Apple Watch ਨੇ ਬਚਾਈ 12 ਸਾਲਾ ਬੱਚੀ ਦੀ ਜਾਨ, ਇਸ ਜਾਨਲੇਵਾ ਬੀਮਾਰੀ ਦਾ ਲਗਾਇਆ ਪਤਾ

Tuesday, Oct 25, 2022 - 01:59 PM (IST)

Apple Watch ਨੇ ਬਚਾਈ 12 ਸਾਲਾ ਬੱਚੀ ਦੀ ਜਾਨ, ਇਸ ਜਾਨਲੇਵਾ ਬੀਮਾਰੀ ਦਾ ਲਗਾਇਆ ਪਤਾ

ਗੈਜੇਟ ਡੈਸਕ– ਆਪਣੀ ਕੀਮਤ ਨੂੰ ਲੈ ਕੇ ਟ੍ਰੋਲ ਹੋਣ ਵਾਲੀ ਐਪਲ ਵਾਚ ਸਿਰਫ਼ ਸਮਾਰਟ ਵਾਚ ਨਹੀਂ ਹੈ ਸਗੋਂ ਜੀਵਨ ਬਚਾਉਣ ਵਾਲੀ ਵਾਚ ਬਣ ਗਈ ਹੈ। ਜੀ ਹਾਂ, ਐਪਲ ਵਾਚ ਨੇ ਕਈ ਵਾਰ ਲੋਕਾਂ ਦੀਆਂ ਗੰਭੀਰ ਬੀਮਾਰੀਆਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਜਾਨ ਬਚਾਈ ਹੈ। ਇਸ ਵਾਰ ਐਪਲ ਵਾਚ ਕਾਰਨ ਕੈਂਸਰ ਦਾ ਪਤਾ ਚਲ ਗਿਆ। ਇਸਨੇ 12 ਸਾਲ ਦੀ ਇਕ ਬੱਚੀ ’ਚ ਕੈਂਸਰ ਦਾ ਪਤਾ ਲਗਾਇਆ। ਜਿਸ ਕਾਰਨ ਸਮੇਂ ਸਿਰ ਉਸਦਾ ਇਲਾਜ ਸ਼ੁਰੂ ਹੋ ਸਕਿਆ। 

ਇਹ ਵੀ ਪੜ੍ਹੋ– ਦੀਵਾਲੀ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਚ ਨਹੀਂ ਚੱਲੇਗਾ Whatsapp, ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਿਲ

ਹਾਰਟ ਰੇਟ ਅਲਰਟ ਤੋਂ ਲੱਗਾ ਪਤਾ

Hour Detrout ਦੇ ਅਨੁਸਾਰ Imani Miles ਨਾਂ ਦੀ ਇਕ 12 ਸਾਲ ਦੀ ਬੱਚੀ ਨੂੰ ਲਗਾਤਾਰ ਐਪਲ ਵਾਚ ਵੱਲੋਂ ਲਗਾਤਾਰ ਅਸਥਾਰਨ ਦਿਲ ਦੀ ਧੜਕਨ ਦੀਆਂ ਚਿਤਾਵਨੀਆਂ ਮਿਲ ਰਹੀਆਂ ਸਨ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਕਾਰਨ ਉਸ ਦੀ ਮਾਂ ਜੇਸਿਕਾ ਕਿਚਨ ਨੂੰ ਇਹ ਕਾਫੀ ਅਜੀਬ ਲੱਗਾ।

 ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ

ਐਪਲ ਵਾਚ ਵੱਲੋਂ ਅਜਿਹਾ ਅਲਰਟ ਮਿਲਣ ’ਤੇ ਬੱਚੀ ਦੀ ਮਾਂ ਨੂੰ ਕੁਝ ਠੀਕ ਨਹੀਂ ਲੱਗਾ। ਉਨ੍ਹਾਂ ਤੁਰੰਤ ਹਸਪਤਾਲ ਜਾਣ ਦਾ ਫੈਸਲਾ ਕੀਤਾ। ਹਸਪਤਾਲ ’ਚ ਬੱਚੀ ਦੀ ਜਾਂਚ ਦੌਰਾਨ ਡਾਕਟਾਰਾਂ ਨੇ ਪਾਇਆ ਕਿ ਅਪੈਂਡਿਕਸ ’ਚ ਨਿਊਰੋਇੰਡੋਕ੍ਰਾਈਨ ਟਿਊਮਰ ਸੀ। ਇਹ ਬੱਚਿਆਂ ’ਚ ਕਾਫੀ ਘੱਟ ਪਾਇਆ ਜਾਂਦਾ ਹੈ। ਇਹ Imani Miles ਦੇ ਸਰੀਰ ਦੇ ਦੂਜੇ ਹਿੱਸਿਆਂ ’ਚ ਵੀ ਫੈਲ ਚੁੱਕਾ ਸੀ। ਜਿਸਤੋਂ ਬਾਅਦ ਡਾਕਟਰਾਂ ਨੇ ਬੱਚੀ ਦੀ ਸਰਜਰੀ ਕਰਰਕੇ ਟਿਊਮਰ ਬਾਹਰ ਕੱਢ ਦਿੱਤਾ। ਸਰਜਰੀ ਤੋਂ ਬਾਅਦ ਬੱਚੀ ਬਿਲਕੁਲ ਠੀਕ ਹੈ। ਬੱਚੀ ਦੀ ਮਾਂ ਨੇ ਬਾਅਦ ’ਚ ਦੱਸਿਆ ਕਿ ਜੇਕਰ ਐਪਲ ਵਾਚ ਵੱਲੋਂ ਉਸਨੂੰ ਅਲਰਟ ਨਹੀਂ ਮਿਲਦਾ ਤਾਂ ਉਹ ਬੱਚੀ ਦੀ ਜਾਂਚ ਕਰਵਾਉਣ ’ਚ ਕਾਫੀ ਦੇਰ ਕਰ ਦਿੰਦੀ ਜਿਸ ਨਾਲ ਸਥਿਤੀ ਗੰਭੀਰ ਹੋ ਸਕਦੀ ਸੀ। 

ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ

ਇਨ੍ਹਾਂ ਵਾਚ ਮਾਡਲਾਂ ’ਚ ਮਿਲਦਾ ਹੈ ਹਾਰਟ ਰੇਟ ਸੈਂਸਰ

ਦੱਸ ਦੇਈਏ ਕਿ ਐਪਲ ਵਾਚ ਦੇ Watch SE, Watch 7 ਅਤੇ ਨਵੀਂ ਲਾਂਚ ਹੋਈ Watch 8 ਅਤੇ Watch Ultra ’ਚ ਹਾਰਟ ਰੇਟ ਸੈਂਸਰ ਦਿੱਤਾ ਗਿਆ ਹੈ। ਐਪਲ ਵਾਚ ’ਚ ਕਈ ਲਾਈਫ-ਸੇਵਿੰਗ ਫੀਚਰਜ਼ ਜਿਵੇਂ- ECG, ਹਾਰਟ ਰੇਟ ਨੋਟੀਫਿਕੇਸ਼ਨ, ਫਾਲ ਐਂਡ ਕ੍ਰੈਸ਼ ਡਿਟੈਕਸ਼ਨ ਦਿੱਤੇ ਗਏ ਹਨ। 

ਹਾਲ ਹੀ ’ਚ ਐਪਲ ਵਾਚ ਕਾਰਨ ਇਕ 57 ਸਾਲਾ ਬਜ਼ੁਰਗ ਦੀ ਜਾਨ ਬਚੀ ਸੀ। ਇਹ ਘਟਨਾ ਯੂ.ਕੇ. ਦੀ ਸੀ। ਲੋਅ ਰੈਸਟਿੰਗ ਹਾਰਟ ਰੇਟ ਨੂੰ ਲੈ ਕੇ ਉਨ੍ਹਾਂ ਨੂੰ ਲਗਾਤਾਰ ਅਲਰਟ ਸੈਂਡ ਕੀਤਾ ਜਾ ਰਿਹਾ ਸੀ। ਕਈ ਅਲਰਟ ਤੋਂ ਬਾਅਦ ਉਹ ਹਸਪਤਾਲ ਗਏ ਤਾਂ ਉਨ੍ਹਾਂ ਨੂੰ ਹਾਰਟ ਨਾਲ ਜੁੜੀਆਂ ਕਈ ਬੀਮਾਰੀਆਂ ਬਾਰੇ ਪਤਾ ਲੱਗਾ। 

ਇਹ ਵੀ ਪੜ੍ਹੋ– ਯੂਟਿਊਬ ’ਤੇ ਹੁਣ ਫ੍ਰੀ ’ਚ ਵੇਖ ਸਕੋਗੇ 4K ਵੀਡੀਓ, ਜਾਣੋ ਕੀ ਹੈ ਕੰਪਨੀ ਦਾ ਪਲਾਨ


author

Rakesh

Content Editor

Related News