ਸੈਮਸੰਗ ਤੇ ਸ਼ਾਓਮੀ ਨੂੰ ਪਿੱਛੇ ਛੱਡ ਇਹ ਬਣਿਆ ਦੁਨੀਆ ਦਾ ਨੰਬਰ-1 ਸਮਾਰਟਫੋਨ ਬ੍ਰਾਂਡ

Thursday, Jan 20, 2022 - 02:34 PM (IST)

ਸੈਮਸੰਗ ਤੇ ਸ਼ਾਓਮੀ ਨੂੰ ਪਿੱਛੇ ਛੱਡ ਇਹ ਬਣਿਆ ਦੁਨੀਆ ਦਾ ਨੰਬਰ-1 ਸਮਾਰਟਫੋਨ ਬ੍ਰਾਂਡ

ਗੈਜੇਟ ਡੈਸਕ– ਐਪਲ ਨੇ ਸੈਮਸੰਗ ਅਤੇ ਸ਼ਾਓਮੀ ਨੂੰ ਪਿੱਛੇ ਛਡਦੇ ਹੋਏ ਨੰਬਰ-1 ਸਮਾਰਟਫੋਨ ਕੰਪਨੀ ਦਾ ਤਾਜ਼ ਦੁਬਾਰਾ ਹਾਸਿਲ ਕਰ ਲਿਆ ਹੈ। ਦਰਅਸਲ, ਸਾਲ 2021 ਦੀ ਚੌਥੀ ਤਿਮਾਹੀ, (ਅਕਤੂਬਰ, ਨਵੰਬਰ ਅਤੇ ਦਸੰਬਰ) ’ਚ ਐਪਲ ਨੇ ਵਿਕਰੀ ਦੇ ਮਾਮਲੇ ’ਚ ਹੋਰ ਸਾਰੀਆਂ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਮਾਰਕੀਟ ਐਨਾਲਿਸਟ ਦੀ ਮੰਨੀਏ ਤਾਂ ਆਈਫੋਨ 13 ਨੇ ਐਪਲ ਨੂੰ ਫਿਰ ਤੋਂ ਪਹਿਲੇ ਨੰਬਰ ’ਤੇ ਲਿਆ ਦਿੱਤਾ ਹੈ। ਆਈਫੋਨ 13 ਸੀਰੀਜ਼ ਨੂੰ ਦੁਨੀਆ ਭਰ ’ਚ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਮਾਰਕੀਟ ਰਿਸਰਚ ਫਰਮ Canalys ਦੀ ਰਿਪੋਰਟ ਮੁਤਾਬਕ, 22 ਫਸਦੀ ਵਰਲਡ ਵਾਈਡ ਸ਼ਿਪਮੈਂਟ ਦੇ ਨਾਲ ਐਪਲ ਨੰਬਰ-1 ਪਲਅਰ ਬਣ ਕੇ ਉਭਰਿਆ ਹੈ ਪਰ ਪਿਛਲੀ ਤਿਮਾਹੀ ਦੇ ਮੁਕਾਬਲੇ ਸ਼ਿਪਮੈਂਟ ’ਚ ਸਿਰਫ 1 ਫੀਸਦੀ ਦਾ ਹੀ ਵਾਧਾ ਦਰਜ ਕੀਤਾ ਗਿਆ ਹੈ।


author

Rakesh

Content Editor

Related News