ਆਈਫੋਨ ਦੀ ਬੈਟਰੀ ਲਾਈਫ ਨੂੰ ਬੂਸਟ ਕਰ ਦੇਵੇਗਾ ਐਪਲ ਦਾ ਸਮਾਰਟ ਬੈਟਰੀ ਕੇਸ

Wednesday, Dec 09, 2015 - 01:41 PM (IST)

ਆਈਫੋਨ ਦੀ ਬੈਟਰੀ ਲਾਈਫ ਨੂੰ ਬੂਸਟ ਕਰ ਦੇਵੇਗਾ ਐਪਲ ਦਾ ਸਮਾਰਟ ਬੈਟਰੀ ਕੇਸ

ਨਵੀਂ ਦਿੱਲੀ— ਆਈਫੋਨ ਦੇ ਨਾਲ ਬੈਟਰੀ ਦੀ ਸਮੱਸਿਆ ਕਾਫੀ ਸਮੇਂ ਤੋਂ ਚੱਲੀ ਆ ਰਹੀ ਹੈ ਅਤੇ ਹੁਣ ਐਪਲ ਨੇ ਇਸ ਦਾ ਹੱਲ ਕੱਢਦੇ ਹੋਏ ਆਪਣਾ ਪਹਿਲਾ ਸਮਾਰਟ ਬੈਟਰੀ ਕੈਸ ਲਾਂਚ ਕੀਤਾ ਹੈ ਜੋ ਆਈਫੋਨ 6 ਅਤੇ ਆਈਫੋਨ 6ਐੱਸ ਲਈ ਹੈ। ਹਾਲਾਂਕਿ ਹੋਰ ਕੰਪਨੀਆਂ ਵੱਲੋਂ ਆਈਫੋਨ ਲਈ ਅਜਿਹੇ ਕਵਰ ਬਣਾਏ ਜਾਂਦੇ ਹਨ ਪਰ ਐਪਲ ਨੇ ਖੁਦ ਪਹਿਲੀ ਵਾਰ ਇਸ ਨੂੰ ਲਾਂਚ ਕੀਤਾ ਹੈ। 
ਆਈਫੋਨ ਲਈ ਲਾਂਚ ਕੀਤਾ ਗਿਆ ਇਹ ਸਮਾਰਟ ਬੈਟਰੀ ਕੇਸ ਆਈਫੋਨ ਦੀ ਬੈਟਰੀ 25 ਘੰਟੇ ਤਕ ਵਧਾ ਦੇਵੇਗਾ। ਦੋ ਕਲਰ ਵੇਰੀਅੰਟ ਚਾਰਕੋਲ ਅਤੇ ਚਿੱਟੇ ਰੰਗ ''ਚ ਉਪਲੱਬਧ ਇਹ ਸਮਾਰਟ ਬੈਟਰੀ ਕੇਸ ਸਾਫਟ ਸਿਲੀਕਨ ਅਤੇ ਮਾਈਕ੍ਰੋ ਫਾਈਬਰ ਧਾਂਤ ਨਾਲ ਬਣਾਏ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ ਐਪਲ ਕੇਸ ਨਾਲ ਆਈਫੋਨ 18 ਘੰਟੇ ਤਕ L“5 ਇੰਟਰਨੈੱਟ ਦੀ ਵਰਤੋਂ ਕਰ ਸਕੋਗੇ। 
ਕੰਪਨੀ ਨੇ ਇਹ ਜਾਣਕਾਰੀ ਤਾਂ ਨਹੀਂ ਦਿੱਤੀ ਹੈ ਕਿ ਇਸ ਵਿਚ ਕਿੰਨੇ ਐਮਏਐੱਚ ਦੀ ਬੈਟਰੀ ਲੱਗੀ ਹੈ ਪਰ ਇਸ ਦੀ ਕੀਮਤ 99 ਡਾਲਰ (ਕਰੀਬ 6,600 ਰੁਪਏ) ਹੈ। ਮੰਗਲਵਾਰ ਤੋਂ ਅਮਰੀਕਾ ਅਤੇ ਬ੍ਰਿਟੇਨ ''ਚ ਉਪਲੱਬਧ ਇਸ ਸਮਾਰਟ ਬੈਟਰੀ ਕੇਸ ਨੂੰ ਭਾਰਤ ''ਚ ਕਦੋਂ ਲਾਂਚ ਕੀਤਾ ਜਾਵੇਗਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।


Related News