Apple ਦਾ ਵੱਡਾ ਸਰਪ੍ਰਾਈਜ਼, ਅਗਲੇ ਹਫਤੇ ਲਾਂਚ ਹੋਵੇਗਾ ਸਸਤਾ iPhone!

Friday, Feb 07, 2025 - 05:17 PM (IST)

Apple ਦਾ ਵੱਡਾ ਸਰਪ੍ਰਾਈਜ਼, ਅਗਲੇ ਹਫਤੇ ਲਾਂਚ ਹੋਵੇਗਾ ਸਸਤਾ iPhone!

ਗੈਜੇਟ ਡੈਸਕ- ਐਪਲ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇਣ ਦੀ ਤਿਆਰੀ 'ਚ ਹੈ। iPhone SE 4 ਦੀ ਚਰਚਾ ਪਿਛਲੇ ਕੁਝ ਹਫਤਿਆਂ ਤੋਂ ਚੱਲ ਰਹੀ ਹੈ। ਰਿਪੋਰਟ ਮੁਤਾਬਕ, ਅਗਲੇ ਹਫਤੇ ਹੀ iPhone SE 4 ਲਾਂਚ ਹੋ ਸਕਦਾ ਹੈ। 

ਹਾਲਾਂਕਿ, ਕੰਪਨੀ ਨੇ iPhone SE 4 ਲਾਂਚ ਲਈ ਇਨਵਾਈਟ ਨਹੀਂ ਭੇਜੇ। ਕਈ ਵਾਰ ਕੰਪਨੀ ਸਾਫਟ ਲਾਂਚ ਕਰਦੀ ਹੈ। ਇਹ ਫੋਨ ਵੀ ਸਾਫਟ ਲਾਂਚ ਹੋਵੇਗਾ ਜਾਂ ਇਸ ਲਈ ਕੋਈ ਈਵੈਂਟ ਆਯੋਜਿਤ ਨਹੀਂ ਕੀਤਾ ਜਾਵੇਗਾ। ਕੰਪਨੀ ਪ੍ਰੈੱਸ ਰਿਲੀਜ਼ ਰਾਹੀਂ ਇਸ ਫੋਨ ਦੀ ਜਾਣਕਾਰੀ ਜਨਤਕ ਕਰੇਗੀ।

ਬਲੂਮਬਰਗ ਦੇ Mark Gurman ਮੁਤਾਬਕ, ਇਹ ਫੋਨ ਅਗਲੇ ਹਫਤੇ ਦੀ ਸ਼ੁਰੂਆਤ 'ਚ ਹੀ ਲਾਂਚ ਕੀਤਾ ਜਾਵੇਗਾ। ਦੱਸ ਦੇਈਏ ਕਿ ਤਿੰਨ ਸਾਲਾਂ ਬਾਅਦ ਕੰਪਨੀ SE ਲਾਂਚ ਕਰ ਰਹੀ ਹੈ। 

ਐਪਲ ਨੇ ਪਹਿਲਾ iPhone SE ਲਾਈਨਅਪ 2016 'ਚ ਲਾਂਚ ਕੀਤਾ ਸੀ। ਇਹ ਐਪਲ ਵੱਲੋਂ ਕਿਫਾਇਤੀ ਫੋਨ ਹੁੰਦਾ ਹੈ। ਇਸ ਵਿਚ ਇਕ ਰਿਅਰ ਕੈਮਰਾ ਦਿੱਤਾ ਜਾਂਦਾ ਹੈ। ਇਸ ਵਾਰ ਵੀ ਕੰਪਨੀ iPhone SE 4 'ਚ ਇਕ ਹੀ ਰਿਅਰ ਕੈਮਰਾ ਸੈਂਸਰ ਦੇਵੇਗੀ। 

iPhone SE 4 ਦੇ ਸੰਭਾਵਿਤ ਫੀਚਰਜ਼

iPhone SE 4 'ਚ 6.1 ਇੰਚ ਦੀ OLED ਸਕਰੀਨ ਦਿੱਤੀ ਜਾ ਸਕਦੀ ਹੈ। ਨਵੇਂ ਆਈਫੋਨ ਮਾਡਲਾਂ ਦੀ ਤਰ੍ਹਾਂ ਇਸ ਵਿਚ ਵੀ ਡਾਈਨਾਮਿਕ ਆਈਸਲੈਂਡ ਫੀਚਰ ਦਿੱਤਾ ਜਾਵੇਗਾ। 

ਡਿਜ਼ਾਈਨ ਆਈਫੋਨ 14 ਵਰਗਾ ਹੋਵੇਗਾ ਅਤੇ ਉਸੇ ਤਰ੍ਹਾਂ ਦਾ ਹੀ ਨੌਚ ਹੋਵੇਗਾ ਕਿਉਂਕਿ ਇਸ ਫੋਨ 'ਚ ਫੇਸ ਆਈ.ਡੀ. ਵੀ ਦਿੱਤੀ ਜਾਵੇਗੀ। ਹੁਣ ਕੰਪਨੀ ਐੱਸ.ਈ. ਮਾਡਲ 'ਚੋਂ ਵੀ ਹੋਮ ਬਟਨ ਹਟਾ ਰਹੀ ਹੈ। 

iPhone SE 4 'ਚ Apple A18 ਚਿਪਸੈੱਟ ਦਿੱਤਾ ਜਾਵੇਗਾ। ਇਹੀ ਪ੍ਰੋਸੈਸਰ ਆਈਫੋਨ 16 ਅਤੇ ਆਈਫੋਨ 16 ਪਲੱਸ 'ਚ ਵੀ ਦਿੱਤਾ ਗਿਆ ਹੈ। ਚੰਗੀ ਗੱਲ ਇਹ ਵੀ ਹੈ ਕਿ ਇਸ ਫੋਨ 'ਚ ਵੀ USB Type C ਪੋਰਟ ਦਿੱਤਾ ਜਾਵੇਗਾ। 

ਫੋਨ 'ਚ 48 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਹੋਵੇਗਾ ਅਤੇ ਸੈਲਫੀ ਲਈ 24 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਕੰਪਨੀ ਇਸ ਫੋਨ 'ਚ Qualcomm ਦੇ Modems ਇਸਤੇਮਾਲ ਕਰ ਸਕਦੀ ਹੈ, ਜਿਸ ਨਾਲ ਬਿਹਤਰ ਸੈਲੂਲਰ ਕੁਨੈਕਟੀਵਿਟੀ ਮਿਲੇਗੀ। 

ਐਪਲ ਇੰਟੈਲੀਜੈਂਸ ਵੀ ਇਸ ਫੋਨ 'ਚ ਮਿਲਣ ਦੀ ਪੂਰੀ ਉਮੀਦ ਹੈ ਕਿਉਂਕਿ ਜੇਕਰ ਇਸ ਵਿਚ ਕੰਪਨੀ ਐਪਲ ਇੰਟੈਲੀਜੈਂਸ ਨਹੀਂ ਦਿੰਦੀ ਤਾਂ ਇਸ ਫੋਨ ਨੂੰ ਜ਼ਿਆਦਾ ਪ੍ਰਸਿੱਧੀ ਨਹੀਂ ਮਿਲੇਗੀ। ਉਂਝ ਵੀ ਐਪਲ ਨੇ ਆਪਣੇ ਨਵੇਂ ਫੋਨ 'ਚ ਐਪਲ ਇੰਟੈਲੀਜੈਂਸ ਪੂਰੀ ਤਰ੍ਹਾਂ ਰੋਲ ਆਊਟ ਕਰਨ 'ਚ ਕਾਫੀ ਸਮਾਂ ਲੱਗਾ ਚੁੱਕੀ ਹੈ। 

ਕੀਮਤ

iPhone SE 4 ਦੀ ਕੀਮਤ ਪਿਛਲੇ SE ਦੇ ਮੁਕਾਬਲੇ ਜ਼ਿਆਦਾ ਹੋਵੇਗੀ। 2022 'ਚ ਲਾਂਚ ਕੀਤੇ ਜਾਣ ਵਾਲੇ iPhone SE ਦੀ ਕੀਮਤ 40 ਹਜ਼ਾਰ ਰੁਪਏ ਸੀ ਪਰ ਇਸ ਵਾਰ ਕੰਪਨੀ ਇਸਦੀ ਸ਼ੁਰੂਆਤੀ ਕੀਮਤ 40 ਤੋਂ 50 ਹਜ਼ਾਰ ਰੁਪਏ ਦੇ ਵਿਚਕਾਰ ਰੱਖ ਸਕਦੀ ਹੈ। 


author

Rakesh

Content Editor

Related News