Apple Watch ਨੇ ਬਚਾਈ ਇਕ ਡਾਕਟਰ ਦੀ ਜਾਨ, ਜਾਣੋ ਪੂਰਾ ਮਾਮਲਾ

Tuesday, Nov 26, 2019 - 11:18 AM (IST)

Apple Watch ਨੇ ਬਚਾਈ ਇਕ ਡਾਕਟਰ ਦੀ ਜਾਨ, ਜਾਣੋ ਪੂਰਾ ਮਾਮਲਾ

ਗੈਜੇਟ ਡੈਸਕ– ਐਪਲ ਵਾਚ ਨੇ ਅਮਰੀਕਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਜਾਨ ਬਚਾਈ ਹੈ। 79 ਸਾਲਾ ਇਹ ਵਿਅਕਤੀ ਪੇਸ਼ੇ ਤੋਂ ਜਾਨਵਰਾਂ ਦਾ ਡਾਕਟਰ ਹੈ। ਐਪਲ ਦੀ ਇਸ ਵਾਚ ’ਚ ਮੌਜੂਦ ਹਾਰਟ ਰੇਟ ਸੈਂਸਰ ਨੇ ਡਾਕਟਰ ਰੇ ਐਮਰਸਨ ਨੂੰ ਐਟ੍ਰਿਅਲ ਫਿਬ੍ਰਿਲੇਸ਼ਨ ਦਾ ਨੋਟੀਫਿਕੇਸ਼ਨ ਦਿਖਾਇਆ ਜਿਸ ਤੋਂ ਬਾਅਦ ਰੇ ਐਮਰਸਨ ਆਪਣੇ ਡਾਕਟਰ ਕੋਲ ਪਹੁੰਚੇ ਅਤੇ EKG (ECG) ਕਰਾਈ। ਰਿਪੋਰਟ ਆੁਣ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਕੀਤੀ ਗਈ।
- ਦੱਸ ਦੇਈਏ ਕਿ ਐਟ੍ਰਿਅਲ ਫਿਬ੍ਰਿਲੇਸ਼ਨ ਦੀ ਸਥਿਤੀ ’ਚ ਦਿਲ ਦੇ ਉਪਰੀ ਚੈਂਬਰ ’ਚ ਅਨਿਯਮਿਤ ਪੰਪਿੰਗ ਹੋਣ ਲੱਗਦੀ ਹੈ ਅਤੇ ਇਸ ਨਾਲ ਜਾਨ ਵੀ ਜਾ ਸਕਦੀ ਹੈ। 

PunjabKesari

ਡਾਕਟਰ ਐਮਰਸਨ ਨੇ ਕਿਹਾ ਕਿ ਉਨ੍ਹਾਂ ਲਈ ਐਪਲ ਵਾਚ ਖਰੀਦਣਾ ਇਕ ਬਹੁਤ ਹੀ ਸਸਤਾ ਸੌਦਾ ਸੀ ਅਤੇ ਹੁਣ ਤਾਂ ਉਨ੍ਹਾਂ ਨੂੰ ਇਹ ‘ਪ੍ਰਾਈਜ਼ਲੈੱਸ’ ਲੱਗ ਰਿਹਾ ਹੈ। 

PunjabKesari

ਐਪਲ ਵਾਚ ਦੁਆਰਾ ਨੋਟੀਫਿਕੇਸ਼ਨ ਮਿਲਣ ਵਾਲੇ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਥੇ ਐਪਲ ਵਾਚ ਰਾਹੀਂ ਲੋਕਾਂ ਦੀ ਜਾਨ ਬਚੀ ਹੈ। ਇਸ ਤੋਂ ਪਹਿਲਾਂ ਨਾਰਵੇ ’ਚ ਐਪਲ ਵਾਚ ਸੀਰੀਜ਼ 4 ਕਾਰਣ 67 ਸਾਲ ਦੇ ਇਕ ਵਿਅਕਤੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਗਿਆ ਸੀ ਜਿਥੇ ਉਸ ਦੀ ਜਾਨ ਬਚ ਗਈ ਸੀ। 
- ਟੋਰਾਲਵ ਓਸਟਵੈਂਗ ਨੂੰ ਪੁਲਸ ਨੇ ਉਨ੍ਹਾਂ ਦੇ ਬਾਥਰੂਮ ’ਚ ਬੇਹੋਸ਼ ਪਾਇਆ। ਉਨ੍ਹਾਂ ਦੇ ਚਿਹਰੇ ’ਤੇ ਖੂਨ ਵੀ ਲਗਾ ਹੋਇਆ ਸੀ। ਪੁਲਸ ਨੇ ਆਪਣੀ ਰਿਪੋਰਟ ’ਚ ਦੱਸਿਆ ਸੀ ਕਿ ਸ਼ਾਇਦ ਟੋਰਾਲਵ ਅੱਧੀ ਰਾਤ ਨੂੰ ਬਾਥਰੂਮ ਗਏ ਹੋਣਗੇ ਅਤੇ ਉਥੇ ਚੱਕਰ ਆਉਣ ਕਾਰਣ ਉਹ ਬੇਹੋਸ਼ ਹੋ ਕੇ ਡਿੱਗ ਗਏ। 

PunjabKesari

ਡਿੱਗਦੇ ਸਮੇਂ ਟੋਰਾਲਵ ਨੇ ਐਪਲ ਦੀ ਲੇਟੈਸਟ ਸਮਾਰਟਵਾਚ ਪਾਈ ਹੋਈ ਸੀ। ਇਸ ਵਾਚ ਦੇ ਫਾਲ ਡਿਟੈਕਸ਼ਨ ਫੀਚਰ ਨੇ ਉਨ੍ਹਾਂ ਦੇ ਬਾਥਰੂਮ ’ਚ ਬੇਹੋਸ਼ ਹੋਣ ਦੇ 1 ਮਿੰਟ ਬਾਅਦ ਤੁਰੰਤ ਐਮਰਜੈਂਸੀ ਅਥਾਰਿਟੀਜ਼ ਨੂੰ ਉਨ੍ਹਾਂ ਦੀ ਲੋਕੇਸ਼ਨ ਬਾਰੇ ਅਲਰਟ ਕਰ ਦਿੱਤਾ ਸੀ।
- ਲੋਕੇਸ਼ਨ ’ਚ ਪਹੁੰਚ ਕੇ ਪੁਲਸ ਨੇ ਟੋਰਾਲਵ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਥੇ ਇਲਾਜ ਦੌਰਾਨ ਟੋਰਾਲਵ ਦੇ ਚਿਹਰੇ ’ਚ ਤਿੰਨ ਫ੍ਰੈਕਚਰ ਪਾਏ ਗਏ। ਹਾਲਾਂਕਿ, ਉਨ੍ਹਾਂ ਦੀ ਜਾਨ ਬਚ ਗਈ। ਟੋਰਾਲਵ ਨੇ ਕਿਹਾ ਸੀ ਕਿ ਐਪਲ ਵਾਚ ਕਾਰਨ ਹੀ ਉਨ੍ਹਾਂ ਦੀ ਜਾਨ ਬਚੀ ਹੈ। 


Related News