ਸੈਕਿੰਡ ਹੈਂਡ ਫੋਨ ਖ਼ਰੀਦਣ ’ਚੇ ਭਾਰਤੀ ਅੱਗੇ, ਐਪਲ ਤੇ ਸੈਮਸੰਗ ਦੀ ਸਭ ਤੋਂ ਜ਼ਿਆਦਾ ਮੰਗ: ਰਿਪੋਰਟ

Thursday, Apr 21, 2022 - 05:05 PM (IST)

ਸੈਕਿੰਡ ਹੈਂਡ ਫੋਨ ਖ਼ਰੀਦਣ ’ਚੇ ਭਾਰਤੀ ਅੱਗੇ, ਐਪਲ ਤੇ ਸੈਮਸੰਗ ਦੀ ਸਭ ਤੋਂ ਜ਼ਿਆਦਾ ਮੰਗ: ਰਿਪੋਰਟ

ਗੈਜੇਟ ਡੈਸਕ– ਫਲੈਗਸ਼ਿਪ ਸਮਾਰਟਫੋਨ ਖ਼ਰੀਦਣ ਦੀ ਇੱਛਾ ਸਾਰੇ ਰੱਖਦੇ ਹਨ ਪਰ ਬਜਟ ਘੱਟ ਹੋਣਕਾਰਨ ਲੋਕ ਫਲੈਗਸ਼ਿਪ ਗ੍ਰੇਡ ਸਮਾਰਟਫੋਨ ਨਹੀਂ ਖ਼ਰੀਦ ਪਾਉਂਦੇ। ਅਜਿਹੇ ’ਚ ਸੈਕਿੰਡ ਹੈਂਡ ਫਲੈਗਸ਼ਿਪ ਸਮਾਰਟਫੋਨ ਦੀ ਮੰਗ ’ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਰਿਪੋਰਟ ਦੀ ਮੰਨੀਏ ਤਾਂ ਸੈਕਿੰਡ ਹੈਂਡ ਸਮਾਰਟਫੋਨ ਬਾਜ਼ਾਰ ’ਚ ਪਿਛਲੇ ਸਾਲ ਦੇ ਮੁਕਾਬਲੇ 15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪੁਰਾਣੇ ਫੋਨ ਨੂੰ ਸਭ ਤੋਂ ਜ਼ਿਆਦਾ ਖ਼ਰੀਦਣ ਵਾਲੇ ਦੇਸ਼ਾਂ ’ਚ ਲੈਟਿਨ ਅਮਰੀਕਾ ਅਤੇ ਭਾਰਤ ਦਾ ਨਾਂ ਸ਼ਾਮਲ ਹੈ। ਇਨ੍ਹਾਂ ਦੋਵਾਂ ਦੇਸ਼ਾਂ ’ਚ ਜਿਨ੍ਹਾਂ ਪੁਰਾਣੇ ਸਮਾਰਟਫੋਨਾਂ ਦੀ ਸਭ ਤੋਂ ਜ਼ਿਆਦਾ ਮੰਗ ਹੁੰਦੀ ਹੈ ਉਨ੍ਹਾਂ ’ਚ ਐਪਲ ਅਤੇ ਸੈਮਸੰਗ ਬ੍ਰਾਂਡ ਦਾ ਨਾਂ ਸਾਹਮਣੇ ਆਉਂਦਾ ਹੈ।

ਐਪਲ ਅਤੇ ਸੈਮਸੰਗ ਬ੍ਰਾਂਡ ’ਤੇ ਸਭ ਤੋਂ ਜ਼ਿਆਦਾ ਭਰੋਸਾ
ਗਲੋਬਲ ਸਮਾਰਟਫੋਨ ਟ੍ਰੈਕਰ ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ ਮੁਤਾਬਕ, ਗਲੋਬਲੀ ਫਲੈਗਸ਼ਿਪ ਰਿਫਰਬਿਸਡ ਸਮਾਰਟਫੋਨ ਦੀ ਮੰਗ ਜ਼ਿਆਦਾ ਹੁੰਦੀ ਹੈ। ਇਸ ਵਿਚ ਐਪਲ ਅਤੇ ਸੈਮਸੰਗ ਬ੍ਰਾਂਡ ਦੇ ਸਮਾਰਟਫੋਨ ਦਾ ਸਭ ਤੋਂ ਫਾਸਟ ਗ੍ਰੋਇੰਗ ਸੋਰਸ ਹੈ। ਜਿਸਦੇ ਵਾਲਿਊਮ ’ਚ ਪਿਛਲੇ ਸਾਲ ਦੇ ਮੁਕਾਬਲੇ 10 ਫੀਸਦੀ ਦੀ ਗ੍ਰੋਥ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਿਵੈਲਪਿੰਗ ਬਾਜ਼ਾਰ ਜਿਵੇਂ ਚੀਨ, ਭਾਰਤ ਅਤੇ ਲੈਟਿਨ ਅਮਰੀਕਾ ’ਚ ਆਉਣ ਵਾਲੇ ਦਿਨਾਂ ’ਚ ਸੈਕਿੰਡ ਹੈਂਡ ਸਮਾਰਟਫੋਨ ਦੀ ਸਭ ਤੋਂ ਜ਼ਿਆਦਾ ਮੰਗ ਆ ਸਕਦੀ ਹੈ। ਇਨ੍ਹਾਂ ਤਿੰਨਾਂ ਬਾਜ਼ਾਰਾਂ ’ਚ ਆਨਓਰਗਨਾਈਜ਼ਡ ਬਿਜ਼ਨੈੱਸ ਅਤੇ ਵੱਡੇ ਪੱਧਰ ’ਤੇ ਪੇਂਡੂ ਜਨਤਾ ਮੌਜੂਦ ਹੈ। ਅਜਿਹੇ ’ਚ ਰਿਫਰਬਿਸਡ ਸਮਾਰਟਫੋਨ ਦੀ ਮੰਗ ਬਣੀ ਰਹਿ ਸਕਦੀ ਹੈ।

ਕੋਵਿਡ-19 ਤੋਂ ਬਾਅਦ ਰਿਫਰਬਿਸਡ ਸਮਾਰਟਫੋਨ ਬਾਜ਼ਾਰ ਨੇ ਫੜੀ ਰਫਤਾਰ
ਲੈਟਿਨ ਅਮਰੀਕਾ ’ਚ ਰਿਫਰਬਿਸਡ ਸਮਾਰਟਫੋਨ ਦੀ ਸਭ ਤੋਂ ਜ਼ਿਆਦਾ 29 ਫੀਸਦੀ ਗ੍ਰੋਟ ਰੇਟ ਰਹੀ ਹੈ। ਜਦਕਿ ਭਾਰਤ ’ਚ ਰਿਫਰਬਿਸਡ ਸਮਾਰਟਫੋਨ ਬਾਜ਼ਾਰ ’ਚ 25 ਫੀਸਦੀ ਦੀ ਗ੍ਰੋਥ ਰੇਟ ਰਹੀ ਹੈ। ਇਹ ਉਹ ਸਮਾਂ ਹੈ ਜਦੋਂ ਕੋਵਿਡ-19 ਕਾਰਨ ਸਾਲ 2020 ’ਚ ਸਪਲਾਈ ਪ੍ਰਭਾਵਿਤ ਰਹੀ ਸੀ। ਹਾਲਾਂਕਿ, ਸਾਲ 2021 ’ਚ ਬਾਜ਼ਾਰ ਨੇ ਦੁਬਾਰਾ ਗ੍ਰੋਥ ਦਰਜ ਕੀਤੀ ਹੈ।


author

Rakesh

Content Editor

Related News