ਇੰਤਜ਼ਾਰ ਹੋਇਆ ਖਤਮ : ਐਪਲ ਨੇ ਸ਼ੁਰੂ ਕੀਤੀ ਸਾਲਾਨਾ ਡਿਵੈੱਲਪਰ ਕਾਨਫਰੰਸ 'WWDC 2020', LIVE

Tuesday, Jun 23, 2020 - 01:33 AM (IST)

ਇੰਤਜ਼ਾਰ ਹੋਇਆ ਖਤਮ : ਐਪਲ ਨੇ ਸ਼ੁਰੂ ਕੀਤੀ ਸਾਲਾਨਾ ਡਿਵੈੱਲਪਰ ਕਾਨਫਰੰਸ 'WWDC 2020', LIVE

ਗੈਜੇਟ ਡੈਸਕ-ਐਪਲ ਦੀ ਸਾਲਾਨਾ ਹੋਣ ਵਾਲੀ ਡਿਵੈੱਲਪਰਸ ਕਾਨਫਰੰਸ WWDC 2020  ਦੀ ਸ਼ੁਰੂਆਤੀ ਭਾਰਤੀ ਸਮੇਂ ਮੁਤਾਬਕ ਅੱਜ ਰਾਤ 10.30 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਇਸ ਨੂੰ ਕੰਪਨੀ ਦੀ ਆਧਿਕਾਰਿਤ ਸਾਈਟ, ਮੋਬਾਇਲ ਐਪ ਅਤੇ ਯੂਟਿਊਬ ਚੈਨਲ 'ਤੇ ਲਾਈਵ ਦੇਖਿਆ ਜਾ ਸਕੇਗਾ। ਇਸ ਪ੍ਰੋਗਰਾਮ ਦੀ ਲਾਈਵ ਸਟਰੀਮਿੰਗ ਐਪਲ ਪਾਰਕ ਤੋਂ ਕੀਤੀ ਜਾਵੇਗੀ। ਇਹ 31ਵੀਂ ਡਿਵੈੱਲਪਰ ਕਾਨਫਰੰਸ ਹੈ। WWDC ਭਾਵ ਵਰਲਡ ਵਾਇਡ ਡਿਵੈੱਲਪਰ ਕਾਨਫਰੰਸ, ਜਿਸ ਨੂੰ ਕੰਪਨੀ ਨੇ ਕੋਰੋਨਾ ਵਾਇਰਸ ਨੂੰ ਧਿਆਨ 'ਚ ਰੱਖਦੇ ਹੋਏ ਪੂਰੀ ਤਰ੍ਹਾਂ ਨਾਲ ਆਨਲਾਈਨ ਕਰ ਦਿੱਤਾ ਹੈ। ਇਸ ਨੂੰ ਦੁਨੀਆਭਰ ਦੇ ਡਿਵੈੱਲਪਰਸ ਜਾਂ ਆਮ ਯੂਜ਼ਰ ਦੇਖ ਸਕਣਗੇ ਅਤੇ ਇਹ ਕਾਨਫਰੰਸ 26 ਜੂਨ ਤੱਕ ਚੱਲੇਗੀ।

WWDC 2020 LIVE:

ਆਈ.ਓ.ਐੱਸ. 14 'ਚ ਨਵੇਂ ਵਿਜੈਟਸ ਨੂੰ ਹੋਮ ਸਕਰੀਨ 'ਤੇ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਐਪ ਲਾਈਬ੍ਰੇਰੀ ਨੂੰ ਵੀ ਸਪੋਰਟ ਕਰੇਗੀ ਜਿਥੋਂ ਤੁਸੀਂ ਸਾਰੀਆਂ ਐਪਸ ਨੂੰ ਦੇਖ ਸਕੋਗੇ।

PunjabKesari
ਸਿਰੀ 'ਚ ਨਵੇਂ ਇੰਟਰਫੇਸ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਪੂਰੀ ਸਕਰੀਨ ਨੂੰ ਹੁਣ ਓਵਰਟੇਕ ਨਹੀਂ ਕਰੇਗੀ ਅਤੇ ਛੋਟੇ ਆਕਾਰ ਦਾ ਆਈਕਨ ਹੁਣ ਸਕਰੀਨ 'ਤੇ ਹੇਠਾਂ ਦਿਖੇਗਾ।

PunjabKesari
ਆਈ.ਓ.ਐੱਸ. 14 'ਚ ਸ਼ਾਮਲ ਹੋਈ ਨਵੀਂ ਟ੍ਰਾਂਸਲੇਟਰ ਐਪ ਜੋ ਆਫਲਾਈਨ ਹੋਣ 'ਤੇ ਵੀ ਰੀਅਲ ਟਾਈਮ ਟ੍ਰਾਂਸਲੇਸ਼ਨ ਕਰੇਗੀ।
ਐਪਲ ਇੰਜੀਨੀਅਰ ਸਟੇਸੀ ਲਿਸਿਕ ਹੁਣ ਨਵੀਂ ਮੈਸੇਜਿਸ ਐਪ ਦੇ ਬਾਰੇ 'ਚ ਦੱਸ ਰਹੀ ਹੈ। ਇਸ 'ਚ ਨਵੇਂ ਪਿਨਡ ਕਨਵਰਸੇਸ਼ਨ ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ।

PunjabKesari
iPad ਦੇ ਨਵੇਂ ਆਪਰੇਟਿੰਗ ਸਿਸਟਮ 'ਚ ਵੱਡੇ ਬਦਲਾਅ, ਫੋਟੋ ਆਰਗੇਨਾਈਜ਼ ਕਰਨਾ ਆਸਾਨ ਹੋਵੇਗਾ।

ਆਈ.ਓ.ਐੱਸ. 14 'ਚ ਨਵੇਂ Memoji ਜਿਵੇਂ ਕਿ ਫੇਸ ਮਾਸਕ ਵਾਲਾ ਮੀਮੋਜੀ ਆਦਿ ਸ਼ਾਮਲ ਕੀਤਾ ਗਿਆ ਹੈ।
ਐਪਸ ਮੈਪਸ ਦੇ ਡਾਇਰੈਕਟਰ ਮੇਗ ਫ੍ਰਾਸਟ ਨੇ ਆਈ.ਓ.ਐੱਸ. 14 'ਚ ਨਵੇਂ ਐਪਲ ਮੈਪਸ ਦੇ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ। ਇਸ 'ਚ ਨਵੀਂ ਸਾਈਕਲ ਡਾਇਰੈਕਸ਼ਨ ਅਤੇ ਕਵਾਈਟ ਅਤੇ ਬਿਜ਼ੀ ਰੋਡਸ ਵਰਗੀਆਂ ਨਵੀਆਂ ਆਪਸ਼ਨਸ ਦੇ ਜੁੜਨ ਦੇ ਬਾਰੇ 'ਚ ਦੱਸਿਆ ਗਿਆ।
ਐਪਲ ਕਾਰ ਪਲੇਅ 'ਚ ਸ਼ਾਮਲ ਹੋਈ ਨਵੀਂ  EV ਚਾਰਜਿੰਗ, ਪਾਰਕਿੰਗ, ਵਾਲਪੇਪਰ ਅਤੇ ਕਵਿੱਕ ਫੂਡ ਆਪਸ਼ਨਸ।
ਐਪਲ ਨੇ ਕਨਫਰਮ ਕੀਤਾ ਤੁਹਾਡੇ ਆਈਫੋਨ 'ਚ ਆਵੇਗਾ CarKey  ਆਪਸ਼ਨ, ਸਭ ਤੋਂ ਪਹਿਲਾਂ  2021 BMW 5 series 'ਚ ਦੇਖਣ ਨੂੰ ਮਿਲੇਗੀ ਇਹ ਸੁਵਿਧਾ।

PunjabKesari
ਆਈ.ਓ.ਐੱਸ. 14 'ਚ ਸ਼ਾਮਲ ਹੋਇਆ ਨਵਾਂ App Clip ਫੀਚਰ, ਇਸ ਦੇ ਰਾਹੀਂ ਬਿਨਾਂ ਡਾਊਨਲੋਡਿੰਗ ਲਈ ਐਪਲੀਕੇਸ਼ਨ ਦਾ ਫੁਲ ਵਰਜ਼ਨ ਐਪ ਸਟੋਰ ਨਾਲ ਐਕਸੈੱਸ ਕਰ ਸਕਣਗੇ ਯੂਜ਼ਰ।
ਐਪਲ ਨੇ ਪੇਸ਼ ਕੀਤਾ iPadOS 14, ਦੇਖਣ ਨੂੰ ਮਿਲੇਗਾ ਨਵਾਂ ਇੰਟਰਫੇਸ ਅਤੇ ਰੀਡਿਜਾਇਨ ਮਿਊਜਿਕ ਐਪ।
iPadOS 14 'ਚ ਆਉਣ ਵਾਲੀ ਇਨਕਮਿੰਗ ਕਾਲ ਨੋਟੀਫਿਕੇਸ਼ਨਸ ਪੂਰੀ ਸਕ੍ਰੀਨ 'ਤੇ ਸ਼ੋਅ ਨਹੀਂ ਹੋਵੇਗੀ, ਜਿਸ ਦੇ ਨਾਲ ਯੂਜਰ ਨੂੰ ਕਾਫ਼ੀ ਸਹੂਲਤ ਰਹੇਗੀ।
ਐਪ ਲਾਂਚਿੰਗ 'ਚ ਇੰਪ੍ਰੋਵੇਮੇਂਟਸ, ਨਵਾਂ ਇੰਟਰਫੇਸ, ਕਾਂਟੈਕਟਸ ਇੰਟੀਗ੍ਰੇਸ਼ਨ, ਡਾਕਿਉਮੈਂਟਸ ਹੋਰ ਵੀ ਬਹੁਤ ਕੁੱਝ ਮਿਲੇਗਾ।

Apple AirPods 'ਚ ਸ਼ਾਮਲ ਹੋਏ ਨਵੇਂ ਫੀਚਰ, ਡਿਵਾਇਸ ਮੂਵ ਹੋਣ 'ਤੇ iPhone ਤੋਂ iPad ਅਤੇ MAC 'ਚ ਆਟੋਮੈਟਿਕ ਸਵਿਚ ਕਰਣਗੇ ਏਅਰਪਾਡਸ
ਹੁਣ ਇਮਰਸਿਵ ਸਾਉਂਡ ਐਕਸਪੀਰਿਅੰਸ ਦੇਣਗੇ Apple AirPods


ਹੁਣ ਕੇਵਿਨ ਲਿੰਚ ਸਟੇਜ 'ਤੇ ਆਈ ਹਨ ਅਤੇ watchOS 7 ਬਾਰੇ ਦੱਸ ਰਹੀ ਹਨ।
Apple Watch  ਦੇ ਲਈ ਪੇਸ਼ ਕੀਤਾ ਗਿਆ watchOS 7, ਹੁਣ ਦੋਸਤਾਂ ਨਾਲ ਸ਼ੇਅਰ ਕਰ ਸਕੋਗੇ ਵਾਚ ਫੇਸਿਸ

watchOS 7 'ਚ ਮਿਲੀ ਬਿਹਤਰ ਵਰਕਆਉਟ ਐਪ, ਇੰਪਰੂਵ ਕੈਲੋਰੀ ਟਰੈਕਰ, ਫੰਕਸ਼ਨਲ ਟ੍ਰੇਨਿੰਗ ਅਤੇ ਕੰਪਲੀਟਲੀ ਰੀਡਿਜ਼ਾਇਨ ਐਕਟਿਵਿਟੀ ਐਪ

Apple Watch 'ਚ ਸ਼ਾਮਲ ਹੋਇਆ ਹੈਂਡ ਵਾਸ਼ਿੰਗ ਫੀਚਰ, ਤੁਹਾਨੂੰ ਦੱਸੇਗਾ ਕਿੰਨੀ ਦੇਰ ਧੋਣਾ ਚਾਹੀਦਾ ਹੈ ਹੱਥ
iOS 14 'ਚ ਸ਼ਾਮਲ ਹੋਇਆ ਅਡਾਪਟਿਵ ਲਾਇਟਿੰਗ ਫੀਚਰ, ਆਪਣੇ ਆਪ ਸਮਾਰਟ ਬੱਲਬ ਦੇ ਲਾਇਟ ਟੈਂਪਰੇਚਰ ਨੂੰ ਕਰੇਗਾ ਐਡਜਸਟ

ਮਲਟੀ ਯੂਜ਼ਰ ਦੀ ਸਪੋਰਟ ਨਾਲ ਲਾਂਚ ਹੋਇਆ TVOS 14

PunjabKesari
ਨਵੇਂ ਡਿਜ਼ਾਈਨ ਅਤੇ ਵਿਜ਼ੁਅਲ ਚੇਂਜਿੰਸ ਨਾਲ ਆਫੀਸ਼ੀਅਲੀ ਪੇਸ਼ ਕੀਤਾ ਗਿਆ MacOS 10.16 Big Sur

PunjabKesari

macOS 10.16 Big Sur 'ਚ ਮਿਲਿਆ ਰੀਡਿਜ਼ਾਈਨ ਨੋਟੀਫਿਕੇਸ਼ਨ ਸੈਂਟਰ, ਪਾਵਰਫੁਲ ਸਰਚ, ਰੀਡਿਜ਼ਾਈਨ ਫੋਟੋ ਪਿਕਚਰ, ਮੀਮੋਜੀ ਇੰਟੀਗ੍ਰੇਸ਼ਨ ਅਤੇ ਪਿਨਡ ਕਨਵਰਸੇਸ਼ਨ ਵਰਗੀਆਂ ਸੁਵਿਧਾਵਾਂ
macOS Big Sur 'ਚ ਕ੍ਰੋਮ ਦੀ ਤੁਲਨਾ 'ਚ ਸਫਾਰੀ ਬ੍ਰਾਊਜਰ 50% ਤੇਜ਼ੀ ਨਾਲ ਪੇਜ਼ ਲੋਡ ਕਰੇਗਾ। ਇਸ ਦੀ ਟੂਲਬਾਰ 'ਚ ਪ੍ਰਾਈਵੇਸੀ ਰਿਪੋਰਟ ਬਟਨ ਮਿਲੇਗਾ ਜੋ ਦੱਸੇਗਾ ਕਿ ਵੈੱਬਪੇਜ਼ ਤੁਹਾਡੀ ਪ੍ਰਾਈਵੇਸੀ ਨੂੰ ਕਿੰਨਾ ਪ੍ਰੋਟੈਕਟ ਕਰ ਰਿਹਾ ਹੈ।


author

Karan Kumar

Content Editor

Related News