ਭਾਰਤ 'ਚ ਕੱਲ੍ਹ ਖੁਲ੍ਹੇਗਾ Apple ਦਾ ਪਹਿਲਾ ਆਨਲਾਈਨ ਸਟੋਰ, ਹੋਣਗੇ ਇਹ ਫਾਇਦੇ

09/22/2020 1:52:23 PM

ਗੈਜੇਟ ਡੈਸਕ- ਐਪਲ ਗਾਹਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਅਮਰੀਕੀ ਦਿੱਗਜ ਟੈੱਕ ਕੰਪਨੀ ਐਪਲ ਦਾ ਭਾਰਤ 'ਚ ਪਹਿਲਾ ਆਨਲਾਈਨ ਰਿਟੇਲ ਸਟੋਰ 23 ਸਤੰਬਰ ਨੂੰ ਯਾਨੀ ਕੱਲ੍ਹ ਖੁਲ੍ਹੇਗਾ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਦੇਸ਼ 'ਚ ਪਹਿਲਾ ਪਾਰਟੀ ਰਿਟੇਲ ਚੈਨਲ ਖੋਲ੍ਹ ਰਹੀ ਹੈ। ਹੁਣ ਤਕ ਐਪਲ ਭਾਰਤ 'ਚ ਈ-ਕਾਮਰਸ ਅਤੇ ਆਫਲਾਈਨ ਸਾਂਝੇਦਾਰੀ ਰਾਹੀਂ ਆਪਣੇ ਪ੍ਰੋਡਕਟਸ ਵੇਚਦੀ ਸੀ। ਹੁਣ ਐਪਲ ਆਪਣਾ ਆਨਲਾਈਨ ਸਟੋਰ ਖੋਲ੍ਹ ਰਹੀ ਹੈ। ਇਹ ਐਪਲ ਦਾ ਦੁਨੀਆ ਭਰ 'ਚ 38ਵਾਂ ਆਨਲਾਈਨ ਸਟੋਰ ਹੋਵੇਗਾ। ਇਸ ਦੀ ਜਾਣਕਾਰੀ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਟਵੀਟ ਕਰਕੇ ਦਿੱਤੀ ਸੀ। ਐਪਲ ਸਤੰਬਰ ਤੋਂ ਸ਼ੁਰੂ ਹੋ ਰਹੇ ਭਾਰਤ ਦੇ ਤਿਉਹਾਰੀ ਸੀਜ਼ਨ ਦਾ ਫਾਇਦਾ ਚੁੱਕਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਦੀਵਾਲੀ ਦਾ ਤਿਉਹਾਰੀ ਸੀਜ਼ਨ ਦੇਸ਼ 'ਚ ਸਭ ਤੋਂ ਜ਼ਿਆਦਾ ਖ਼ਰੀਦਾਰੀ ਲਈ ਮੰਨਿਆ ਜਾਂਦਾ ਹੈ। ਭਾਰਤ 'ਚ ਐਪਲ ਦਾ ਆਨਲਾਈਨ ਸਟੋਰ ਖੁਲ੍ਹਣ ਨਾਲ ਗਾਹਕਾਂ ਨੂੰ ਕਾਫੀ ਫਾਇਦੇ ਹੋਣ ਵਾਲੇ ਹਨ। 

- ਆਨਲਾਈਨ ਸਟੋਰ ਖੁਲ੍ਹਣ ਨਾਲ ਸਸਤੇ ਹੋ ਸਕਦੇ ਹਨ ਆਈਫੋਨ
ਜਾਣਕਾਰਾਂ ਮੁਤਾਬਕ, ਕੰਪਨੀਆਂ ਆਪਣੇ ਪ੍ਰੋਡਕਟ ਵੇਚਣ ਲਈ ਥਰਡ ਪਾਰਟੀ ਵੈਂਡਰ ਜਾਂ ਈ-ਕਾਮਰਸ ਪਲੇਟਫਾਰਮ ਨੂੰ ਭਾਰੀ ਕਮੀਸ਼ਨ ਦਿੰਦੀਆਂ ਹਨ। ਆਪਣੇ ਆਨਲਾਈਨ ਸਟੋਰ ਨਾਲ ਇਸ ਕਮੀਸ਼ਨ ਦੀ ਬਚਤ ਹੁੰਦੀ ਹੈ। ਕੰਪਨੀਆਂ ਇਸ ਬਚਤ ਦਾ ਫਾਇਦਾ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ 'ਚ ਕਮੀ ਕਰਕੇ ਸਿੱਧਾ ਗਾਹਕਾਂ ਨੂੰ ਵੀ ਦਿੰਦੀਆਂ ਹਨ। ਹੁਣ ਜੇਕਰ ਐਪਲ ਦਾ ਆਨਲਾਈ ਸਟੋਰ ਵੀ ਖੁਲ੍ਹਣ ਜਾ ਰਿਹਾ ਹੈ ਤਾਂ ਇਸ ਕਦਮ ਨਾਲ ਭਾਰਤ 'ਚ ਆਈਫੋਨ ਸਮੇਤ ਹੋਰ ਪ੍ਰੋਡਕਟਸ ਵੀ ਸਸਤੇ ਹੋ ਸਕਦੇ ਹਨ। 

PunjabKesari

-ਐਪਲ 20 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਵਿਚ ਕੰਮ ਕਰ ਰਹੀ ਹੈ ਅਤੇ ਕੰਪਨੀ ਦਾ ਚੱਲ ਰਿਹਾ ਨਿਵੇਸ਼ ਅਤੇ ਨਵੀਨਤਾ ਦੇਸ਼ ਭਰ 'ਚ ਤਕਰੀਬਨ 9,00000 ਨੌਕਰੀਆਂ ਦੀ ਸਹਾਇਤਾ ਕਰਦੀ ਹੈ। ਐਪਲ ਦੇ ਕੋਲ ਇਸ ਸਮੇਂ ਵਿਸ਼ਵ ਭਰ 'ਚ 500 ਤੋਂ ਵੱਧ ਭੌਤਿਕ ਪ੍ਰਚੂਨ ਸਟੋਰ ਹਨ, ਸਿੰਗਾਪੁਰ 'ਚ ਮਰੀਨਾ ਬੇ ਸੈਂਡਜ਼ ਦੁਨੀਆ ਦਾ ਸਭ ਤੋਂ ਪਹਿਲਾਂ ਫਲੋਟਿੰਗ ਰਿਟੇਲ ਸਟੋਰ ਹੈ।

- ਐਪਲ ਪ੍ਰਡਕਟਸ ਦੀ ਪੂਰੀ ਰੇਂਜ ਨਾਲ ਆਨਲਾਈਨ ਸਟੋਰ 'ਚ ਆਪਣਾ ਲੋਕਲ ਕਾਂਟੈਕਟ ਸੈਂਟਰ ਵੀ ਸ਼ਾਮਲ ਹੋਵੇਗਾ ਜੋ ਪਹਿਲੀ ਵਾਰ ਭਾਰਤੀ ਗਾਹਕਾਂ ਨੂੰ ਸਹਾਇਤਾ ਅਤੇ ਸੇਵਾਵਾਂ ਪ੍ਰਦਾਨ ਕਰੇਗਾ। ਕੰਪਨੀ ਨੇ ਭਾਰਤ ਲਈ ਇਕ ਡੈਡੀਕੇਟਿਡ ਐਜੂਕੇਸ਼ਨ ਸਟੋਰ ਦਾ ਵੀ ਐਲਾਨ ਕੀਤਾ, ਜੋ ਮੈਕ ਕੰਪਿਊਟਰ, ਆਈਪੈਡ ਟੈਬਲੇਟ, ਉਹਨਾ ਦੇ ਸਾਮਾਨ ਅਤੇ ਐਪਲ ਦੇ ਪ੍ਰੀਮੀਅਮ ਸੁਪੋਰਟ ਆਪਸ਼ਨ 'ਤੇ ਸਪੈਸ਼ਲ ਆਫਰ ਪ੍ਰਾਈਜ਼ ਪੇਸ਼ਕਸ਼ ਕਰੇਗਾ, ਜਿਸ ਨੂੰ ਐਪਲ ਕੇਅਰ ਪਲੱਸ ਕਿਹਾ ਜਾਂਦਾ ਹੈ। 

- ਫਿਲਹਾਲ ਸਟੋਰ 'ਚ ਸਿਰਫ ਐਪਲ ਦੇ ਪ੍ਰੋਡਕਟਸ ਹੋਣਗੇ ਪਰ ਭਵਿੱਖ 'ਚ ਤੀਜੇ ਪੱਖ ਦੇ ਸਾਮਾਨ ਨੂੰ ਵੀ ਜੋਡ਼ਿਆ ਜਾ ਸਕਦਾ ਹੈ। ਕੰਪਨੀ ਨੇ ਯੂ.ਪੀ.ਆਈ. ਅਤੇ ਕੈਸ਼ ਆਨ ਡਿਲਿਵਰੀ ਭੁਗਤਾਨ ਨੂੰ ਵੀ ਦੂਜਿਆਂ 'ਚ ਇੰਟੀਗ੍ਰੇਟਿਡ ਕੀਤਾ ਹੈ। 


Rakesh

Content Editor

Related News