ਮੁੜ ਚਰਚਾ 'ਚ ਆਈ 'ਐਪਲ ਵਾਚ', ਇੰਦੌਰ ਦੇ ਰਹਿਣ ਵਾਲੇ ਰਾਜਹੰਸ ਦੀ ਬਚਾਈ ਜਾਨ, ਜਾਣੋ ਕਿਵੇਂ

Wednesday, Oct 21, 2020 - 12:37 PM (IST)

ਮੁੜ ਚਰਚਾ 'ਚ ਆਈ 'ਐਪਲ ਵਾਚ', ਇੰਦੌਰ ਦੇ ਰਹਿਣ ਵਾਲੇ ਰਾਜਹੰਸ ਦੀ ਬਚਾਈ ਜਾਨ, ਜਾਣੋ ਕਿਵੇਂ

ਗੈਜੇਟ ਡੈਸਕ– ਐਪਲ ਵਾਚ ਦੁਨੀਆ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸਮਾਰਟ ਵਾਚ ਹੀ ਨਹੀਂ ਸਗੋਂ ਹੁਣ ਤਾਂ ਇਹ ਇਕ ਹੈਲਥ ਗੈਜੇਟ ਦੇ ਰੂਪ ’ਚ ਵੀ ਜਾਣੀ ਜਾਣ ਲੱਗੀ ਹੈ। ਐਪਲ ਵਾਚ ਦਾ ਈ.ਸੀ.ਜੀ. ਫੀਚਰ ਪਹਿਲਾਂ ਵੀ ਕਈ ਲੋਕਾਂ ਦੀ ਜਾਨ ਬਚਾ ਚੁੱਕਾ ਹੈ ਅਤੇ ਹੁਣ ਵੀ ਐਪਲ ਵਾਚ ਸੀਰੀਜ਼ 5 ਨੇ ਇੰਦੌਰ ਦੇ ਰਹਿਣ ਵਾਲੇ ਆਰ. ਰਾਜਹੰਸ ਦੀ ਜਾਨ ਬਚਾਈ ਹੈ। ਰਾਜਹੰਸ ਦੀ ਉਮਰ 61 ਸਾਲ ਹੈ ਅਤੇ ਉਹ ਇਕ ਰਿਟਾਇਰ ਫਾਰਮਾਸਿਸਟ ਹੈ। ਰਾਜਹੰਸ ਕੋਲ ਐਪਲ ਵਾਚ ਸੀਰੀਜ਼ 5 ਹੈ ਜਿਸ ਨੂੰ ਉਸ ਦੇ ਪੁੱਤਰ ਨੇ ਤੋਹਫ਼ੇ ਦੇ ਰੂਪ ’ਚ ਦਿੱਤਾ ਸੀ, ਜੋ ਕਿ ਹਾਰਵਰਡ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਇਸੇ ਸਾਲ ਮਾਰਚ ਮਹੀਨੇ ’ਚ ਰਾਜਹੰਸ ਨੂੰ ਆਪਣੇ ਸਰੀਰ ’ਚ ਕੁਝ ਸਮੱਸਿਆ ਸਾਹਮਣੇ ਆਉਣ ਲੱਗੀ ਤਾਂ ਉਸ ਨੇ ਐਪਲ ਵਾਚ ਰਾਹੀਂ ਈ.ਸੀ.ਜੀ. ਨੂੰ ਚੈੱਕ ਕੀਤਾ ਤਾਂ ਇਸ ਨਾਲ ਉਸ ਨੂੰ ਤੇਜ਼ ਦਿਲ ਦੀ ਧੜਕਣ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਉਸ ਨੇ ਡਾਕਟਰ ਨਾਲ ਮੁਲਾਕਾਤ ਕੀਤੀ। 

ਇਹ ਵੀ ਪੜ੍ਹੋ– ਐਪਲ ਨੇ ਜਾਰੀ ਕੀਤੀ iOS 14.1 ਅਪਡੇਟ, ਮਿਲਣਗੇ ਇਹ ਸ਼ਾਨਦਾਰ ਫੀਚਰਜ਼

ਕੋਰੋਨਾ ਕਾਰਨ ਸਰਜਰੀ ’ਚ ਹੋਈ ਦੇਰੀ
ਹੁਣ ਤਕ ਰਾਜਹੰਸ ਨੂੰ ਹਾਈ ਬਲੱਡ ਪ੍ਰੈਸ਼ ਦੀ ਸਮੱਸਿਆ ਸੀ ਪਰ ਟੈਸਟ ਤੋਂ ਬਾਅਦ ਪਤਾ ਲੱਗਾ ਕਿ ਉਹ ਲੋਅ ਇਜੈਕਸ਼ਨ ਪ੍ਰੈਕਸ਼ਨ ਸਮੱਸਿਆ ਨਾਲ ਪੀੜਤ ਹਨ। ਇਸ ਬੀਮਾਰੀ ਦੇ ਹੋਣ ਨਾਲ ਉਨ੍ਹਾਂ ਦਾ ਦਿਲ ਸਹੀ ਤਰੀਕੇ ਨਾਲ ਘੱਟ ਨਹੀਂ ਕਰ ਰਿਹਾ ਹੈ ਜਿੰਨਾ ਕਿ ਉਸ ਨੂੰ ਕਰਨਾ ਚਾਹੀਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲਦੀ ਹੀ ਹਾਰਟ ਸਰਜਰੀ ਦੀ ਲੋੜ ਸੀ। ਹਾਲਾਂਕਿ ਕੋਰੋਨਾ ਕਾਰਨ ਸਰਜਰੀ ’ਚ ਥੋੜ੍ਹੀ ਦੇਰੀ ਜ਼ਰੂਰ ਹੋਈ ਹੈ ਪਰ ਇਸ ਦੌਰਾਨ ਵੀ ਰਾਜਹੰਸ ਆਪਣੀ ਐਪ ਵਾਚ ਨਾਲ ਲਗਾਤਾਰ ਆਪਣੀ ਈ.ਸੀ.ਜੀ. ਚੈਕ ਕਰਦੇ ਰਹੇ। 

ਇਹ ਵੀ ਪੜ੍ਹੋ– ਫਲਿਪਕਾਰਟ ਦੀ ਸੇਲ ’ਚ ਧੜਾਧੜ ਵਿਕਿਆ ਇਹ ਫੋਨ, ਕੰਪਨੀ ਨੇ 12 ਘੰਟਿਆਂ ’ਚ ਕਮਾਏ 350 ਕਰੋੜ

PunjabKesari

ਟਿਮ ਕੁੱਕ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ
ਰਾਜਹੰਸ ਦੇ ਪੁੱਤਰ ਸਿਧਾਰਥ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਇਕ ਮਾਈਟ੍ਰਲ ਵਾਲਵ ਰਿਪਲੇਸਮੈਂਟ ਸਰਜਰੀ ਕਰਵਾਈ ਹੈ। ਸਰਜਰੀ ਤੋਂ ਬਾਅਦ ਸਿਧਾਰਥ ਨੇ ਟਿਮ ਕੁੱਕ ਦਾ ਧੰਨਵਾਦ ਕਰਦੇ ਹੋਏ ਇਕ ਈ-ਮੇਲ ਲਿਖੀ ਜਿਸ ਦੇ ਜਵਾਬ ’ਚ ਟਿਮ ਕੁੱਕ ਨੇ ਕਿਹਾ ਕਿ ਉਸ ਦਾ ਪਿਤਾ ਦੇ ਜਲਦ ਹੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਟਿਕ ਕੁੱਕ ਨੇ ਈ-ਮੇਲ ਦੇ ਜਵਾਬ ’ਚ ਲਿਖਿਆ, ‘ਸਿਧਾਰਥ ਇਸ ਨੂੰ ਸਾਂਝਾ ਕਰਨ ਲਈ ਧੰਨਵਾਦ। ਮੈਨੂੰ ਖੁਸ਼ੀ ਹੈ ਕਿ ਤੁਹਾਡੇ ਪਿਤਾ ਨੇ ਸਮਾਂ ਰਹਿੰਦਿਆਂ ਹੀ ਡਾਕਟਰ ਦੀ ਸਲਾਹ ਲਈ ਅਤੇ ਮੈਨੂੰ ਉਮੀਦ ਹੈ ਕਿ ਹੁਣ ਉਹ ਬਿਹਤਰ ਮਹਿਸੂਸ ਕਰ ਰਹੇ ਹੋਣਗੇ। ਸਾਡੀ ਟੀਮ ਜਲਦ ਹੀ ਤੁਹਾਡੇ ਨਾਲ ਸੰਪਰਕ ਕਰੇਗੀ।’

PunjabKesari

ਕਿਸ ਤਰ੍ਹਾਂ ਕੰਮ ਕਰਦਾ ਹੈ ਐਪਲ ਵਾਚ ਦਾ ECG ਫੀਚਰ
ਐਪਲ ਵਾਚ ’ਚ ਦਿੱਤੇ ਗਏ ECG ਫੀਚਰ ਰਾਹੀਂ ਸਿਰਫ 30 ਸਕਿੰਟਾਂ ’ਚ ਤੁਸੀਂ ਈ.ਸੀ.ਜੀ. ਚੈੱਕ ਕਰ ਸਕਦੇ ਹੋ। ਉਥੇ ਹੀ ਤੁਸੀਂ ਇਸ ਨੂੰ ਡਾਕਟਰ ਨੂੰ ਵੀ ਵਿਖਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਐਪਲ ਵਾਚ ਦੇ ਈ.ਸੀ.ਜੀ. ਫੀਚਰ ਨੂੰ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਮਨਜ਼ੂਰੀ ਦਿੱਤੀ ਹੋਈ ਹੈ। ਐਪਲ ਵਾਚ ਦੁਆਰਾ ਤਿਆਰ ਕੀਤੀ ਗਈ ਈ.ਸੀ.ਜੀ. ਰਿਪੋਰਟ ਦੀ ਸਟੀਕਤਾ ਈ.ਸੀ.ਜੀ. ਮਸ਼ੀਨ ਦੀ ਤਰ੍ਹਾਂ ਹੀ ਹੈ। 

ਇਹ ਵੀ ਪੜ੍ਹੋ– iPhone 12 ਦੀ ਸਕਰੀਨ ਟੁੱਟੀ ਤਾਂ ਲੱਗੇਗਾ ਵੱਡਾ ਝਟਕਾ, ਖ਼ਰਚ ਹੋਵੇਗੀ ਇੰਨੀ ਮੋਟੀ ਰਕਮ

ਦੱਸ ਦੇਈਏ ਕਿ ਐਪਲ ਵਾਚ ਸੀਰੀਜ਼ 6 ’ਚ ਈ.ਸੀ.ਜੀ. ਦੇ ਨਾਲ ਬਲੱਡ ਆਕਸੀਜਨ ਮਾਪਨ ਦਾ ਫੀਚਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਪਲ ਵਾਚ ’ਚ ਫਾਲ ਡਿਚੈਕਸ਼ਨ ਫੀਚਰ ਵੀ ਮੌਜੂਦ ਹੈ। ਫਾਲ ਡਿਟੈਕਸ਼ਨ ਫੀਚਰ ਯੂਜ਼ਰ ਦੇ ਡਿੱਗ ਜਾਣ ’ਤੇ ਐਮਾਰਜੈਂਸੀ ਨੰਬਰ ’ਤੇ ਫੋਨ ਲਗਾਉਂਦਾ ਹੈ ਜਿਸ ਨੂੰ ਬਹੁਤ ਹੀ ਕੰਮ ਦਾ ਫੀਚਰ ਮੰਨਿਆ ਜਾਂਦਾ ਹੈ। 


author

Rakesh

Content Editor

Related News