2024 ’ਚ ਲਾਂਚ ਹੋ ਸਕਦੈ Apple ਦਾ ਪਹਿਲਾ ਫੋਲਡੇਬਲ ਫੋਨ, ਰਿਪੋਰਟ ’ਚ ਹੋਇਆ ਖੁਲਾਸਾ
Wednesday, Dec 15, 2021 - 01:39 PM (IST)
ਗੈਜੇਟ ਡੈਸਕ– ਸੈਮਸੰਗ ਅਤੇ ਮੋਟੋਰੋਲਾ ਦੇ ਫੋਲਡੇਬਲ ਸਮਾਰਟਫੋਨ ਲਾਂਚ ਹੋਣ ਤੋਂ ਬਾਅਦ ਹੀ ਐਪਲ ਦੇ ਫੋਲਡੇਬਲ ਡਿਵਾਈਸ ਦੀ ਚਰਚਾ ਹੋ ਰਹੀ ਹੈ। ਇਸ ਆਉਣ ਵਾਲੇ ਫੋਲਡੇਬਲ ਸਮਾਰਟਫੋਨ ਦੀਆਂ ਕਈ ਰਿਪੋਰਟਾਂ ਲੀਕ ਹੋ ਚੁੱਕੀਆਂ ਹਨ। ਹੁਣ ਵਿਸ਼ਲੇਸ਼ਕ ਰੋਸ ਯੰਗ ਨੇ ਫੋਲਡੇਬਲ ਆਈਫੋਨ ਦੀ ਲਾਂਚਿੰਗ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਰੋਸ ਯੰਗ ਦੁਆਰਾ ਜਾਰੀ ਰਿਪੋਰਟ ਮੁਤਾਬਕ, ਐਪਲ ਆਪਣੇ ਫੋਲਡੇਬਲ ਆਈਫੋਨ ਨੂੰ 2023 ਤਕ ਲਾਂਚ ਨਹੀਂ ਕਰੇਗੀ ਸਗੋਂ ਕੰਪਨੀ 2024 ’ਚ ਫੋਲਡੇਬਲ ਡਿਵਾਈਸ ਨੂੰ ਗਲੋਬਲ ਬਾਜ਼ਾਰ ’ਚ ਉਤਾਰ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਤਕ ਫੋਲਡੇਬਲ ਫੋਨ ਦੀ ਲਾਂਚਿੰਗ ਅਤੇ ਕੀਮਤ ਨੂੰ ਲੈ ਕੇ ਕੋਈ ਸੰਕੇਤ ਨਹੀਂ ਦਿੱਤਾ।
ਮਿਲ ਸਕਦੀ ਹੈ ਫਲੈਕਸੀਬਲ ਡਿਸਪਲੇਅ
ਹਾਲ ਹੀ ’ਚ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ, ਐਪਲ ਡਿਵਾਈਸ ਦੇ ਵਿਸ਼ਲੇਸ਼ਕ ਮਿੰਗ-ਚੀ ਕੁਓ ਦਾ ਮੰਨਣਾ ਹੈ ਕਿ ਐਪਲ ਆਪਣੇ ਫੋਲਡੇਬਲ ਡਿਵਾਈਸ ’ਤੇ ਕੰਮ ਕਰ ਰਹੀ ਹੈ। ਇਸ ਫੋਨ ’ਚ 8 ਇੰਚ ਦੀ ਫਲੈਕਸੀਬਲ ਓ.ਐੱਲ.ਈ.ਡੀ. ਡਿਸਪਲੇਅ ਦਿੱਤੀ ਜਾ ਸਕਦੀ ਹੈ, ਜਿਸ ਨੂੰ ਐੱਲ.ਜੀ. ਤਿਆਰ ਕਰੇਗੀ। ਕੰਪਨੀ ਦੇ ਫੋਲਡੇਬਲ ਸਮਾਰਟਫੋਨ ਦਾ ਕਲੈਮਸ਼ੈਲ ਡਿਜ਼ਾਇਨ ਹੋਵੇਗਾ। ਇਸਦੇ ਨਾਲ ਹੀ ਸਟਾਈਲਸ ਦਾ ਸਪੋਰਟ ਵੀ ਦਿੱਤਾ ਜਾਵੇਗਾ। ਉਥੇ ਹੀ ਇਹ ਆਉਣ ਵਾਲਾ ਫੋਲਡੇਬਲ ਡਿਵਾਈਸ ਗਲੋਬਲ ਬਾਜ਼ਾਰ ’ਚ ਸੈਮਸੰਗ ਗਲੈਕਸੀ ਜ਼ੈੱਡ ਫੋਲਡ 3 ਅਤੇ ਮੋਟੋਰੋਲਾ ਰੇਜ਼ਰ ਵਰਗੇ ਫੋਨਾਂ ਨੂੰ ਜ਼ਬਰਦਸਤ ਟੱਕਰ ਦੇਵੇਗਾ।
ਇੰਨੀ ਹੋ ਸਕਦੀ ਹੈ ਕੀਮਤ
ਲੀਕਸ ਦੀ ਮੰਨੀਏ ਤਾਂ ਐਪਲ ਦੇ ਫੋਲਡੇਬਲ ਆਈਫੋਨ ਦੀ ਕੀਮਤ ਗਲੋਬਲ ਬਾਜ਼ਾਰ ’ਚ ਮੌਜੂਦਾ ਹੋਰ ਫੋਲਡੇਬਲ ਸਮਾਰਟਫੋਨਾਂ ਜਿੰਨੀ ਹੀ ਹੋ ਸਕਦੀ ਹੈ। ਇਸ ਡਿਵਾਈਸ ਨੂੰ ਆਕਰਸ਼ਕ ਰੰਗ ’ਚ ਉਤਾਰਿਆ ਜਾ ਸਕਦਾ ਹੈ।
ਫਾਈਲ ਕੀਤਾ ਪੇਟੈਂਟ
ਦੱਸ ਦੇਈਏ ਕਿ ਐਪਲ ਨੂੰ ਹਾਲ ਹੀ ’ਚ USPTO (ਯੂਨਾਈਟਿਡ ਸਟੇਟਸ ਪੇਟੈਂਟ ਐਂਡ ਟ੍ਰੇਡਮਾਰਕ ਆਫੀਸ) ਦੁਆਰਾ ਪ੍ਰਵਾਨ ਇਕ ਆਲ-ਗਲਾਸ ਡਿਵਾਈਸ ਦਾ ਪੇਟੈਂਟ ਮਿਲਿਆ ਹੈ। ਇ ਪੇਟੈਂਟ ਤੋਂ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦੇ ਅਗਲੇ ਆਈਫੋਨ ਦੀ ਬਾਡੀ ’ਚ ਜ਼ਿਆਦਾ ਗਲਾਸ ਦਾ ਇਸਤੇਮਾਲ ਕੀਤਾ ਜਾਵੇਗਾ।