ਐਪਲ ਨੇ ਐਪ ਸਟੋਰ ਤੋਂ ਹਟਾਏ 181 ਖਤਰਨਾਕ ਐਪਸ, ਯੂਜ਼ਰਜ਼ ਦੀ ਸਿਹਤ ਨੂੰ ਪਹੁੰਚਾ ਰਹੇ ਸਨ ਨੁਕਸਾਨ

11/16/2019 4:09:09 PM

ਗੈਜੇਟ ਡੈਸਕ– ਐਪਲ ਨੇ ਆਪਣੇ ਐਪ ਸਟੋਰ ਤੋਂ ਸਾਰੇ ਵੈਪਿੰਗ ਐਪਸ ਰਿਮੂਵ ਕਰ ਦਿੱਤੇ ਹਨ। ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹ ਵੈਪਿੰਗ ਐਪਸ ਕੀ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਐਪਸ ਯੂਜ਼ਰਜ਼ ਦੀ ਈ-ਸਿਗਰੇਟ ਅਤੇ ਇਨਹੇਲਿੰਗ ਡਿਵਾਈਸ ਨੂੰ ਆਈਫੋਨ ਨਾਲ ਕੁਨੈਕਟ ਕਰਦੇ ਹਨ। ਐਪਲ ਨੇ ਯੂਜ਼ਰਜ਼ ਦੀਆਂ ਬੁਰੀਆਂ ਆਦਤਾਂ ਛੁਡਾਉਣ ਲਈ ਇਨ੍ਹਾਂ ਐਪਸ ਨੂੰ ਆਪਣੇ ਐਪ ਸਟੋਰ ਤੋਂ ਹਟਾ ਦਿੱਤਾ ਹੈ। ਐਪਲ ਦੀ ਮੰਨੀਏ ਤਾਂ ਇਸ ਸਮੇਂ ਦੁਨੀਆ ਭਰ ’ਚ ਕਰੀਬ 900 ਮਿਲੀਅਨ ਆਈਫੋਨ ਯੂਜ਼ਰਜ਼ ਹਨ, ਜਿਨ੍ਹਾਂ ਨੂੰ ਇਹ ਐਪ ਹੁਣ ਐਪ ਸਟੋਰ ’ਤੇ ਨਹੀਂ ਮਿਲੇਗਾ। 

PunjabKesari

ਐਪਲ ਨੇ ਆਪਣੇ ਇਕ ਬਿਆਨ ’ਚ ਦੱਸਿਆ ਕਿ ਹਾਲ ਹੀ ’ਚ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਮਾਹਿਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਜ਼ਿਆਦਾਤਰ ਫੇਫੜਿਆਂ ਨਾਲ ਸਬੰਧਤ ਪਰੇਸ਼ਾਨੀਆਂ ’ਚ ਇਨ੍ਹਾਂ ਵੈਪਿੰਗ ਪ੍ਰੋਡਕਟਸ ਦਾ ਯੋਗਦਾਨ ਰਿਹਾ ਹੈ। ਇਸ ਵਿਚ ਈ-ਸਿਗਰੇਟ ਦਾ ਇਸਤੇਮਾਲ ਪ੍ਰਮੁੱਖਤਾ ਨਾਲ ਹੋਇਆ ਹੈ। ਅਸੀਂ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਇਨ੍ਹਾਂ ਐਪਸ ਨੂੰ ਆਪਣੇ ਐਪ ਸਟੋਰ ਤੋਂ ਹਟਾਇਆ ਹੈ। ਐਪਲ ਨੇ ਇਹ ਵੀ ਕਿਹਾ ਕਿ ਅਸੀਂ ਮਾਹਿਰਾਂ ਦੀ ਗੱਲ ਨਾਲ ਸਹਿਮਤ ਹਾਂ ਅਤੇ ਇਹੀ ਕਾਰਣ ਹੈ ਕਿ ਅਸੀਂ ਐਪ ਸਟੋਰ ਦੇ ਗਾਈਡਲਾਈਨ ਨੂੰ ਰੀਵਿਊ ਕੀਤਾ ਹੈ ਅਤੇ ਅਪਡੇਟ ਕੀਤਾ ਹੈ। ਗਾਈਡਲਾਈਨ ਅਪਡੇਟ ਕਰਨ ਤੋਂ ਬਾਅਦ ਇਹ ਸਾਫ-ਸਾਫ ਲਿਖਿਆ ਗਿਆ ਹੈ ਕਿ ਇਸ ਤਰ੍ਹਾਂ ਦੇ ਪ੍ਰੋਡਕਟਸ ਐਪ ਸਟੋਰ ’ਤੇ ਪ੍ਰਤੀਬੰਧਿਤ ਹਨ। ਦੱਸ ਦੇਈਏ ਕਿ ਐਪਲ ਨੇ ਕੁਲ 181 ਵੈਪਿੰਗ ਨਾਲ ਸਬੰਧਤ ਐਪਸ ਨੂੰ ਆਪਣੇ ਐਪ ਸਟੋਰ ਤੋਂ ਹਟਾ ਲਿਆ ਹੈ। ਤੰਬਾਕੂ ਨਾਲ ਸਬੰਧਤ ਇਨ੍ਹਾਂ ਪ੍ਰੋਡਕਟਸ ਨੂੰ ਵਰਚੁਅਲ ਸ਼ਾਪ ਤੋਂ ਖਰੀਦਣ ਦੀ ਕਦੇ ਵੀ ਇਜਾਜ਼ਤ ਨਹੀਂ ਸੀ। 

PunjabKesari

ਅਮਰੀਕਨ ਹਾਰਟ ਐਸੋਸੀਏਸ਼ਨ ਦੇ ਚੀਫ ਐਗਜ਼ੀਕਿਊਟਿਵ ਨੈਨਸੀ ਬ੍ਰਾਊਨ ਨੇ ਕਿਹਾ ਕਿ ਇਹ ਸਾਡੇ ਲਈ ਗਰਵ ਦੀ ਗੱਲ ਹੈ ਅਤੇ ਇਤਿਹਾਸਿਕ ਹੈ ਕਿ ਐਪ ਸਟੋਰ ਤੋਂ ਸਾਰੇ ਵੈਪਿੰਗ ਐਪਸ ਨੂੰ ਹਟਾ ਲਿਆ ਗਿਆ ਹੈ। ਇਸ ਹਫਤੇ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਇਸ ਹਫਤੇ ਵੈਪਿੰਗ ਇੰਡਸਟਰੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਤਾਂ ਜੋ ਈ-ਸਿਗਰੇਟ ਦੇ ਬਾਜ਼ਾਰ ’ਤੇ ਰੋਕ ਲਗਾਈ ਜਾ ਸਕੇ। 


Related News