Apple ਨੇ ਯੂਜ਼ਰਜ਼ ਨੂੰ iPhone ਨੂੰ ਰਾਤ ਭਰ ਚਾਰਜ ਕਰਨ ਦੇ ਖ਼ਤਰਿਆਂ ਬਾਰੇ ਦਿੱਤੀ ਚਿਤਾਵਨੀ

Tuesday, Aug 15, 2023 - 09:42 PM (IST)

Apple ਨੇ ਯੂਜ਼ਰਜ਼ ਨੂੰ iPhone ਨੂੰ ਰਾਤ ਭਰ ਚਾਰਜ ਕਰਨ ਦੇ ਖ਼ਤਰਿਆਂ ਬਾਰੇ ਦਿੱਤੀ ਚਿਤਾਵਨੀ

ਗੈਜੇਟ ਡੈਸਕ : ਐਪਲ ਨੇ ਆਪਣੇ ਯੂਜ਼ਰਜ਼ ਨੂੰ ਆਪਣੇ ਆਈਫੋਨ ਨੂੰ ਰਾਤ ਭਰ ਚਾਰਜ ਕਰਨ ਦੇ ਸੰਭਾਵਿਤ ਖ਼ਤਰਿਆਂ ਬਾਰੇ ਚਿਤਾਵਨੀ ਦਿੱਤੀ ਹੈ। ਐਪਲ ਚਿਤਾਵਨੀ ਦਿੱਤੀ ਹੈ ਕਿ ਤੁਹਾਨੂੰ ਆਪਣੇ ਆਈਫੋਨ ਨੂੰ ਚਾਰਜ ਕਰਦੇ ਸਮੇਂ ਉਸ ਨਾਲ ਕਦੇ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਨਾਲ ‘ਅੱਗ’, ਬਿਜਲੀ ਦਾ ਝਟਕਾ, ਸੱਟ ਜਾਂ ਆਈਫੋਨ ਜਾਂ ਹੋਰ ਜਾਇਦਾਦ ਨੂੰ ਨੁਕਸਾਨ ਪਹੁੰਚ ਸਕਦਾ ਹੈ।" ਤੀਜੀ-ਧਿਰ ਦੇ ਚਾਰਜਰਾਂ ਦੀ ਵਰਤੋਂ ਕਰਨ ਨਾਲ ਤੁਹਾਡੀ ਡਿਵਾਈਸ ਨੂੰ ਅੱਗ ਲੱਗਣ ਦਾ ਜੋਖ਼ਮ ਵੀ ਵਧ ਜਾਂਦਾ ਹੈ ਕਿਉਂਕਿ ਕੁਝ ਸਸਤੇ ਚਾਰਜਰ ਐਪਲ ਵੱਲੋਂ ਸਥਾਪਿਤ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ।

ਇਨ੍ਹਾਂ ਜੋਖ਼ਿਮਾਂ ਨੂੰ ਘੱਟ ਕਰਨ ਲਈ ਆਈਫੋਨ ‘ਆਈਫੋਨ ਦੇ ਲਈ ਨਿਰਮਿਤ’ ਲੇਬਲ ਵਾਲ ਚਾਰਜਰ ਅਤੇ ਕੇਬਲ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕਰਦਾ ਹੈ। ਇਸ ਤੋਂ ਇਲਾਵਾ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਆਈਫੋਨ ਨੂੰ ਪਾਣੀ ਜਾਂ ਹੋਰ ਤਰਲ ਪਦਾਰਥਾਂ ਦੇ ਨੇੜੇ ਚਾਰਜ ਕਰਨ ਤੋਂ ਬਚੋ ਕਿਉਂਕਿ ਇਸ ਨਾਲ ਚਾਰਜਰ ਜਾਂ ਡਿਵਾਈਸ ਨੂੰ ਨੁਕਸਾਨ ਹੋ ਸਕਦਾ ਹੈ।

ਸੰਖੇਪ ਰੂਪ ਵਿਚ ਐਪਲ ਆਈਫੋਨ ਯੂਜ਼ਰਜ਼ ਨੂੰ ਚਾਰਜਿੰਗ ਦੌਰਾਨ ਆਪਣੇ ਡਿਵਾਈਸ ਨਾਲ ਸੌਣ ਤੋਂ ਬਚਣ ਅਤੇ ਚਾਰਜਿੰਗ ਦੌਰਾਨ ਸਹੀ ਵੈਂਟੀਲੇਸ਼ਨ ਨੂੰ ਯਕੀਨੀ ਬਣਾਉਣ ਲਈ ਤਾਕੀਦ ਕਰਦਾ ਹੈ। ਸੁਰੱਖਿਆ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਚਾਰਜਰ ਅਤੇ ਕੇਬਲ ਦੀ ਵਰਤੋਂ ਕਰਨਾ ਅਤੇ ਤਰਲ ਪਦਾਰਥਾਂ ਦੇ ਨੇੜੇ ਚਾਰਜ ਕਰਨ ਤੋਂ ਬਚਣਾ ਵੀ ਮਹੱਤਵਪੂਰਨ ਹੈ। ਇਹ ਸਾਵਧਾਨੀਆਂ ਵਰਤਣ ਨਾਲ ਸੰਭਾਵੀ ਖ਼ਤਰਿਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਤੁਹਾਡੇ ਆਈਫੋਨ ਤੇ ਜਾਇਦਾਦ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।


author

Manoj

Content Editor

Related News