ਐਪਲ ਨੇ ਚਾਈਨੀਜ਼ ਐਪ ਸਟੋਰ ਤੋਂ New York Times ਐਪ ਨੂੰ ਹਟਾਇਆ

Friday, Jan 06, 2017 - 08:48 AM (IST)

ਐਪਲ ਨੇ ਚਾਈਨੀਜ਼ ਐਪ ਸਟੋਰ ਤੋਂ New York Times ਐਪ ਨੂੰ ਹਟਾਇਆ

ਜਲੰਧਰ- ਪਿਛਲੇ ਸਾਲ ਦੀ ਸ਼ੁਰੂਆਤ ''ਚ ਚਾਈਨੀਜ਼ ਸਰਕਾਰੀ ਏਜੰਸੀ ਵੱਲੋਂ ਚੀਨ ''ਚ ਆਈਬੁੱਕ ਅਤੇ ਆਈਟੂਨਸ ਮੂਵੀਜ਼ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਐਪਲ ਨੂੰ ਇਕ ਵਾਰ ਫਿਰ ''ਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਾਰ  The New York Times ਨੂੰ ਬੰਦ ਕਰ ਦਿੱਤਾ ਗਿਆ ਹੈ। ਰਿਪੋਰਟਸ ਦੇ ਮੁਤਾਬਕ ਐਪ ਸਟੋਰ ਤੋਂ The New York Times ਦੇ ਐਪ ਨੂੰ ਹਟਾ ਦਿੱਤਾ ਗਿਆ ਹੈ।

ਰਿਪੋਰਟਸ ਦੇ ਮੁਤਾਬਕ ਐਪਲ ਨੇ ਚਾਈਨੀਜ਼ ਅਥਾਰਟੀਜ਼ ਦੇ ਕਹਿਣ ''ਤੇ ਐਪ ਨੂੰ ਰਿਮੂਵ ਕੀਤਾ ਹੈ। ਐਪ ਨੂੰ 23 ਦਸੰਬਰ ਨੂੰ ਰਿਮੂਵ ਕੀਤਾ ਗਿਆ ਸੀ ਅਤੇ ਇਸ ਦੇ ਚੀਨੀ ਵਰਜਨ ਦੇ ਨਾਲ-ਨਾਲ ਅੰਗਰੇਜ਼ੀ ਵਰਜਨ ਨੂੰ ਵੀ ਹਟਾ ਦਿੱਤਾ ਗਿਆ ਹੈ। ਐਪਲ ਦੇ ਤਰਜਮਾਨ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਲੋਕਲ ਨਿਯਮਾਂ ਦਾ ਉਲੰਘਣ ਹੋਇਆ ਹੈ ਪਰ ਇਸ ਸਮੱਸਿਆ ਨੂੰ ਸੁਲਝਾਇਆ ਗਿਆ ਹੈ ਅਤੇ ਇਸ ਐਪ ਨੂੰ ਫਿਰ ਤੋਂ ਉਪਲੱਬਧ ਕਰਵਾਇਆ ਜਾਵੇਗਾ।

Related News