ਐਪਲ ਦੀ ਵੱਡੀ ਕਾਰਵਾਈ, ਚੀਨੀ ਐਪ ਸਟੋਰ ਤੋਂ ਡਿਲੀਟ ਕੀਤੇ 39,000 ਗੇਮਿੰਗ ਐਪਸ

01/01/2021 5:43:49 PM

ਗੈਜੇਟ ਡੈਸਕ– ਐਪਲ ਨੇ ਇਕ ਵਾਰ ਫਿਰ ਤੋਂ ਚੀਨ ’ਚ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਐਪ ਸਟੋਰ ਤੋਂ 39,000 ਗੇਮਿੰਗ ਐਪਸ ਨੂੰ ਹਟਾ ਦਿੱਤਾ ਹੈ। ਚੀਨੀ ਐਪਸ ’ਤੇ ਇਕ ਦਿਨ ’ਚ ਐਪਲ ਦੁਆਰਾ ਹੋਣ ਵਾਲੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਐਪਲ ਨੇ ਗੇਮਿੰਗ ਐਪਸ ਨੂੰ ਐਪ ਸਟੋਰ ਤੋਂ ਹਟਾਉਣ ਦਾ ਫੈਸਲਾ ਲਾਈਸੈਂਸ ਜਮ੍ਹਾ ਨਾ ਕਰਵਾਉਣ ਕਾਰਨ ਲਿਆ ਹੈ। ਹੁਣ ਤਕ ਲਾਈਸੈਂਸ ਦੀ ਕਮੀਂ ਕਾਰਨ ਐਪਲ ਨੇ ਕੁਲ 46,000 ਐਪਸ ਨੂੰ ਐਪ ਸਟੋਰ ਤੋਂ ਹਟਾਇਆ ਹੈ। 

ਦਰਅਸਲ, ਐਪਲ ਨੇ ਸਾਰੇ ਗੇਮ ਡਿਵੈਲਪਰਾਂ ਨੂੰ ਲਾਈਸੈਂਸ ਜਮ੍ਹਾ ਕਰਵਾਉਣ ਲਈ 31 ਦਸੰਬਰ ਤਕ ਦਾ ਸਮਾਂ ਦਿੱਤਾ ਸੀ ਪਰ ਡਿਵੈਲਪਰਾਂ ਨੇ ਕੋਈ ਲਾਈਸੈਂਸ ਜਮ੍ਹਾ ਨਹੀਂ ਕਰਵਾਇਆ ਜਿਸ ਤੋਂ ਬਾਅਦ ਐਪਲ ਨੇ ਇਹ ਫੈਸਲਾ ਲਿਆ ਹੈ। ਰਿਸਰਚ ਫਰਮ Qimai ਮੁਤਾਬਕ, 1,500 ਐਪਸ ’ਚੋਂ ਸਿਰਫ 74 ਐਪਸ ਨੇ ਤੈਅ ਸਮੇਂ ’ਤੇ ਲਾਈਸੈਂਸ ਜਮ੍ਹਾ ਕੀਤੇ ਹਨ। ਡਿਲੀਟ ਕੀਤੇ ਗਏ ਐਪਸ ’ਚ Ubisoft, NBA 2K20 ਵਰਗੇ ਐਪਸ ਸ਼ਾਮਲ ਹਨ। ਐਪਸ ਨੇ ਇਸ ਕਾਰਵਾਈ ਨੂੰ ਲੈ ਕੇ ਅਧਿਕਾਰਤ ਤੌਰ ’ਤੇ ਕੋਈ ਸਫਾਈ ਨਹੀਂ ਦਿੱਤੀ। 

31 ਦਸੰਬਰ ਤਕ ਦਾ ਦਿੱਤਾ ਸੀ ਸਮਾਂ
ਐਪਲ ਨੇ ਇਸੇ ਸਾਲ ਫਰਵਰੀ ’ਚ ਸਾਰੇ ਗੇਮ ਡਿਵੈਲਪਰਾਂ ਨੂੰ ਲਾਈਸੈਂਸ ਵਿਖਾਉਣ ਲਈ 30 ਜੂਨ ਤਕ ਦਾ ਸਮਾਂ ਦਿੱਤਾ ਸੀ। ਕੰਪਨੀ ਨੇ ਬਾਅਦ ’ਚ ਇਸ ਸਮਾਂ ਮਿਆਦ ਨੂੰ ਵਧਾ ਕੇ 31 ਦਸੰਬਰ ਕਰ ਦਿੱਤਾ ਸੀ ਪਰ ਡਿਵੈਲਪਰਾਂ ਨੇ ਕੋਈ ਲਾਈਸੈਂਸ ਨਹੀਂ ਵਿਖਾਇਆ ਜਿਸ ਤੋਂ ਬਾਅਦ ਐਪਲ ਨੇ ਇਹ ਫੈਸਲਾ ਲਿਆ ਹੈ। ਚੀਨ ਦੇ ਐਂਡਰਾਇਡ ਐਪ ਸਟੋਰ ਨੇ ਲਾਈਸੈਂਸ ’ਤੇ ਨਿਯਮਾਂ ਦੀ ਪਾਲਨਾਂ ਕੀਤੀ ਹੈ। 

ਇਸ ਤੋਂ ਪਹਿਲਾਂ ਇਸੇ ਸਾਲ ਜੂਨ ਮਹੀਨੇ ’ਚ ਐਪਲ ਨੇ ਚੀਨ ਦੇ ਹਜ਼ਾਰਾਂ ਐਪ ਦੇ ਅਪਡੇਟ ਨੂੰ ਸਪੈਂਡ ਕਰ ਦਿੱਤਾ ਸੀ। ਐਪਲ ਨੇ ਇਹ ਫੈਸਲਾ ਸਰਕਾਰੀ ਲਾਈਸੈਂਸ ਦੀ ਕਮੀ ਕਾਰਨ ਕੀਤਾ ਸੀ। ਐਪਲ ਦੇ ਇਸ ਫੈਸਲੇ ਨਾਲ 60,000 ਤੋਂ ਜ਼ਿਆਦਾ ਗੇਮਿੰਗ ਐਪਸ ਦਾ ਅਪਡੇਟ ਸਸਪੈਂਡ ਹੋ ਗਿਆ ਸੀ। ਸਾਲ 2010 ਤੋਂ ਲੈ ਕੇ ਹੁਣ ਤਕ ਸਿਰਫ 43,000 ਡਿਵੈਲਪਰਾਂ ਨੇ ਹੀ ਲਾਈਸੈਂਸ ਜਮ੍ਹਾ ਕੀਤੇ ਹਨ। 


Rakesh

Content Editor

Related News