ਨਵੀਂ iOS ਅਪਡੇਟ ’ਚ ਐਪਲ ਦੇ ਇਸ ਫੀਚਰ ’ਚ ਹੋਵੇਗਾ ਵੱਡਾ ਬਦਲਾਅ
Wednesday, Jan 30, 2019 - 11:52 AM (IST)

ਗੈਜੇਟ ਡੈਸਕ– ਹਾਲ ਹੀ ’ਚ ਜਾਰੀ ਕੀਤੀ ਗਈ ਐਪਲ ਦੀ iOS 12.2 ਅਪਡੇਟ ਨਾਲ ਉਸ ਦੇ ਡਾਊਨਟਾਈਮ ਫੀਚਰ ’ਚ ਕੁਝ ਨਵੇਂ ਟੂਲ ਜੁੜ ਗਏ ਹਨ। ਇਸ ਨਾਲ ਯੂਜ਼ਰਜ਼ ਸਕਰੀਨ ਟਾਈਮ ਫੀਚਰ ਨੂੰ ਰੋਜ਼ ਸੈੱਟ ਕਰਨ ਦੀ ਥਾਂ ਇਕ ਹਫਤੇ ਲਈ ਅਡਜਸਟ ਕਰ ਸਕਣਗੇ। ਉਥੇ ਹੀ, ਇਸ ਰਾਹੀਂ ਯੂਜ਼ਰ ਕੁਝ ਐਪਸ ਨੂੰ ਚਲਾਉਣ ਲਈ ਉਨ੍ਹਾਂ ਨੂੰ ਬੰਦ ਕਰਨ ਦਾ ਸਮਾਂ ਆਪਣੀ ਲੋੜ ਦੇ ਹਿਸਾਬ ਨਾਲ ਤੈਅ ਕਰ ਸਕਣਗੇ। ਇਹ ਫੀਚਰ ਆਪਣੇ ਆਪ ਯੂਜ਼ਰ ਦੇ ਤੈਅ ਕੀਤੇ ਸਮੇਂ ਮੁਤਾਬਕ, ਐਪ ਨੂੰ ਚਾਲੂ ਜਾਂ ਬੰਦ ਕਰ ਦੇਵੇਗਾ। ਇਸ ਤੋਂ ਇਲਾਵਾ ਆਈ.ਓ.ਐੱਸ. 12.2 ਨਾਲ ਐਪਲ ਦੇ AirPods 2 ਨੂੰ ਵੁਆਇਸ ਕਮਾਂਡ ਦੇਣਵਾਲੇ Hey Siri ਫੀਚਰ ’ਚ ਵੀ ਵੱਡਾ ਬਦਲਾਅ ਆ ਜਾਵੇਗਾ।
Siri ਦਾ ਵੀ ਆਏਗਾ ਅਪਡੇਟਿਡ ਵਰਜਨ
ਜਾਣਕਾਰੀ ਲਈ ਦੱਸ ਦੇਈਏ ਕਿ AirPods 2 ’ਚ iOS 12.2 ਅਪਡੇਟ ਦਿੱਤਾ ਜਾਵੇਗਾ। ਇਸ ਵਿਚ ਸੀਰੀ ਇਕ ਅਜਿਹਾ ਫੀਚਰ ਹੈ ਜਿਸ ਨਾਲ ਬਿਨਾਂ ਫੋਨ ਨੂੰ ਟੱਚ ਕੀਤੇ ਕਾਲ ਕੀਤੀ ਜਾ ਸਕਦੀ ਹੈ ਜਾਂ ਮੈਸੇਜ ਭੇਜੇ ਜਾ ਸਕਦੇ ਹਨ। ਇਹ ਐਪਲ ਯੂਜ਼ਰਜ਼ ’ਚ ਬਹੁਤ ਹੀ ਪ੍ਰਸਿੱਧ ਹੈ। ਹੁਣ ਐਪਲ ਇਸ ਦਾ ਅਪਡੇਟਿਡ ਵਰਜਨ ਲਿਆਉਣ ਜਾ ਰਹੀ ਹੈ। ਇਸ ਵਰਜਨ ’ਚ ਯੂਜ਼ਰ ਇਸ ਨੂੰ ਡਾਊਨਟਾਈਮ ਸ਼ਡਿਊਲ ’ਚ ਕਸਟਮਾਈਜ਼ ਕਰ ਸਕਣਗੇ ਯਾਨੀ ਆਪਣੀ ਲੋੜ ਦੇ ਹਿਸਾਬ ਨਾਲ ਇਸ ਦੀ ਟਾਈਮਿੰਗ ਅਤੇ ਫੰਕਸ਼ੰਸ ਨੂੰ ਸੈੱਟ ਕਰ ਸਕਣਗੇ।
ਸ਼ਡਿਊਲ ਸੈਟਿੰਗ ’ਚ ਬਦਲਾਅ
ਡਾਊਨਟਾਈਮ ਇਕ ਆਈ.ਓ.ਐੱਸ. ਫੀਚਰ ਹੈ ਜੋ ਸਾਰੇ iCloud ਸੇਵਾਵਾਂ ਦੇ ਨਾਲ ਕੰਮ ਕਰ ਸਕਦਾ ਹੈ। ਇਸ ਨਾਲ ਯੂਜ਼ਰ ਆਪਣੇ ਡਿਵਾਈਸ ’ਤੇ ਐਪ ਅਤੇ ਫੋਨ ਕਾਲ ਦਾ ਸ਼ਡਿਊਲ ਸੈੱਟ ਕਰ ਸਕਦਾ ਹੈ। ਆਈ.ਓ.ਐੱਸ. 12.2 ਆਪਰੇਟਿੰਗ ਸਿਸਟਮ ’ਚ ਯੂਜ਼ਰ ਕਸਟਮ ਡਾਊਨਟਾਈਮ ਨੂੰ ਇਕ ਦਿਨ ਜਾਂ ਪੂਰੇ ਹਫਤੇ ਲਈ ਸੈੱਟ ਕਰ ਸਕਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਈ.ਓ.ਐੱਸ. ਦੇ ਪਹਿਲਾਂ ਵਾਲੇ ਵਰਜਨ ’ਚ Downtime schedule ਨੂੰ ਰੋਜ਼ ਹੀ ਸੈੱਟ ਕਰਨਾ ਪੈਂਦਾ ਸੀ।
ਹੋਣਗੇ ਕਈ ਨਵੇਂ ਫਚਰ
ਇਸ ਫੀਚਰ ਨੂੰ ਪਹਿਲਾਂ ਆਈ.ਓ.ਐੱਸ. 12.2 ਦੇ ਪਹਿਲੇ ਬੀਟਾ ਵਰਜਨ ਦੇ ਨਾਲ ਦਿੱਤਾ ਗਿਆ ਹੈ ਜੋ ਪਿਛਲੇ ਹਫਤੇ ਹੀ ਰਿਲੀਜ਼ ਹੋਇਆ। ਇਸ ਵਿਚ ਕਈ ਨਵੇਂ ਟੂਲ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ’ਚ ਸਕਰੀਨ ਮਿਰਰ ਆਈਕਨ ਦੇ ਨਾਲ ਕੰਟਰੋਲ ਸੈਂਟਰ ਹੈ ਅਤੇ ਐਪਲ ਵਾਲੇਟ ਯੂਜ਼ਰ ਇੰਟਰਫੇਸ ਦੇ ਨਾਲ ਮੈਪ ’ਤੇ ਏਅਰ ਕੁਆਲਿਟੀ ਇੰਡੈਕਸ ਵੀ ਦਿੱਤਾ ਗਿਆ ਹੈ। ਫਿਲਹਾਲ ਇਸ ਦੀ ਲਾਂਚਿੰਗ ਤਰੀਕ ਦੀ ਜਾਣਕਾਰੀ ਨਹੀਂ ਮਿਲੀ।