Apple TV+ ਭਾਰਤ ''ਚ ਹੋਇਆ ਉਪਲੱਬਧ, Netflix ਤੇ Amazon ਨੂੰ ਮਿਲੇਗੀ ਟੱਕਰ

11/01/2019 10:04:58 PM

ਗੈਜੇਟ ਡੈਸਕ—ਭਾਰਤ 'ਚ Apple TV+ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਅਮਰੀਕੀ ਟੈੱਕ ਕੰਪਨੀ ਐਪਲ ਨੇ ਇਸ ਨੂੰ ਮਾਰਚ 'ਚ ਲਾਂਚ ਕੀਤਾ ਸੀ। ਹੁਣ ਇਸ ਦਾ ਗਲੋਬਲ ਐਕਸੈੱਸ ਸ਼ੁਰੂ ਕਰ ਦਿੱਤਾ ਗਿਆ ਹੈ, ਹਾਲਾਂਕਿ ਹੁਣ ਵੀ Apple TV+ ਐਪ 'ਚ ਇਹ ਲਿਖਿਆ ਆ ਰਿਹਾ ਹੈ ਕਿ 1 ਨਵੰਬਰ ਨੂੰ ਸ਼ੋਅਜ਼ ਆਉਣਗੇ, ਪਰ ਕੁਝ ਦੇਰ 'ਚ ਇਹ ਸਰਵਿਸ ਸ਼ੁਰੂ ਹੋ ਜਾਵੇਗੀ।

ਐਪਲ ਇਕੱਠੇ 100 ਦੇਸ਼ਾਂ 'ਚ Apple TV+ ਦੀ ਸਰਵਿਸ ਸ਼ੁਰੂ ਕਰ ਰਹੀ ਹੈ। ਕੰਪਨੀ ਨੇ ਕਈ ਓਰੀਜੀਨਲ ਸ਼ੋਅਜ਼ ਅਤੇ ਸੀਰੀਜ਼ ਵੀ ਤਿਆਰ ਕੀਤੀ ਹੈ ਜਿਸ ਨੂੰ Apple TV+  'ਤੇ ਦੇਖਿਆ ਜਾ ਸਕੇਗਾ। ਹਾਲ ਹੀ 'ਚ  Amazon Fire TV 'ਤੇ Apple TV ਦਾ ਐਪ ਆ ਚੁੱਕਿਆ ਹੈ ਅਤੇ ਤੁਸੀਂ ਇਸ ਨੂੰ ਫ੍ਰੀ ਡਾਊਨਲੋਡ ਕਰ ਸਕਦੇ ਹੋ।

ਦੱਸਣਯੋਗ ਹੈ ਕਿ Apple TV+ ਦੀ ਸਬਸਕਰੀਪਸ਼ਨ ਲਈ ਤੁਹਾਨੂੰ ਪੈਸੇ ਦੇਣਗੇ ਹੋਣਗੇ। ਇਸ ਦੇ ਬਦਲੇ 'ਚ ਤੁਹਾਨੂੰ ਇਥੇ ਮਸ਼ਹੂਰ ਟੀ.ਵੀ. ਸ਼ੋਅਜ਼, ਓਰੀਜਨਲ ਕਾਨਟੈਂਟ ਅਤੇ ਫਿਲਮਸ ਮਿਲਣਗੀਆਂ। ਇਸ ਨੂੰ ਤੁਸੀਂ ਨੈੱਟਫਲਿਕਸ ਅਤੇ ਐਮਾਜ਼ੋਨ ਪ੍ਰਾਈਮ ਦੀ ਤਰ੍ਹਾਂ ਦੀ ਸਮਝ ਸਕਦੇ ਹੋ। ਖਾਸ ਗੱਲ ਇਹ ਹੈ ਕਿ Apple TV+ 'ਚ ਨੂੰ ਸਿਰਫ ਐਪਲ ਡਿਵਾਈਸ 'ਚ ਨਹੀਂ ਬਲਕਿ ਐਂਡ੍ਰਾਇਡ ਸਮਾਰਟ ਟੀ.ਵੀ. ਯੂਜ਼ਰਸ ਵੀ ਦੇਖ ਸਕਦੇ ਹਨ। ਹਾਲਾਂਕਿ ਐਂਡ੍ਰਾਇਡ ਸਮਰਾਟਫੋਨ ਯੂਜ਼ਰਸ ਇਸ ਨੂੰ ਦੀ ਵਰਤੋਂ ਨਹੀਂ ਕਰ ਸਕਣਗੇ।

Apple TV+ ਦੀ ਸਬਸਕਰੀਪਸ਼ਨ Apple TV ਐਪ ਡਾਊਨਲੋਡ ਕਰਕੇ ਲੈ ਸਕਦੇ ਹੋ। ਇਸ ਦੇ ਲਈ ਹਰ ਮਹੀਨੇ 99 ਰੁਪਏ ਦਾ ਰੈਂਟਲ ਦੇਣਾ ਹੋਵੇਗਾ। ਇਸ ਦੇ ਨਾਲ ਹੀ ਕੰਪਨੀ 7 ਦਿਨ ਦਾ ਫ੍ਰੀ ਟ੍ਰਾਇਲ ਵੀ ਦੇਵੇਗੀ। ਕੰਪਨੀ ਦੇ ਆਫਰ ਦੇ ਤਹਿਤ ਜੋ ਕਸਟਮਰਸ ਨਵੇਂ ਆਈਫੋਨ, ਆਈਪੈੱਡ, ਐਪਲ ਟੀ.ਵੀ., ਆਈਪਾਡ ਟੱਚ ਅਤੇ ਮੈਕ ਖਰੀਦ ਰਹੇ ਹਨ ਉਨ੍ਹਾਂ ਨੂੰ ਇਕ ਸਾਲ ਲਈ ਫ੍ਰੀ Apple TV+ ਦੀ ਸਬਸਕਰੀਪਸ਼ਨ ਮਿਲੇਗੀ।


Karan Kumar

Content Editor

Related News