ਹੁਣ ਇਨ੍ਹਾਂ ਦੇਸ਼ਾਂ ''ਚ ਸ਼ੁਰੂ ਹੋਈ ਐਪਲ ਦੀ ਸੈਟੇਲਾਈਟ ਐਮਰਜੈਂਸੀ SOS ਸੇਵਾ, ਦੇਖੋ ਲਿਸਟ

Thursday, Dec 15, 2022 - 01:21 PM (IST)

ਹੁਣ ਇਨ੍ਹਾਂ ਦੇਸ਼ਾਂ ''ਚ ਸ਼ੁਰੂ ਹੋਈ ਐਪਲ ਦੀ ਸੈਟੇਲਾਈਟ ਐਮਰਜੈਂਸੀ SOS ਸੇਵਾ, ਦੇਖੋ ਲਿਸਟ

ਗੈਜੇਟ ਡੈਸਕ- ਟੈੱਕ ਦਿੱਗਜ ਐਪਲ ਨੇ ਮੰਗਲਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਉਹ ਆਪਣੀ ਸੈਟੇਲਾਈਟ ਐਮਰਜੈਂਸੀ ਐੱਸ.ਓ.ਐੱਸ. ਸੇਵਾ ਦਾ ਲਾਭ ਲੈ ਸਕਣਗੇ। ਦੱਸ ਦੇਈਏ ਕਿ ਇਸ ਤਕਨੀਕ ਦੀ ਮਦਦ ਨਾਲ ਯੂਜ਼ਰਜ਼ ਸੈਲੁਲਰ ਅਤੇ ਵਾਈ-ਫਾਈ ਕਵਰੇਜ ਦੇ ਬਾਹਰ ਰਹਿੰਦੇ ਹੋਏ ਵੀ ਐਪਲ ਦੀ ਐਮਰਜੈਂਸੀ ਸੇਵਾ 'ਚ ਸੈਟੇਲਾਈਟ ਦੀ ਮਦਦ ਨਾਲ ਮੈਸੇਜ ਭੇਜ ਸਕਦੇ ਹਨ। 

ਨਵੇਂ iPhone 14, iPhone 14 Plus, iPhone 14 Pro ਅਤੇ iPhone 14 Pro Max ਦੇ ਨਾਲ ਐਪਲ ਨੇ ਨਵੀਂ ਸੈਟੇਲਾਈਟ ਐਮਰਜੈਂਸੀ ਸੇਵਾ ਨੂੰ ਪੇਸ਼ ਕੀਤਾ ਸੀ। ਕੰਪਨੀ ਨੇ ਕਿਹਾ ਸੀ ਕਿ ਇਹ ਸੇਵਾ ਪਹਿਲੇ ਦੋ ਸਾਲਾਂ ਲਈ ਫ੍ਰੀ 'ਚ ਦਿੱਤੀ ਜਾਵੇਗੀ। ਐਪਲ ਦੀ ਨਵੀਂ ਸੈਟੇਲਾਈਟ ਐਮਰਜੈਂਸੀ ਸੇਵਾ iOS 16.1 ਜਾਂ ਇਸ ਤੋਂ ਬਾਅਦ ਦੇ ਆਈ.ਓ.ਐੱਸ. ਦੇ ਨਾਲ ਕੰਮ ਕਰਦੀ ਹੈ। ਸੈਟੇਲਾਈਟ ਰਾਹੀਂ ਯੂਜ਼ਰਜ਼ ਐਮਰਜੈਂਸੀ ਐੱਸ.ਓ.ਐੱਸ. ਦੇ ਨਾਲ ਘੱਟੋ-ਘੱਟ 15 ਸਕਿੰਟਾਂ ਤੋਂ ਵੀ ਘੱਟ ਸਮੇਂ 'ਚ ਮੈਸੇਜ ਭੇਜ ਅਤੇ ਰਿਸੀਵ ਕਰ ਸਕਦੇ ਹਨ।

ਇੰਝ ਕੰਮ ਕਰਦੀ ਹੈ ਸੈਟੇਲਾਈਟ ਕੁਨੈਕਟੀਵਿਟੀ

ਸੈਟੇਲਾਈਟ ਨੈੱਟਵਰਕ ਰਾਹੀਂ ਮੋਬਾਇਲ ਟਾਵਰ ਨਾ ਹੋਣ 'ਤੇ ਵੀ ਸਮਾਰਟਫੋਨ 'ਚ ਸਿੱਧਾ ਸੈਟੇਲਾਈਟ ਰਾਹੀਂ ਨੈੱਟਵਰਕ ਕੁਨੈਕਟੀਵਿਟੀ ਮਿਲਦੀ ਹੈ। ਇਸ ਪ੍ਰਕਿਰਿਆ 'ਚ ਸਮਾਰਟਫੋਨ ਲੋਅ-ਅਰਥ ਆਰਬਿਟ ਸੈਟੇਲਾਈਟ ਨਾਲ ਕਮਿਊਨੀਕੇਸ਼ਨ ਕਰਦਾ ਹੈ ਅਤੇ ਐਮਰਜੈਂਸੀ ਸਰਵਿਸ ਪ੍ਰੋਵਾਈਡਰ ਤਕ ਫਾਇੰਡ ਮਾਈ ਐਪ ਦੇ ਇਸਤੇਮਾਲ ਨਾਲ ਆਪਣੀ ਲੋਕੇਸ਼ਨ ਸ਼ੇਅਰ ਕਰ ਸਕਦਾ ਹੈ ਜਾਂ ਸਿੱਧਾ ਕਾਲ-ਮੈਸੇਜ ਰਾਹੀਂ ਵੀ ਕਾਨਟੈਕਟ ਕਰ ਸਕਦਾ ਹੈ। ਯਾਨੀ ਫੋਨ 'ਚ ਨੈੱਟਵਰਕ ਕੁਨੈਕਟੀਵਿਟੀ ਹੋਣ ਨਾਲ ਯੂਜ਼ਰਜ਼ ਨੂੰ ਮੋਬਾਇਲ ਟਾਵਰ ਤੋਂ ਨੈੱਟਵਰਕ ਦੀ ਚਿੰਤਾ ਨਹੀਂ ਕਰਨੀ ਪੈਂਦੀ ਸਗੋਂ ਯੂਜ਼ਰਜ਼ ਇਸਦੇ ਬਿਨਾਂ ਵੀ ਕਾਲ ਅਤੇ ਮੈਸੇਜ ਕਰ ਸਕਣਗੇ।

ਸੈਟੇਲਾਈਟ ਨੈੱਟਵਰਕ ਉਸ ਸਮੇਂ ਬਹੁਤ ਉਪਯੋਗੀ ਹੋ ਜਾਂਦਾ ਹੈ ਜਦੋਂ ਦੂਰ-ਦਰਾਜ ਦੇ ਖੇਤਰ 'ਚ ਮੋਬਾਇਲ ਟਾਵਰਰ ਰਾਹੀਂ ਨੈੱਟਵਰਕ ਕੁਨੈਕਟੀਵਿਟੀ ਮਿਲਣਾ ਮੁਸ਼ਕਲ ਹੁੰਦਾ ਹੈ। ਇਸ ਵਿਚ ਯੂਜ਼ਰਜ਼ ਸਮਾਰਟਫੋਨ 'ਤੇ ਸੈਲੁਲਰ ਨੈੱਟਵਰਕ ਦੇ ਬਿਨਾਂ ਵੀ ਸੈਟੇਲਾਈਟ ਕੁਨੈਕਟੀਵਿਟੀ ਦੀ ਮਦਦ ਨਾਲ ਕਾਲ ਅਤੇ ਮੈਸੇਜ ਕਰ ਸਕਦੇ ਹਨ। 


author

Rakesh

Content Editor

Related News