ਭਾਰਤ ’ਚ iPhone 13 ਦੀ ਅਸੈਂਬਲਿੰਗ ਸ਼ੁਰੂ, ਹੁਣ ਗਾਹਕਾਂ ਨੂੰ ਸਸਤਾ ਮਿਲੇਗਾ ਫੋਨ!
Wednesday, Dec 22, 2021 - 02:40 PM (IST)
ਗੈਜੇਟ ਡੈਸਕ– ਭਾਰਤ ’ਚ ਰਹਿਣ ਵਾਲੇ ਆਈਫੋਨ ਦੇ ਦੀਵਾਨਿਆਂ ਲਈ ਚੰਗੀ ਖਬਰ ਹੈ। ਕੰਪਨੀ ਨੇ ਭਾਰਤ ’ਚ ਆਈਫੋਨ 13 ਸੀਰੀਜ਼ ਦਾ ਟ੍ਰਾਇਲ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ, ਛੇਤੀ ਹੀ ਕੰਪਨੀ ਭਾਰਤ ’ਚ ਆਈਫੋਨ 13 ਸੀਰੀਜ਼ ਦਾ ਕਮਰਸ਼ੀਅਲ ਪ੍ਰੋਡਕਸ਼ਨ ਵੀ ਸ਼ੁਰੂ ਕਰੇਗੀ। ਇਥੇ ਤਿਆਰ ਹੋਏ ਆਈਫੋਨ ਨੂੰ ਭਾਰਤ ਤੋਂ ਇਲਾਵਾ ਦੂਜੇ ਦੇਸ਼ਾਂ ’ਚ ਵੀ ਵੇਚਿਆ ਜਾਵੇਗਾ। ਵਿਸਤਾਰ ਨਾਲ ਸਮਝੋ ਕੀ ਹੈ ਪੂਰਾ ਮਾਮਲਾ।
ਇਹ ਵੀ ਪੜ੍ਹੋ– WhatsApp ਦੇ ਇਸ ਨਵੇਂ ਫੀਚਰ ਨਾਲ ਬਦਲ ਜਾਵੇਗਾ ਵੌਇਸ ਚੈਟ ਦਾ ਅੰਦਾਜ਼, ਇੰਝ ਕਰੋ ਇਸਤੇਮਾਲ
2022 ਤੋਂ ਕਮਰਸ਼ੀਅਲ ਪ੍ਰੋਡਕਸ਼ਨ ਦੀ ਉਮੀਦ
ਇਕ ਰਿਪੋਰਟ ਮੁਤਾਬਕ, ਐਪਲ ਦੇ ਕਾਨਟ੍ਰੈਕਟ ਮੈਨਿਊਫੈਕਚਰਰ ‘ਫਾਕਸਕੋਨ’ ਨੇ ਚੇਨਈ ਸਥਿਤ ਆਪਣੇ ਪਲਾਂਟ ’ਚ ਆਈਫੋਨ 13 ਦਾ ਟ੍ਰਾਇਲ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਪਲਾਂਟ ’ਚ ਅਜੇ ਆਈਫੋਨ 11 ਅਤੇ ਆਈਫੋਨ 12 ਦਾ ਪ੍ਰੋਡਕਸ਼ਨ ਹੁੰਦਾ ਹੈ। ਹੁਣ ਐਪਲ ਇਥੇ ਆਈਫੋਨ 13 ਨੂੰ ਵੀ ਬਣਾਉਣ ਦੀ ਤਿਆਰੀ ’ਚ ਹੈ। ਇਸੇ ਕੜੀ ’ਚ ਇਹ ਟ੍ਰਾਇਲ ਕੀਤਾ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਇਥੇ ਆਈਫੋਨ 13 ਨੂੰ ਬਣਾਉਣ ਲਈ ਕੰਪਨੀ ਨੇ ਸ਼ਾਰਟੇਜ ਤੋਂ ਬਾਅਦ ਵੀ ਚਿੱਪ ਨੂੰ ਮੈਨੇਜ ਕਰ ਲਿਆ ਹੈ। 2022 ਤੋਂ ਇਥੇ ਕਮਰਸ਼ੀਅਲ ਪ੍ਰੋਡਕਸ਼ਨ ਵੀ ਸ਼ੁਰੂ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਆਈਫੋਨ 11 ਅਤੇ ਆਈਫੋਨ 12 ਤੋਂ ਇਲਾਵਾ ਆਈਫੋਨ ਐੱਸ.ਈ. ਦਾ ਉਤਪਾਦਨ ਵੀ ਭਾਰਤ ’ਚ ਹੁੰਦਾ ਹੈ। ਆਈਫੋਨ ਐੱਸ.ਈ. ਬੈਂਗਲੁਰੂ ਦੇ ਇਕ ਪਲਾਂਟ ’ਚ ਬਣਾਇਆ ਜਾਂਦਾ ਹੈ।
ਇਹ ਵੀ ਪੜ੍ਹੋ– ਗੂਗਲ ’ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ
ਕਿਹੜੇ-ਕਿਹੜੇ ਮਾਡਲ ਇਥੇ ਹੋਣਗੇ ਤਿਆਰ
ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਇਸ ਪਲਾਂਟ ’ਚ ਫਿਲਹਾਲ ਆਈਫੋਨ 13 ਅਤੇ ਆਈਫੋਨ 13 ਮਿੰਨੀ ਦਾ ਹੀ ਉਤਪਾਦਨ ਹੋਵੇਗਾ। ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਨੂੰ ਬਾਹਰੋਂ ਹੀ ਮੰਗਵਾਇਆ ਜਾਵੇਗਾ। ਇਥੇ ਆਈਫੋਨ 13 ਨੂੰ ਬਣਵਾਉਣ ਦੇ ਪਿੱਛੇ ਕੰਪਨੀ ਦਾ ਮਕਸਦ ਇਸਦੀ ਮੰਗ ਅਤੇ ਸਪਲਾਈ ਵਿਚਕਾਰ ਮੌਜੂਦ ਫਰਕ ਨੂੰ ਘੱਟ ਕਰਨਾ ਹੈ। ਦਰਅਸਲ, ਦੁਨੀਆ ਭਰ ’ਚ ਚਿੱਪ ਸੰਕਟ ਅਤੇ ਚੀਨ ’ਚ ਬਿਜਲੀ ਸੰਕਟ ਕਾਰਨ ਆਈਫੋਨ ਦਾ ਉਤਪਾਦਨ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਘੱਟ ਹੋ ਪਾ ਰਿਹਾ ਹੈ। ਅਜਿਹੇ ’ਚ ਮੰਗ ਅਤੇ ਸਪਲਾਈ ’ਚ ਫਰਕ ਆ ਰਿਹਾ ਹੈ। ਕੰਪਨੀ ਇਸ ਗੈਪ ਨੂੰ ਭਾਰਤ ’ਚ ਇਸ ਨੂੰ ਤਿਆਰ ਕਰਕੇ ਘੱਟ ਕਰਨਾ ਚਾਹੁੰਦੀ ਹੈ।
ਤਾਂ ਘੱਟ ਹੋ ਸਕਦੀ ਹੈ ਕੀਮਤ
ਉਥੇ ਹੀ ਭਾਰਤ ’ਚ ਆਈਫੋਨ 13 ਦੇ ਉਤਪਾਦਨ ਦੀਆਂ ਖਬਰਾਂ ਨਾਲ ਇਸ ਗੱਲ ਦੀ ਵੀ ਚਰਚਾ ਹੋਣ ਲੱਗੀ ਹੈ ਕਿ ਹੁਣ ਇਸਦੀ ਕੀਮਤ ’ਚ ਵੀ ਕਮੀ ਆਏਗੀ। ਜੇਕਰ ਫੋਨ ਭਾਰਤ ’ਚ ਤਿਆਰ ਹੋਵੇਗਾ ਤਾਂ ਹੁਣ ਇਸ ’ਤੇ ਲੱਗਣ ਵਾਲੀ ਇੰਪੋਰਟ ਡਿਊਟੀ ਖਤਮ ਹੋ ਜਾਵੇਗੀ। ਅਜਿਹੇ ’ਚ ਇਸਦਾ ਅਸਰ ਇਸ ਦੀਆਂ ਕੀਮਤਾਂ ’ਤੇ ਵੀ ਪਵੇਗਾ।
ਇਹ ਵੀ ਪੜ੍ਹੋ– ਚਿਤਾਵਨੀ: ਤੁਰੰਤ ਅਪਡੇਟ ਕਰੋ ਐਪਲ ਦੇ ਸਾਰੇ ਡਿਵਾਈਸਿਜ਼, ਨਹੀਂ ਤਾਂ ਝਲਣਾ ਪੈ ਸਕਦੈ ਨੁਕਸਾਨ