Apple Event 2023 : ਲਾਂਚ ਹੋਈ ਐਪਲ ਵਾਚ 9
Tuesday, Sep 12, 2023 - 11:17 PM (IST)
ਗੈਜੇਟ ਡੈਸਕ- ਐਪਲ ਨੇ ਈਵੈਂਟ ਦੀ ਸ਼ੁਰੂਆਤ ਕਰਦੇ ਹੋਏ ਐਪਲ ਵਾਚ 9 ਨੂੰ ਲਾਂਚ ਕਰ ਦਿੱਤਾ ਹੈ। ਇਸ ਵਿਚ ਯੂਜ਼ਰਜ਼ ਨੂੰ ਐੱਸ 9 ਚਿੱਪ ਦੇਖਣ ਨੂੰ ਮਿਲੇਗੀ। ਹੁਣ ਤੁਸੀਂ ਵਾਚ ਦੀ ਵਰਤੋਂ ਕਰਦੇ ਹੋਏ ਸਿਰੀ ਤੋਂ ਆਪਣਾ ਹੈਲਥ ਡਾਟਾ ਮੰਗ ਸਕੋਗੇ। ਸ਼ੁਰੂਆਤ 'ਚ ਇਹ ਫੀਚਰਜ਼ ਅੰਗਰੇਜੀ ਅਤੇ ਮੰਡਾਰਿਨ 'ਚ ਉਪਲੱਬਧ ਹੋਵੇਗਾ। ਤੁਸੀਂ ਆਸਾਨੀ ਨਾਲ ਆਈਫੋਨ ਨੂੰ ਲੱਭ ਸਕੋਗੇ। ਵਾਚ ਸੀਰੀਜ਼ 9 'ਚ ਪਿਛਲੇ ਵਰਜ਼ਨ ਦੇ ਮੁਕਾਬਲੇ ਬਿਹਤਰ ਡਿਸਪਲੇਅ ਮਿਲੇਗੀ।
ਐਪਲ ਦੀ ਸਮਾਰਟਵਾਚ ਸੀਰੀਜ਼ 9 ਪਹਿਲਾਂ ਨਾਲੋਂ ਤੇਜ਼ ਹੈ। ਇਹ ਸਮਾਰਟਵਾਚ ਫੁੱਲ ਚਾਰਜ ਹੋਣ 'ਤੇ 18 ਘੰਟੇ ਤੱਕ ਚੱਲ ਸਕਦੀ ਹੈ। ਨਵੀਂ ਸੀਰੀਜ਼ ਵਿੱਚ ਕੰਪਨੀ ਨੇ U2 ਅਤੇ ਇੱਕ ਨਵੀਂ ਅਲਟਰਾ-ਵਾਈਡਬੈਂਡ ਚਿੱਪ ਪ੍ਰਦਾਨ ਕੀਤੀ ਹੈ ਜੋ ਬਿਹਤਰ ਫਾਈਂਡ ਮਾਈ ਫੀਚਰ ਨੂੰ ਸਮਰੱਥ ਕਰੇਗੀ। ਇਸ ਤੋਂ ਇਲਾਵਾ ਨਵੀਂ ਸੀਰੀਜ਼ 'ਚ ਤੁਹਾਨੂੰ ਡਬਲ ਟੈਪ ਫੀਚਰ ਮਿਲੇਗਾ, ਜਿਸ ਦੀ ਮਦਦ ਨਾਲ ਤੁਸੀਂ ਕਾਲ ਚੁੱਕ ਅਤੇ ਖ਼ਤਮ ਕਰ ਸਕੋਗੇ। 2000 ਨਿਟਸ ਦੀ ਬ੍ਰਾਈਟਨੈੱਸ ਨਾਲ ਲਾਂਚ ਹੋਈ ਐਪਲ ਵਾਚ ਸੀਰੀਜ਼ 9 ਸੀਰੀਜ਼ 8 ਨਾਲੋਂ ਇਹ ਦੋ ਗੁਣਾ ਹੈ। ਐਲੂਮੀਨੀਅਮ ਡਾਇਲ ਦੇ 5 ਤੇ ਸਟੇਨਲੈੱਸ ਸਟੀਲ ਦੇ 3 ਰੰਗਾਂ 'ਹੋਵੇਗੀ ਉਪਲੱਬਧ।
ਐਪਲ ਇਸ ਵਾਰ ਕਈ ਨਵੇਂ ਬੈਂਡਸ ਆਪਣੇ ਪੋਰਟਫੋਲੀਓ 'ਚ ਜੋੜ ਰਹੀ ਹੈ। ਇਸ ਲਈ ਕੰਪਨੀ ਨੇ ਨਾਈਕੀ ਅਤੇ ਦੂਜੀਆਂ ਕੰਪਨੀਆਂ ਨਾਲ ਕੋਲੈਬ ਕੀਤਾ ਹੈ।
ਐਪਲ ਨੇ ਪਿਛਲੇ ਸਾਲ ਲਾਂਚ ਕੀਤੀ ਆਪਣੀ ਐਪਲ ਵਾਚ ਅਲਟਰਾ ਦਾ ਨੈਕਸਟ ਜਨਰੇਸ਼ਨ ਮਾਡਲ ਅਲਟਰਾ ਵਾਚ 2 ਵੀ ਲਾਂਚ ਕਰ ਦਿੱਤਾ ਹੈ। ਇਸ ਵਿਚ ਤੁਹਾਨੂੰ ਵੱਡੀ ਸਕਰੀਨ ਅਤੇ ਵਾਚ 9 ਵਾਲੇ ਸਾਰੇ ਫੀਚਰਜ਼ ਮਿਲਣਗੇ। ਇਸ 'ਤੇ ਤੁਹਾਨੂੰ ਐਕਸਕਲੂਜ਼ਿਵ ਵਾਚ ਫੇਸ ਮਿਲੇਗਾ, ਜਿਸਦਾ ਨਾਂ ਮਾਡਿਊਲਰ ਅਲਟਰਾ ਹੈ, ਜੋ ਦਿਨ ਅਤੇ ਰਾਤ ਦੋਵਾਂ ਹੀ ਕੰਡੀਸ਼ਨ 'ਚ ਅਲੱਗ ਤਰ੍ਹਾਂ ਕੰਮ ਕਰੇਗਾ।
ਕੀਮਤ
ਐਪਲ ਵਾਚ ਅਲਟਰਾ ਦੀ ਕੀਮਤ 799 ਡਾਲਰ ਤੋਂ ਸ਼ੁਰੂ ਹੁੰਦੀ ਹੈ, ਜਦਕਿ ਨਵੀਂ ਐਪਲ ਵਾਚ ਸੀਰੀਜ਼ 9 ਮਾਡਲ ਦੀ ਕੀਮਤ 399 ਡਾਲਰ ਤੋਂ ਸ਼ੁਰੂ ਹੁੰਦੀ ਹੈ।