ਐਪਲ ਖੋਲ੍ਹਣ ਜਾ ਰਹੀ ਏ ਚਾਈਨਾ ''ਚ ਆਪਣਾ ਪਹਿਲਾ ਡਿਵੈੱਲਪਮੈਂਟ ਸੈਂਟਰ

Friday, Sep 30, 2016 - 03:14 PM (IST)

ਐਪਲ ਖੋਲ੍ਹਣ ਜਾ ਰਹੀ ਏ ਚਾਈਨਾ ''ਚ ਆਪਣਾ ਪਹਿਲਾ ਡਿਵੈੱਲਪਮੈਂਟ ਸੈਂਟਰ

ਜਲੰਧਰ : ਆਈਫੋਨ ਦੀ ਸੇਲ ਘੱਟ ਹੋਣ ਕਰਕੇ ਤੇ ਚਾਈਨੀਜ਼ ਸਮਾਰਟਫੋਨ ਬ੍ਰੈਂਡਜ਼ ਨੂੰ ਟਕਰ ਦੇਣ ਲਈ ਆਖਿਰਕਾਰ ਐਪਲ ਆਪਣਾ ਰਿਸਰਚ ਐਂਡ ਡਿਵੈੱਲਪਮੈਂਟ ਸੈਂਟਰ ਚਾਈਨਾ ''ਚ ਖੋਲ੍ਹਣ ਜਾ ਰਹੀ ਹੈ। ਇਸ ਆਰ ਐਂਡ ਡੀ ਸੈਂਟਰ ਖੋਲ੍ਹਣ ਲਈ ਐਪਲ 15 ਮਿਲੀਅਨ ਡਾਲਰ ਇਨਵੈਸਟ ਕਰੇਗੀ। ਚਾਈਨੀਜ਼ ਡੇਲੀ ਦੀ ਰਿਪੋਰਟ ਦੇ ਮੁਤਾਬਿਕ ਕੰਪਨੀ ਬੀਜਿੰਗ ''ਚ ਵਾਂਜਿੰਗ ਏਰੀਆ ''ਚ ਇਸ ਸੈਂਟਰ ਨੂੰ ਸੈਟਅਪ ਕਰਨਗੇ। ਇਸ ਸੈਂਟਰ ''ਚ 500 ਕਰਮਚਾਰੀ ਕੰਮ ਕਰਨਗੇ ਤਾਂ ਇਸ ਹਿਸਾਬ ਨਾਲ ਇਸ ਸੈਂਟਰ ਦੀ ਕੁਲ ਇਨਵੈਸਟਮੈਂਟ 45 ਮਿਲੀਅਨ ਹੋਵੇਗੀ।

 

ਇਸ ਸੈਂਟਰ ''ਚ ਕੰਪਿਊਟਰ, ਸਾਫਟਵੇਅਰ, ਆਡੀਓ ਤੇ ਵੀਡੀਓ ਡਿਵਾਈਜ਼ਾਂ ਤੋਂ ਇਲਾਵਾ ਕੰਜ਼ਿਊਮਰ ਇਲੈਕਟ੍ਰੋਨਿਕਸ ਦਾ ਨਿਰਮਾਣ ਕੀਤਾ ਜਾਵੇਗਾ। ਟਿਮ ਕੁਕ ਦੇ ਮੁਤਾਬਿਕ ਅਗਲੇ 2 ਸਾਲਾਂ ''ਚ ਚਾਈਨਾ ਦੁਨੀਆ ''ਚ ਐਪਲ ਦੀ ਸਭ ਤੋਂ ਵੱਡੀ ਮਾਰਕੀਟ ਬਣ ਜਾਵੇਗਾ ਤੇ ਇਸ ਨਾਲ ਚਾਈਨਾ ''ਚ ਐਪਲ ਸਟੋਰਜ਼ ਦੀ ਗਿਣਤੀ ਵੀ ਡਬਲ ਹੋ ਜਾਵੇਗੀ।


Related News