ਬੋਸ ਤੇ ਸੇਨਹਾਈਜ਼ਰ ਜਿਹੀਆਂ ਕੰਪਨੀਆਂ ਨੂੰ ਟੱਕਰ ਦੇਵੇਗਾ ਐਪਲ ਦਾ ਇਹ ਹੈੱਡਫੋਨ
Wednesday, Jan 30, 2019 - 11:10 AM (IST)

ਗੈਜੇਟ ਡੈਸਕ- ਐਪਲ ਜ਼ਿਆਦਾਤਰ ਆਪਣੇ ਆਈਫੋਨ ਤੇ ਮੈਕਬੁੱਕ ਲਈ ਜਾਣਿਆ ਜਾਂਦਾ ਹੈ ਪਰ ਹੁਣ ਕੰਪਨੀ ਹਾਰਡਵੇਅਰ ਪ੍ਰੋਡਕਟਸ 'ਤੇ ਵੀ ਫੋਕਸ ਕਰ ਰਹੀ ਹੈ। ਆਡੀਓ ਐਕਸੇਸਰੀਜ ਦੀ ਜੇਕਰ ਗੱਲ ਕਰੀਏ ਤਾਂ ਐਪਲ ਦੇ ਸਭ ਤੋਂ ਮਸ਼ਹੂਰ ਪ੍ਰੋਡਕਟ ਏਅਰਪਾਡ, ਬਲੂਟੁੱਥ ਈਅਰਬਡਸ ਹਨ ਜਿਸ ਨੂੰ ਸਾਲ 2016 'ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ ਹੁਣ ਅਜਿਹਾ ਲੱਗ ਰਿਹਾ ਹੈ ਜਿਵੇਂ ਕਿਊਪਰਟਿਨੋ ਅਧਾਰਿਤ ਟੈਕਨਾਲੋਜੀ ਜੁਆਇੰਟ ਕੰਪਨੀ ਹੁਣ ਆਪਣੇ ਆਡੀਓ ਪ੍ਰੋਡਕਟਸ ਨੂੰ ਅਤੇ ਐਕਸਪੈਂਡ ਕਰਨ ਵਾਲੀ ਹੈ।
ਬਲੂਮਬਰਗ ਦੇ ਇਕ ਰਿਪੋਰਟ ਮੁਤਾਬਕ ਐਪਲ ਸਾਲ ਦੇ ਅਖਿਰ 'ਚ ਹੈੱਡਫੋਨ ਲਾਂਚ ਕਰ ਸਕਦੀ ਹੈ। ਐਪਲ ਦਾ ਇਹ ਹੈੱਡਫੋਨ ਥੋੜ੍ਹਾ ਪ੍ਰੀਮੀਅਮ ਹੋਵੇਗਾ ਮਤਲਬ ਦੀ ਮਹਿੰਗਾ ਜੋ ਬੋਸ ਤੇ ਸੇਨਹਾਈਜ਼ਰ ਵਰਗੀ ਵੱਡੀ ਕੰਪਨੀਆਂ ਨੂੰ ਟੱਕਰ ਦੇਵੇਗਾ। ਦੱਸ ਦੇਈਏ ਕਿ ਐਪਲ ਪਹਿਲਾਂ ਹੀ ਆਪਣੇ ਕਈ ਈਅਰਫੋਨ ਦੀ ਕਈ ਵਿਕਰੀ ਕਰ ਚੁੱਕਿਆ ਹੈ ਪਰ ਇਹ ਅਪਕਮਿੰਗ ਹੈੱਡਫੋਨ ਕਿਵੇਂ ਹੋਣਗੇ ਤੇ ਇਨ੍ਹਾਂ ਦੀ ਕੀਮਤ ਕੀ ਹੋਵੇਗੀ ਫਿਲਹਾਲ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।
ਡਿਜੀਟਲ ਟ੍ਰੇਂਡ ਮੁਤਾਬਕ ਇਸ ਹੈੱਡਫੋਨ ਦੇ ਬਾਰੇ 'ਚ ਅਫਵਾਹ ਸਾਲ 2018 ਤੋਂ ਉੱਡ ਰਹੀ ਹੈ ਜਿੱਥੇ ਇਹ ਕਿਹਾ ਗਿਆ ਸੀ ਕਿ ਫੋਨ ਨੂੰ ਨਵੇਂ ਡਿਜ਼ਾਈਨ ਤੇ ਬਿਹਤਰੀਨ ਆਡੀਓ ਦੇ ਨਾਲ ਲਾਂਚ ਕੀਤਾ ਜਾਵੇਗਾ। ਹਾਲਾਂਕਿ ਇਸ ਹੈੱਡਫੋਨ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਆਈ ਹੈ। ਪਰ ਇੰਨਾ ਜਰੂਰ ਕਿਹਾ ਜਾ ਰਿਹਾ ਹੈ ਕਿ ਹੈੱਡਫੋਨ W1 ਚਿੱਪ ਦੇ ਅਪਗ੍ਰੇਡਿਡ ਵਰਜਨ ਦੇ ਨਾਲ ਆਵੇਗਾ ਜਿੱਥੇ ਤੁਸੀਂ ਚੰਗੀ ਕੁਨੈੱਕਟੀਵਿਟੀ ਤੇ ਸਿਰੀ ਸਪੋਰਟ ਨੂੰ ਐਪਲ ਡਿਵਾਇਸ ਦੇ ਨਾਲ ਤੇ ਬਿਹਤਰ ਕਰ ਸਕਦੇ ਹੋ। ਉਥੇ ਹੀ ਹੈੱਡਫੋਨ ਨੌਇਜ਼ ਕੈਂਸਿਲੇਸ਼ਨ ਫੀਚਰ ਦੇ ਨਾਲ ਵੀ ਆਵੇਗਾ।