ ਪਹਿਲੀ ਵਾਚ ਨੂੰ ਸਾਲ 2015 'ਚ ਲਾਂਚ ਕੀਤਾ ਸੀ ਅਤੇ ਉਸ ਸਮੇਂ ਤੋਂ ਲੈ ਕੇ ਇਹ ਇਕ ਹੀ ਡਿਜਾਈਨ 'ਚ ਆ ਰਹੀ ਸੀ। ਪਰ ਹੁਣ ਐਪਲ ਨੇ ਇਸ ਦੇ ਡਿਜਾਈਨ 'ਚ ਥੋੜਾ ਬਦਲਾਅ ਕਰਦੇ ਹੋਏ ਨਵੀਂ ਐਪਲ ਵਾਚ ਸੀਰੀਜ਼ 7 ਨੂੰ ਲਾਂਚ ਕੀਤਾ ਹੈ। ਇਸ ਦੇ ਵੱਡੇ ਆਕਾਰ ਦੇ 41ਐੱਮ.ਐੱਮ. ਅਤੇ 45ਐੱਮ.ਐੱਮ. ਕੇਸ ਨਾਲ ਲਿਆਂਦਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੀਂ ਐਪਲ ਵਾਚ ਸੀਰੀਜ਼ 7 ਕਾਫੀ ਬ੍ਰਾਈਟ ਹੈ ਅਤੇਇਸ਼ ਦੀ ਡਿਸਪਲੇਅ ਕਾਫੀ ਡਿਊਰੇਬਲ ਵੀ ਹੈ। ਇਸ 'ਚ ਕਈ ਸਾਰੇ ਵਾਚ ਫੇਸਿਸ ਮਿਲਦੇ ਹਨ।
ਇਹ ਵੀ ਪੜ੍ਹੋ : 10.2 ਇੰਚ ਦੀ Retina ਡਿਸਪਲੇਅ ਨਾਲ ਐਪਲ ਨੇ ਲਾਂਚ ਕੀਤਾ ਨਵਾਂ iPad
ਗੱਲ ਕਰੀਏ ਇਸ ਦੀ ਕੀਮਤ ਦੀ ਤਾਂ ਇਸ ਦੀ ਕੀਮਤ 399 ਡਾਲਰ ਹੈ ਜੋ ਕਿ ਕਰੀਬ 30,000 ਰੁਪਏ ਬਣਦੀ ਹੈ। ਫਿਲਹਾਲ ਐਪਲ ਨੇ ਇਸ ਦੀ ਕੀਮਤ ਨੂੰ ਆਪਣੀ ਭਾਰਤੀ ਵੈੱਬਸਾੀਟ 'ਤੇ ਸ਼ੋਅ ਨਹੀਂ ਕੀਤਾ ਹੈ। ਸਿਰਫ ਇੰਨਾ ਹੀ ਦੱਸਿਆ ਗਿਆ ਹੈ ਕਿ ਇਸ ਨੂੰ ਇਸ ਸਾਲ ਦੇ ਆਖਿਰ ਤੱਕ ਉਪਲੱਬਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਾਵਰਫੁਲ A15 Bionic ਪ੍ਰੋਸੈਸਰ ਨਾਲ ਐਪਲ ਨੇ ਲਾਂਚ ਕੀਤੀ iPhone 13 Series, ਜਾਣੋਂ ਕੀਮਤ
ਜਾਣਕਾਰੀ ਲਈ ਦੱਸ ਦੇਈਏ ਕਿ ਐਪਲ ਵਾਚ ਸੀਰੀਜ਼ 7 ਨੂੰ ਆਈ.ਪੀ.6ਐਕਸ ਦੀ ਰੇਟਿੰਗ ਮਿਲੀ ਹੋਈ ਹੈ ਭਾਵ ਕਿ ਇਹ ਡਸਟ ਰੈਜਿਸਟੈਂਟ ਵੀ ਹੈ। ਕੰਪਨੀ ਨੇ ਇਸ ਨੂੰ ਕ੍ਰੈਕ ਰੈਜਿਸਟੈਂਟ ਦੱਸਿਆ ਹੈ ਅਤੇ ਤੁਸੀਂ ਪਾਣੀ ਦੇ ਅੰਦਰ 50 ਮੀਟਰ ਤੱਕ ਵੀ ਇਸ ਨੂੰ ਪਾ ਕੇ ਸਵਿਮਿੰਗ ਕਰ ਸਕਦੇ ਹੋ। ਨਵੀਂ ਐਪਲ ਵਾਚ ਸੀਰੀਜ਼ 7 WatchOS 'ਤੇ ਕੰਮ ਕਰਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।