ਵੌਇਸ ਕਮਾਂਡ ਨੂੰ ਬਦਲਣ ਦੀ ਤਿਆਰੀ ’ਚ ਐਪਲ, ‘Siri’ ’ਚ ਹੋਣ ਵਾਲਾ ਹੈ ਵੱਡਾ ਬਦਲਾਅ
Monday, Nov 07, 2022 - 06:32 PM (IST)
 
            
            ਗੈਜੇਟ ਡੈਸਕ– ਟੈੱਕ ਦਿੱਗਜ ਐਪਲ ਨੇ ਆਪਣੇ ਵੌਇਸ ਅਸਿਸਟੈਂਟ ‘ਹੇ ਸਿਰੀ’ (Hey Siri) ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਉਹ ‘ਹੇ ਸਿਰੀ’ ’ਚੋਂ ‘ਹੇ’ ਸ਼ਬਦ ਹਟਾਉਣ ਦੇ ਪ੍ਰੋਜੈਕਟ ’ਤੇ ਕੰਮ ਕਰ ਰਹੀ ਹੈ ਤਾਂ ਜੋ ਵੌਇਸ ਅਸਿਸਟੈਂਟ ਪ੍ਰੋਸੈਸਰ ਨੂੰ ਹੋਰ ਆਸਾਨ ਬਣਾਇਆ ਜਾ ਸਕੇ। ਯਾਨੀ ਐਪਲ ਦੇ ਵੌਇਸ ਅਸਿਸਟੈਂਟ ਡਿਵਾਈਸ ਸਿਰਫ ‘ਸਿਰੀ’ ਵੌਇਸ ਕਮਾਂਡ ’ਤੇ ਕੰਮ ਕਰਨਗੇ।
ਇਹ ਵੀ ਪੜ੍ਹੋ– ਐਮਾਜ਼ੋਨ ਨੇ ਲਾਂਚ ਕੀਤਾ ਸਸਤਾ Prime Video ਪਲਾਨ, ਇੰਨੀ ਹੈ ਕੀਮਤ
ਸਿਰੀ ’ਚ ਹੋਣ ਵਾਲਾ ਹੈ ਵੱਡਾ ਬਦਲਾਅ
ਬਲੂਮਬਰਗ ਦੀ ਰਿਪੋਰਟ ਮੁਤਾਬਕ, ਨਵਾਂ ਫੀਚਰ ਪਿਛਲੇ ਕਈ ਮਹੀਨਿਆਂ ਤੋਂ ਡਿਵੈਲਪ ਹੋ ਰਿਹਾ ਹੈ ਅਤੇ ਇਸਦੇ ਅਗਲੇ ਸਾਲ ਜਾਂ 2024 ’ਚ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਇਸਦਾ ਮਤਲਬ ਹੈ ਕਿ ਸਮਾਰਟ ਅਸਿਸਟੈਂਟ ਨੂੰ ਐਕਟਿਵੇਟ ਕਰਨ ਲਈ ਯੂਜ਼ਰਜ਼ ਨੂੰ ਸਿਰਫ ਸਿਰੀ ਅਤੇ ਉਸਤੋਂ ਬਾਅਦ ਇਕ ਕਮਾਂਡ ਕਹਿਣ ਦੀ ਲੋੜ ਹੋਵੇਗੀ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਫੀਚਰ ਨੂੰ ਪ੍ਰਭਾਵੀ ਢੰਗ ਨਾਲ ਕੰਮ ਕਰਨ ਲਈ ਕੰਪਨੀ ਨੂੰ ਏ.ਆਈ. ਟ੍ਰੇਨਿੰਗ ਅਤੇ ਇੰਜੀਨੀਅਰਿੰਗ ਕੰਮ ਕਰਨ ਦੀ ਲੋੜ ਹੈ ਕਿਉਂਕਿ ਸਮਾਰਟ ਅਸਿਸਟੈਂਟ ਨੂੰ ਵੱਖ-ਵੱਖ ਭਾਸ਼ਾ ’ਚ ਸਿੰਗਲ ਵਰਡ ਨੂੰ ਪਛਾਣਨ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ– ਭਾਰਤ ਦਾ ਸਭ ਤੋਂ ਸਸਤਾ 5G ਸਮਾਰਟਫੋਨ ਲਾਂਚ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ
ਸਿਰੀ ਵੌਇਸ ਕਮਾਂਡ ’ਤੇ ਆਪਰੇਟ ਹੋ ਸਕਣਗੇ ਸਾਰੇ ਐਪਲ ਡਿਵਾਈਸ
ਆਮਤੌਰ ’ਤੇ ਲੰਬੇ ਵਾਕਾਂ ’ਚ ਗਲਤੀ ਦੀ ਸੰਭਾਵਨਾ ਘੱਟ ਹੁੰਦੀ ਹੈ। ਉਥੇ ਹੀ ਛੋਟੇ ਜਾਂ ਸਿੰਗਲ ਸ਼ਬਦ ਨੂੰ ਦੁਨੀਆ ਦੀਆਂ ਭਾਸ਼ਾਵਾਂ ਅਤੇ ਉਚਾਰਣਾਂ ਦੇ ਅਨੁਸਾਰ ਵੱਖ-ਵੱਖ ਤਰੀਕਿਆਂ ਕਿਹਾ ਜਾ ਸਕਦਾ ਹੈ। ਐਪਲ ਨੇ ਇਨ੍ਹਾਂ ਚੁਣੌਤੀਆਂ ਨੂੰ ਆਪਣੇ ਕੰਮ ’ਚ ਸ਼ਾਮਲ ਕੀਤਾ ਹੈ ਅਤੇ ਪਹਿਲਾਂ ਤੋਂ ਹੀ ਕੰਪਨੀ ਦੇ ਕਰਮਚਾਰੀਆਂ ਦੇ ਨਾਲ ਸਰਲ ਫੇਜ਼ ਦੀ ਟੈਸਟਿੰਗ ਕਰ ਰਹੀ ਹੈ। ਜੇਕਰ ਐਪਲ ਦੀ ਟੈਸਟਿੰਗ ਸਹੀ ਰਹਿੰਦੀ ਹੈ ਤਾਂ ਅਸੀਂ ਜਲਦ ਹੀ ਐਪਲ ਦੇ ਸਾਰੇ ਸਮਾਰਟ ਡਿਵਾਈਸ ਨੂੰ ਸਿਰੀ ਵੌਇਸ ਕਮਾਂਡ ’ਤੇ ਆਪਰੇਟ ਕਰ ਸਕਾਂਗੇ, ਜਿਨ੍ਹਾਂ ’ਚ iOS, macOS, WatchOS, tvOS ਅਤੇ HomePod ਡਿਵਾਈਸ ਸ਼ਾਮਲ ਹਨ।
ਇਹ ਵੀ ਪੜ੍ਹੋ– ਬੁਰੀ ਖ਼ਬਰ! ਗੂਗਲ ਹਮੇਸ਼ਾ ਲਈ ਬੰਦ ਕਰਨ ਜਾ ਰਿਹੈ ਆਪਣੀ ਇਹ ਐਪ, ਜਾਣੋ ਵਜ੍ਹਾ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            