ਐਪਲ ਆਪਣੀ ਵੀਡੀਓ ਸਟਰੀਮਿੰਗ ਸਰਵਿਸ ਨੂੰ ਅਪ੍ਰੈਲ ’ਚ ਕਰੇਗੀ ਲਾਂਚ!

02/15/2019 10:50:02 AM

ਗੈਜੇਟ ਡੈਸਕ– ਦੁਨੀਆ ਭਰ ਦੀ ਆਈਫੋਨ ਸੇਲਸ ’ਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਕੰਪਨੀ ਸਰਵਿਸ ਬਿਜਨਸ ਰਾਹੀਂ ਰੈਵੇਨਿਊ ਕਮਾਉਣ ਦੀ ਕੋਸ਼ਿਸ਼ ’ਚ ਹੈ। ਕੰਪਨੀ ਨਿਊ ਵੀਡੀਓ ਸਟਰੀਮਿੰਗ ਸਰਵਿਸ ਨੂੰ ਰੈਵੇਨਿਊ ਦੇ ਲਿਹਾਜ ਨਾਲ ਵੱਡਾ ਪਿੱਲਰ ਬਣਾਉਣਾ ਚਾਹੁੰਦੀ ਹੈ, ਜਿਸ ਨਾਲ ਉਸ ਨੂੰ ਰੈਵੇਨਿਊ ਕਮਾਉਣ ’ਚ ਮਦਦ ਮਿਲੇ। ਕੰਪਨੀ ਆਪਣੇ ਵੀਡੀਓ ਸਟਰੀਮਿੰਗ ਸਰਵਿਸ ਨੂੰ ਐਪਲ ਮਿਊਜ਼ਿਕ ਦੇ ਬਰਾਬਰ ਖੜਾ ਕਰਨਾ ਚਾਹੁੰਦੀ ਹੈ। 

ਕੰਪਨੀ ਨੇ ਹਾਲ ਹੀ ’ਚ ਆਪਣੀ ਵੀਡੀਓ ਸਟਰੀਮਿੰਗ ਸਰਵਿਸ ਲਈ ਕਈ ਲੋਕਾਂ ਨੂੰ ਹਾਲ ਹੀ ’ਚ ਹਾਇਰ ਵੀ ਕੀਤਾ ਹੈ। ਹੁਣ ਇਕ ਨਵੀਂ ਖਬਰ ਤੋਂ ਪਤਾ ਲੱਗਾ ਹੈ ਕਿ Cupertino ਬੇਸਡ ਕੰਪਨੀ ਐਪਲ ਆਪਣੀ ਵੀਡੀਓ ਸਟਰੀਮਿੰਗ ਸਰਵਿਸ ਨੂੰ ਅਪ੍ਰੈਲ ਜਾਂ ਮਈ ਦੀ ਸ਼ੁਰੂਆਤ ’ਚ ਲਾਂਚ ਕਰ ਸਕਦੀ ਹੈ। 

ਹਾਲਾਂਕਿ ਇਸ ਸਟਰੀਮਿੰਗ ਪਲੇਟਫਾਰਮ ’ਚ ਨੈੱਟਫਲਿਕਸ ਨੂੰ ਹਿੱਸਾ ਬਣਾਇਆ ਜਾਵੇਗਾ ਜਾਂ ਨਹੀਂ, ਇਸ ਬਾਰੇ ਪੱਕੇ ਤੌਰ ’ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ। HBO ਦੀ ਸਾਂਝੇਦਾਰੀ ਨੂੰ ਲੈ ਕੇ ਵੀ ਕੋਈ ਸੰਕੇਤ ਨਹੀਂ ਦਿੱਤਾ ਗਿਆ। CNBC ਦੀ ਰਿਪੋਰਟ ਮੁਤਾਬਕ, ਐਪਲ ਕਸਟਮਰ ਨੂੰ ਆਪਣੇ ਡਿਜੀਟਲ ਸਟਰੀਮਿੰਗ ਪ੍ਰੋਡਕਟਸ ’ਤੇ ਇਹ ਸਰਵਿਸ ਦੇਵੇਗਾ ਅਤੇ ਇਸ ਤੋਂ ਇਲਾਵਾ ਤੁਸੀਂ ਇਸ ਦੀ iOS TV ਐਪਲੀਕੇਸ਼ਨ ’ਚ ਵੀ ਕੰਟੈਂਟ ਨੂੰ ਦੇਖ ਸਕਣਗੇ। 

ਐਪਲ ਦਾ ਇਹ ਪ੍ਰੋਡਕਟ ਅਮੇਜ਼ਨ ਪ੍ਰਾਈਮ ਵੀਡੀਓ ਚੈਨਲ ਸਰਵਿਸ ਦੀ ਤਰ੍ਹਾਂ ਹੋਵੇਗਾ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਮੁਤਾਬਕ Lions Gate’s Starz, CBS (which owns Showtime) ਅਤੇ Viacom ਵੀ ਨਵੇਂ ਪਲੇਟਫਾਰਮ ’ਤੇ ਆਪਣੀ ਸਬਸਕ੍ਰਿਪਸ਼ਨ ਸਟਰੀਮਿੰਗ ਸਰਵਿਸ ਨੂੰ ਦੇਣਗੇ। 


Related News