ਕੋਡਿੰਗ ਸਿੱਖਾਉਣ ਲਈ ਐਪਲ ਬਣਾ ਰਹੀ ਏ Swift Playgrounds ਐਪ

Tuesday, Jun 14, 2016 - 06:06 PM (IST)

ਕੋਡਿੰਗ ਸਿੱਖਾਉਣ ਲਈ ਐਪਲ ਬਣਾ ਰਹੀ ਏ Swift Playgrounds ਐਪ

ਜਲੰਧਰ : ਐਪਲ ਆਪਣੀ ਸਾਲਾਨਾ ਡਬਲਯੂ. ਡਬਲਯੂ. ਡੀ. ਸੀ. ''ਚ ਬਹੁਤ ਕੁਝ ਪੇਸ਼ ਕਰ ਰਹੀ ਹੈ, ਇਸੇ ਤਹਿਤ ਐਪਲ ਵੱਲੋਂ ਸਵਿਫਟ ਪਲੇਗ੍ਰਾਊਂਡ ਨਾਂ ਦੀ ਐਪ ਪੇਸ਼ ਕੀਤੀ ਗਈ ਹੈ। ਇਹ ਐਪ ਇਕ ਆਸਾਨ ਤੇ ਸਭ ਤੋਂ ਵੱਖਰਾ ਤਰੀਕਾ ਹੈ ਕੋਡਿੰਗ ਸਿੱਖਣ ਦਾ। ਇਹ ਐਪ ਫ੍ਰੀ ਹੈ ਤੇ ਆਈ. ਓ. ਐੱਸ. 10 ਦੇ ਆਫਿਸ਼ੀਅਲ ਲਾਂਚ ਤੋਂ ਬਾਅਦ ਇਹ ਐਪ ਸਟੋਰ ''ਚ ਮਿਲੇਗੀ। ਬੱਚਿਆਂ ਨੂੰ ਕੋਡਿੰਗ ਵੱਲ ਪ੍ਰੇਰਿਤ ਕਰਨ ਲਈ ਇਸ ''ਚ ਕਸਟਮਾਈਜ਼ ਨਿਊਮੈਰਿਕ ''ਲਰਨ ਟੂ ਕੋਡ'' ਲੈੱਸਨ ਦਿੱਤੇ ਗਏ ਹਨ। 

 

ਐਪਲ ਵੱਲੋਂ ਇਕ ਖਾਸ ਕੀ-ਬੋਰਡ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਸਿਰਫ ਕੋਡਿੰਗ ਲਈ ਹੋਵੇਗਾ। ਸਵਿਫਟ ਪਲੇਗ੍ਰਾਊਂਡ ਐਪਲ ਡਿਵੈੱਲਪਰਜ਼ ਲਈ ਅਵੇਲੇਬਲ ਹੈ। ਇਸ ਦੇ ਫਾਈਨਲ ਵਰਜ਼ਨ ਨੂੰ ਐਪ ਸਟੋਰ ''ਤੇ ਬਹੁਤ ਜਲਦ ਲਾਂਚ ਕੀਤਾ ਜਾਵੇਗਾ। ਇਸ ਦੀ ਕੰਪੈਟੇਬਿਲਟੀ ਆਈਪੈਡ ਏਅਰ, ਆਈਪੈਡ ਪ੍ਰੋ ਨਾਲ ਹੋਵੇਗੀ।


Related News