ਸਿੰਗਾਪੁਰ ’ਚ ਖੁੱਲ੍ਹਿਆ ਐਪਲ ਦਾ ਪਹਿਲਾ ਪਾਣੀ 'ਚ ਤੈਰਨ ਵਾਲਾ ਸਟੋਰ

Friday, Sep 11, 2020 - 01:45 AM (IST)

ਸਿੰਗਾਪੁਰ ’ਚ ਖੁੱਲ੍ਹਿਆ ਐਪਲ ਦਾ ਪਹਿਲਾ ਪਾਣੀ 'ਚ ਤੈਰਨ ਵਾਲਾ ਸਟੋਰ

ਗੈਜੇਟ ਡੈਸਕ—ਅਮਰੀਕੀ ਟੈੱਕ ਕੰਪਨੀ ਐਪਲ ਨੇ ਸਿੰਗਾਪੁਰ ’ਚ ਆਪਣਾ ਪਹਿਲਾਂ ਫਲੋਟਿੰਗ ਰੀਟੇਲ ਸਟੋਰ ਖੋਲਿ੍ਹਆ ਹੈ। ਇਹ ਸਟੋਰ ਪਾਣੀ ਦੇ ਉੱਤੇ ਬਣਾਇਆ ਗਿਆ ਹੈ ਅਤੇ ਇਹ ਗੁੰਬਦ ਦੇ ਆਕਾਰ ਦਾ ਹੈ। ਸਿੰਗਾਪੁਰ ਦੇ Marina Bay ਇਲਾਕੇ ’ਚ ਇਸ ਫਲੋਟਿੰਗ ਸਟੋਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਚਾਰੋਂ ਪਾਸੇ ਪਾਣੀ ਹੈ ਅਤੇ ਇਥੋਂ 360 ਡਿਗਰੀ ਪੈਨਾਰਾਮਿਕ ਵਿਊ ਮਿਲੇਗਾ। ਐਪਲ ਮੁਤਾਬਕ ਇਥੇ ਸਕਾਈਲਾਈਨ ਦਾ ਸ਼ਾਨਦਾਰ ਵਿਊ ਮਿਲੇਗਾ। ਕੰਪਨੀ ਮੁਤਾਬਕ ਇਸ ’ਚ ਗਲਾਸ ਦੇ 114 ਪੀਸ ਲੱਗੇ ਹਨ। ਇਹ ਸਿੰਗਾਪੁਰ ’ਚ ਐਪਲ ਦਾ ਤੀਸਰਾ ਸਟੋਰ ਹੈ।

PunjabKesari

ਐਪਲ ਮੁਤਾਬਕ ਇਹ ਰੋਮ ਦੇ ਪੈਂਥਿਆਨ ਨਾਲ ਇੰਸਪਾਇਰਡ ਹੈ। ਇਸ ਰੀਟੇਲ ਸਟੋਰ ’ਚ ਵੀਡੀਓ ਵਾਲ ਲਗਾਏ ਗਏ ਹਨ ਜਿਸ ਨੂੰ ਸਟੇਜ਼ ਦੇ ਤੌਰ ’ਤੇ ਵੀ ਯੂਜ਼ ਕੀਤਾ ਜਾ ਸਕੇਗਾ। ਖਾਸ ਗੱਲ ਇਸ ਸਟੋਰ ਦੇ ਹੇਠਾਂ ਭਾਵ ਪਾਣੀ ਦੇ ਅੰਦਰ ਅੰਡਰਵਾਟਰ ਬੋਰਡਰੂਮ ਦਿੱਤਾ ਗਿਆ ਹੈ ਜੋ ਐਪਲ ਦਾ ਅਜਿਹਾ ਪਹਿਲਾ ਸਟੋਰ ਹੈ। ਇਹ ਸਟੋਰ ਦੇ ਲੋਵਰ ਲੇਵਰ ’ਤੇ ਹੈ। ਇਸ ਸਟੋਰ ’ਚ ਐਪਲ ਦੀ 148 ਲੋਕਾਂ ਦੀ ਟੀਮ ਹੋਵੇਗੀ।

PunjabKesari

ਕੰਪਨੀ ਨੇ ਕਿਹਾ ਕਿ ਐਪਲ ਦਾ ਸਟਾਫ 23 ਭਾਸ਼ਾ ਬੋਲ ਸਕਦਾ ਹੈ। 10 ਸਤੰਬਰ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਥੇ ਵਿਜ਼ਿਟ ਕਰਨ ਲਈ ਕਸਟਮਰਸ ਨੂੰ ਕੰਪਨੀ ਦੀ ਵੈੱਬਸਾਈਟ ’ਤੇ ਜਾ ਕੇ ਅਪਾਇਟਮੈਂਟ ਲੈਣੀ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ’ਚ ਹੁਣ ਤੱਕ ਇਕ ਵੀ ਐਪਲ ਸਟੋਰ ਨਹੀਂ ਹੈ।

PunjabKesari

ਹਾਲ ਹੀ ’ਚ ਰਿਪੋਰਟ ਆਈ ਸੀ ਕਿ ਕੰਪਨੀ ਭਾਰਤ ’ਚ ਆਪਣਾ ਪਹਿਲਾ ਆਨਲਾਈਨ ਰੀਟੇਲ ਸਟੋਰ ਖੋਲ੍ਹਣ ਦੀ ਤਿਆਰੀ ’ਚ ਹੈ। ਰਿਪੋਰਟ ਮੁਤਾਬਕ ਭਾਰਤ ’ਚ ਪਹਿਲਾ ਫਿਜ਼ਿਕਲ ਐਪਲ ਸਟੋਰ ਮੁੰਬਈ ’ਚ ਖੋਲਿ੍ਹਆ ਜਾ ਸਕਦਾ ਹੈ। ਕੰਪਨੀ ਨੇ ਹਿੰਟ ਤਾਂ ਦਿੱਤਾ ਹੈ ਪਰ ਫਿਲਹਾਲ ਇਹ ਕਨਫਰਮ ਨਹੀਂ ਹੈ।


author

Karan Kumar

Content Editor

Related News