ਨੈੱਟਫਲਿਕਸ ਜਾਓਗੇ ਭੁੱਲ, Apple ''ਤੇ ਸਿਰਫ 99 ਰੁ: ''ਚ ਮਿਲੇਗਾ TV ਦਾ ਮਜ਼ਾ

09/11/2019 11:28:09 AM

ਗੈਜੇਟ ਡੈਸਕ– ਐਪਲ ਨੇ 10 ਸਤੰਬਰ ਨੂੰ ਤਿੰਨ ਨਵੇਂ ਫੋਨ iPhone 11, iPhone 11 Pro ਅਤੇ iPhone 11 Pro Max ਲਾਂਚ ਕਰ ਦਿੱਤੇ ਹਨ। ਐਪਲ ਨੇ ਈਵੈਂਟ ’ਚ ਆਈਫੋਨਜ਼ ਤੋਂ ਇਲਾਵਾ ਕਈ ਪ੍ਰੋਡਕਟਸ ਨੂੰ ਜਲਦੀ ਪੇਸ਼ ਕਰਨ ਦਾ ਐਲਾਨ ਵੀ ਕੀਤਾ ਹੈ। ਕੰਪਨੀ ਨੇ ਇਥੇ ਓਰਿਜਨਲ ਵੀਡੀਓ ਸਰਵਿਸ, ਐਪਲ ਟੀ.ਵੀ. ਪਲੱਸ ਅਤੇ ਗੇਮ ਸਬਸਕ੍ਰਿਪਸ਼ਨ ਸਰਵਿਸ ਲਾਂਚ ਕਰਨ ਦੀ ਤਰੀਕ ਤੈਅ ਕਰ ਦਿੱਤੀ ਹੈ। 

PunjabKesari

ਗੱਲ ਕਰੀਏ ਆਨਲਾਈਨ ਵੀਡੀਓ ਸਟਰੀਮਿੰਗ ਸਰਵਿਸ Apple TV+ ਦੀ ਤਾਂ ਇਸ ਨੂੰ 1 ਨਵੰਬਰ ਤੋਂ ਵਰਲਡਵਾਈਡ ਰੋਲ ਆਊਟ ਕੀਤਾ ਜਾਵੇਗਾ। ਭਾਰਤ ’ਚ ਇਹ OTT ਸਰਵਿਸ 99 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਐਕਸੈਸ ਕੀਤੀ ਜਾ ਸਕੇਗੀ। ਇਸ ਪਲੇਟਫਾਰਮ ’ਤੇ ਸਾਰੀਆਂ ਓਰਿਜਨਲ ਵੀਡੀਓਜ਼ ਦਿਖਾਈਆਂ ਜਾਣਗੀਆਂ। ਇਹ ਸਰਵਿਸ ਯੂਜ਼ਰਜ਼ ਨੂੰ 7 ਦਿਨਾਂ ਲਈ ਫ੍ਰੀ ਟਰਾਇਲ ਦੇ ਤੌਰ ’ਤੇ ਦਿੱਤੀ ਜਾਵੇਗੀ। ਫ੍ਰੀ ਟਰਾਇਲ ਤੋਂ ਬਾਅਦ ਯੂਜ਼ਰਜ਼ ਦਾ ਸਬਸਕ੍ਰਿਪਸ਼ਨ ਆਪਣੇ ਆਪ 99 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਰੀਨਿਊ ਹੋ ਜਾਵੇਗਾ। 

PunjabKesari

ਮਿਲੇਗਾ Family Sharing ਫੀਚਰ
Apple TV+ ’ਚ ਫੈਮਲੀ ਸ਼ੇਅਰਿੰਗ ਫੀਚਰ ਦਿੱਤਾ ਗਿਆ ਹੈ, ਜਿਸ ਕਾਰਨ ਯੂਜ਼ਰਜ਼ ਇਸ ਨੂੰ 6 ਫੈਮਲੀ ਮੈਂਬਰਾਂ ਦੇ ਨਾਲ ਸ਼ੇਅਰ ਕਰ ਸਕਣਗੇ। 1 ਨਵੰਬਰ ਨੂੰ ਲਾਂਚ ਦੇ ਸਮੇਂ Apple TV+ ਐਪ ’ਤੇ ਤਿੰਨ ਸ਼ੋਅਜ਼ ਪ੍ਰੀਮੀਅਮ ਕੀਤੇ ਜਾਣਗੇ। ਹਰ ਹਫਤੇ ਇਕ ਨਵਾਂ ਐਪੀਸੋਡ ਰੋਲ ਆਊਟ ਕੀਤਾ ਜਾਵੇਗਾ। Apple TV+ ’ਤੇ ਯੂਜ਼ਰਜ਼ 40 ਤੋਂ ਜ਼ਿਆਦਾ ਭਾਸ਼ਾਵਾਂ ਦਾ ਮਜ਼ਾ ਲੈ ਸਕਣਗੇ। 

PunjabKesari

ਇਨ੍ਹਾਂ ਯੂਜ਼ਰਜ਼ ਨੂੰ 1 ਸਾਲ ਲਈ ਮਿਲੇਗੀ ਫ੍ਰੀ ਸਰਵਿਸ
Apple TV+ ਨੂੰ Apple TV ਐਪ ਰਾਹੀਂ ਐਕਸੈਸ ਕੀਤਾ ਜਾ ਸਕੇਗਾ। ਇਸ OTT ਸਰਵਿਸ ਨੂੰ iPhone, iPad, Apple TV 4K, Apple TV HD, Apple TV (3rd generation), iPod touch ਅਤੇ Mac ’ਤੇ ਉਪਲੱਬਧ ਕਰਵਾਇਆ ਜਾਵੇਗਾ। ਜਾਣਕਾਰੀ ਮੁਤਾਬਕ ਜੋ ਗਾਹਕ ਆਈਫੋਨ, ਆਈਪੌਡ, ਐਪਲ ਟੀਵੀ, ਆਈਪੌਡ ਟੱਚ ਅਤੇ ਮੈਕ ਖਰੀਦਣਗੇ, ਉਨ੍ਹਾਂ ਨੂੰ ਇਹ ਸਰਵਿਸ 1 ਸਾਲ ਲਈ ਮੁਫਤ ਮਿਲੇਗੀ। ਐਪਲ ਦੀ ਇਹ ਸਰਵਿਸ ਭਾਰਤ ’ਚ ਪਹਿਲਾਂ ਤੋਂ ਮੌਜੂਦ ਨੈੱਟਫਲਿਕਸ ਅਤੇ ਅਮੇਜ਼ਨ ਪ੍ਰਾਈਮ ਨੂੰ ਟੱਕਰ ਦੇ ਸਕਦੀ ਹੈ। 


Related News