iPhone ਤੋਂ ਬਾਅਦ 2020 ਮੈਕਬੁੱਕ ’ਚ ਵੀ ਮਿਲੇਗੀ 5ਜੀ ਕੁਨੈਕਟੀਵਿਟੀ
Tuesday, Aug 06, 2019 - 12:26 PM (IST)

ਗੈਜੇਟ ਡੈਸਕ– ਐਪਲ ਨੇ ਪਹਿਲੇ ਸੈਲੁਲਰ ਮੈਕਬੁੱਕ ਨੂੰ ਅਗਲੇ ਸਾਲ ਪੇਸ਼ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਡਿਜੀਟ ਟਾਈਮਸ ਦੀ ਰਿਪੋਰਟ ਮੁਤਾਬਕ, 5ਜੀ ਕੁਨੈਕਟੀਵਿਟੀ ਨਾਲ ਲੈਸ ਇਹ ਲੈਪਟਾਪ ਸਾਲ 2020 ਦੇ ਅੱਧ ਤਕ ਆ ਜਾਵੇਗਾ।
5ਜੀ ਮੈਕਬੁੱਕ ’ਚ ਕੀ ਹੋਵੇਗਾ ਖਾਸ
ਐਪਲ ਆਪਣੇ ਪਹਿਲੇ 5ਜੀ ਮੈਕਬੁੱਕ ’ਚ ਸਿਰੇਮਿਕ ਐਂਟਿਨਾ ਕੰਪੋਨੈਂਟ ਜੋੜੇਗੀ ਤਾਂ ਜੋ ਬਿਹਤਰ 5ਜੀ ਕੁਨੈਕਟੀਵਿਟੀ ਮਿਲ ਸਕੇ। ਐਪਲ ਆਪਣੇ ਪਹਿਲੇ ਸੈਲੁਲਰ ਮੈਕਬੁੱਕ ਲੈਪਟਾਪ ਦੇ ਡਿਜ਼ਾਈਨ ’ਚ ਕਈ ਬਦਲਾਅ ਕਰਨ ਵਾਲੀ ਹੈ। ਮਾਹਿਰਾਂ ਦੁਆਰਾ ਫਿਲਹਾਲ ਆਈਫੋਨ ਦਾ 5ਜੀ ਮਾਡਲ ਹੀ ਕਨਫਰਮ ਪ੍ਰੋਡਕਟ ਮੰਨਿਆ ਜਾ ਰਿਹਾ ਹੈ। ਟਿਪਿਕਲ ਮੈਟਲ ਦੀ ਥਾਂ ਸਿਰੇਮਿਕ ਮਟੀਰੀਅਲ ਦਾ ਇਸਤੇਮਾਲ ਬਿਹਤਰ ਸੈਲੁਲਰ ਰਿਸੈਪਸ਼ਨ ਅਤੇ ਟ੍ਰਾਂਸਮਿਸ਼ਨ ਸਪੀਡ ਮਿਲੇਗੀ।
ਇਹ ਅਜੇ ਕਲੀਅਰ ਨਹੀਂ ਹੋ ਸਕਿਆ ਕਿ ਇਹ ਸੰਭਾਵਿਤ ਮੈਕਬੁੱਕ ਮਾਡਲ ਐਪਲ ਮੈਕਬੁੱਕ ਪ੍ਰੋ ਅਤੇ ਮੈਕਬੁੱਕ ਏਅਰ ਦੀ ਤਰ੍ਹਾਂ ਹੀ ਹੋਵੇਗੀ ਜਾਂ ਨਹੀਂ। ਜੋ ਫੀਚਰ ਮੈਕਬੁੱਕ ਦੇ ਆਉਣ ਵਾਲੇ ਸੈਲੁਲਰ ਮਾਡਲ ’ਚ ਦੇਖਣ ਨੂੰ ਮਿਲਣਗੇ ਉਹ ਹਨ- 16-ਇੰਚ ਡਿਸਪਲੇਅ ਸਕਰੀਨ, ਸੀਜ਼ਰ ਕੀਬੋਰਡ ਦਾ ਜੋੜਿਆ ਜਾਣਾ। ਮੈਕਬੁੱਕ 2020 ਦੀ ਸ਼ੁਰੂਆਤੀ ਕੀਮਤ 3000 ਡਾਲਰ ਹੋ ਸਕਦੀ ਹੈ।