Apple Watch ਦਾ ਨਵਾਂ ਕਮਾਲ, ਇੰਝ ਬਚਾਈ 80 ਸਾਲਾਂ ਮਹਿਲਾ ਦੀ ਜਾਨ

05/03/2020 9:30:39 PM

ਗੈਜੇਟ ਡੈਸਕ-ਐਪਲ ਵਾਚ ਨੇ ਇਕ ਵਾਰ ਫਿਰ ਇਕ ਵਿਅਕਤੀ ਦੀ ਜ਼ਿੰਦਗੀ ਬਚਾ ਲਈ ਹੈ ਅਤੇ ਇਸ ਵਾਰ ਐਪਲ ਵਾਚ ਨੇ ਹਸਪਤਾਲਾਂ 'ਚ ਇਸਤੇਮਾਲ ਹੋਣ ਵਾਲੇECG ਉਪਕਰਣਾਂ ਨੂੰ ਵੀ ਫੇਲ ਕਰ ਦਿੱਤਾ ਹੈ। European Heart Journal ਦੀ ਇਕ ਰਿਪੋਰਟ ਮੁਤਾਬਕ ਐਪਲ ਵਾਚ ਨੇ ਆਪਣੇ ਇਨਬਿਲਟ ECG (ਇਲੈਕਟ੍ਰੋਕਾਰਡੀਯੋਗ੍ਰਾਮ) ਫੀਚਰ ਨਾਲ 80 ਸਾਲਾ ਮਹਿਲਾ 'ਚ ਗੰਭੀਰ ਬੀਮਰੀ ਦੀ ਪਛਾਣ ਕੀਤੀ। ਜਦਕਿ ਹਸਪਤਾਲ 'ਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਫਿਟ ਕਰਾਰ ਦੇ ਦਿੱਤਾ ਸੀ। ਇਸ ਤੋਂ ਬਾਅਦ ਬਜ਼ੁਰਗ ਮਹਿਲਾ ਨੇ ਸਿਰ ਅਤੇ ਛਾਤੀ 'ਚ ਹਲਕੀ ਦਰਦ ਦੀ ਸ਼ਿਕਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਦਿਲ ਦੀ ਗਤੀ ਆਮ ਨਹੀਂ ਸੀ।

ਹਸਪਤਾਲ 'ਚ ਚੈਸਟ ਪੇਨ ਯੂਨਿਟ ਦੁਆਰਾ ਈ.ਸੀ.ਜੀ. ਟੈਸਟ ਤੋਂ ਬਾਅਦ ਮਹਿਲਾ ਦੀ ਰਿਪੋਰਟਸ ਨਾਰਮਲ ਆਈਆਂ ਸਨ ਪਰ ਮਰੀਜ਼ ਨੇ ਫਿਰ ਉਨ੍ਹਾਂ ਨੂੰ ਐਪਲ ਵਾਚ ਦੀ ਈ.ਸੀ.ਜੀ. ਰਿਕਾਡਿੰਗ ਦਿਖਾਈ ਜਿਸ 'ਚ ਗੰਭੀਰ ਕੋਰੋਨਰੀ ਕੀਮਿਆ ਦੇ ਸੰਕੇਤ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਦਿਲ ਦਾ ਦੋਬਾਰਾ ਚੈਕਅਪ ਹੋਇਆ ਅਤੇ ਪਤਾ ਚੱਲਿਆ ਕਿ ਉਨ੍ਹਾਂ ਨੂੰ ਗੰਭੀਰ ਬੀਮਾਰੀ ਹੈ। ਬੀਮਾਰੀ ਦਾ ਪਤਾ ਚੱਲਣ ਤੋਂ ਬਾਅਦ ਬਲੂਨ ਐਂਜਿਓਪਲਾਸਟੀ ਅਤੇ ਸਟੈਂਟ ਦਾ ਇਸਤੇਮਾਲ ਤੋਂ ਬਾਅਦ ਉਨ੍ਹਾਂ ਦਾ ਸਫਲ ਇਲਾਜ ਹੋਇਆ।

ਐਪਲ ਵਾਚ ਦੀ ਤਾਰੀਫ ਕਰਦੇ ਹੋਏ ਕਾਰਡੀਯੋਲਾਜਸਿਟ ਨੇ ਕਿਹਾ ਕਿ ਸਮਾਰਟ ਤਕਨਾਲੋਜੀ ਦੇ ਡਿਵੈੱਲਪਮੈਂਟ ਨਾਲ ਜਾਂਚ ਕੀਤੀ ਨਵਾਂ ਸੰਭਾਵਨਾਵਾਂ ਦਾ ਰਸਤਾ ਖੁੱਲਦਾ ਹੈ। ਮੋਬਾਇਲ ਐਪਲੀਕੇਸ਼ਨ ਇੰਸਟਾਲ ਕਰਨ ਤੋਂ ਬਾਅਦ ਐਪਲ ਵਾਚ ਦੇ ਮਾਮਲੇ 'ਚ ਇਹ ਵਾਚ ਦੇ ਡਿਜ਼ੀਟਨ ਕ੍ਰਾਊਨ 'ਤੇ ਉਂਗਲੀ ਰੱਖਣ ਤੋਂ ਬਾਅਦ ਇਹ ECG ਰਿਕਾਰਡ ਕਰ ਲੈਂਦਾ ਹੈ। ਇਸ ਤੋਂ ਬਾਅਦ 30-s ਟ੍ਰੈਸਿੰਗ ਇਕ ਪੀ.ਡੀ.ਐੱਫ. ਫਾਈਲ 'ਚ ਸਟੋਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਐਪਲੀਕੇਸ਼ਨ 'ਚ ਦੇਖਿਆ ਜਾ ਸਕਦਾ ਹੈ।

ਐਪਲ ਵਾਚ ਸਿਰਫ ਆਟ੍ਰਿਅਲ ਫਿਬ੍ਰਿਲੇਸ਼ਨ ਜਾਂ ਆਟਰੀਯੋਨੈਨਟ੍ਰਾਇਕਊਲਰ-ਕੰਡਸ਼ਨ ਡਿਸਟਰਬੇਸ਼ ਨੂੰ ਹੀ ਡਿਟੈਕਟ ਨਹੀਂ ਕਰਦੀ ਬਲਕਿ ਇਹ ਮਾਊਕਾਰਡੀਅਲ ਕੀਮਿਆ ਦੀ ਵੀ ਪਛਾਣ ਕਰ ਲੈਂਦੀ ਹੈ। ਤੁਸੀਂ ਕਹਿ ਸਕਦੇ ਹੋ ਕਿ ਐਪਲ ਮਾਊਕਾਰਡੀਅਲ ਇਨਫ੍ਰੈਕਸ਼ਨ ਨੂੰ ਦੂਰ ਰੱਖਦੀ ਹੈ।

ECG ਫੀਚਰ ਜਿਥੇ ਦੁਨੀਆਭਰ 'ਚ ਲੋਕਾਂ ਦੀ ਜਾਨ ਬਚਾ ਰਹੀ ਹੈ, ਉੱਥੇ ਐਪ ਸੀਰੀਜ਼ 6 'ਚ ਇਸ ਸਾਲ ਇਕ ਹੋਰ ਫੀਚਰ ਪਲੱਸ ਆਕਸੀਮੀਟਰ ਆਉਣ ਦੀਆਂ ਖਬਰਾਂ ਹਨ। ਇਸ ਨਾਲ ਸਹੀ ਮੀਰੀਜ਼ 'ਚ ਆਕਸੀਜ਼ਨ ਸੈਚਰੇਸ਼ਨ ਦਾ ਲੈਵਲ ਪਤਾ ਲਗਾ ਕੇ ਫੇਫੜਿਆਂ ਨਾਲ ਜੁੜੀਆਂ ਬੀਮਾਰੀਆਂ ਪਤਾ ਕੀਤੀਆਂ ਜਾ ਸਕਦੀਆਂ ਹਨ।


Karan Kumar

Content Editor

Related News