ਤੁਸੀਂ ਵੀ ਇਨ੍ਹਾਂ ਐਪਸ ਰਾਹੀਂ ਲਿਆ ਹੈ ਲੋਨ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਵੱਡੀ ਸਮੱਸਿਆ

07/10/2023 1:19:10 PM

ਗੈਜਟ ਡੈਸਕ- ਐਪਲ ਨੇ ਆਪਣੇ ਐਪ ਸਟੋਰ ਤੋਂ ਕਈ ਮੋਬਾਇਲ ਐਪ ਨੂੰ ਡਿਲੀਟ ਕਰ ਦਿੱਤਾ ਹੈ। ਇਹ ਐਪ ਆਨਲਾਈਨ ਲੋਨ ਦੇਣ ਵਾਲੇ ਸਨ। ਲੋਨ ਦੇਣ ਤੋਂ ਬਾਅਦ ਇਹ ਐਪਸ ਲੋਕਾਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਨੂੰ ਐਡਿਟ ਕਰਕੇ ਵਾਇਰਲ ਕਰਨ ਦੀ ਧਮਕੀ ਦਿੰਦੇ ਸਨ. ਇਨ੍ਹਾਂ ਐਪਸ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਜਿਸਤੋਂ ਬਾਅਦ ਐਪਲ ਨੇ ਇਹ ਫੈਸਲਾ ਲਿਆ ਹੈ। ਜਿਨ੍ਹਾਂ ਐਪਸ ਨੂੰ ਐਪਲ ਨੇ ਆਪਣੇ ਐਪ ਸਟੋਰ ਤੋਂ ਹਟਾਇਆ ਹੈ ਉਨ੍ਹਾਂ 'ਚ Pocket Kash, White Kash, Golden Kash ਅਤੇ OK Rupee ਵਰਗੇ ਐਪਸ ਦੇ ਨਾਂ ਸ਼ਾਮਲ ਹਨ। ਇਨ੍ਹਾਂ ਐਪਸ ਦੀ ਲੋਕਪ੍ਰਿਯਤਾ ਇੰਨੀ ਸੀ ਕਿ ਇਹ ਐਪ ਸਟੋਰ 'ਤੇ ਫਾਈਨਾਂਸ ਕੈਟਾਗਰੀ 'ਚ ਟਾਪ-20 ਦੀ ਲਿਸਟ 'ਚ ਆ ਗਏ ਸਨ।

ਲੋਨ ਨਾ ਚੁਕਾਉਣ 'ਤੇ ਫੋਟੋ ਨੂੰ ਐਡਿਟ ਕਰਕੇ ਵਾਇਰਲ ਕਰਨ ਦੀ ਦਿੱਤੀ ਧਮਕੀ
ਸੰਧਿਆ ਰਮੇਸ਼ ਨਾਂ ਦੇ ਇਕ ਯੂਜ਼ਰ ਨੇ ਟਵਿਟਰ 'ਤੇ ਦਾਅਵਾ ਕੀਤਾ ਹੈ ਕਿ White Kash ਐਪ ਨੇ ਉਸਨੂੰ ਧਮਕੀ ਦਿੱਤੀ ਹੈ ਕਿ ਉਸ ਦੀਆਂ ਤਸਵੀਰਾਂ ਨੂੰ ਐਡਿਟ ਕਰਕੇ ਨਿਊਡ ਬਣਾ ਕੇ ਉਨ੍ਹਾਂ ਦੇ ਫੋਨ ਦੇ ਸਾਰੇ ਕਾਨਟੈਕਟ ਲਿਸਟ 'ਚ ਸ਼ੇਅਰ ਕਰ ਦਿੱਤਾ ਜਾਵੇਗਾ। ਇਸ ਸੰਬੰਧ 'ਚ ਪੁਲਸ ਸ਼ਿਕਾਇਤ ਵੀ ਕੀਤੀ ਗਈ ਹੈ। ਇਸ ਤਰ੍ਹਾਂ ਦੇ ਐਪਸ ਵਿਆਜ ਵੀ ਬਹੁਤ ਜ਼ਿਆਦਾ ਲੈਂਦੇ ਹਨ ਪਰ ਲੋਕਾਂ ਨੂੰ ਆਧਾਰ ਕਾਰਡ ਦੇ ਆਧਾਰ 'ਤੇ ਤੁਰੰਤ ਲੋਨ ਮਿਲ ਜਾਂਦਾ ਹੈ। ਅਜਿਹੇ 'ਚ ਲੋਕ ਇਸਦੇ ਜਾਲ 'ਚ ਫਸ ਜਾਂਦੇ ਹਨ।

ਇਸ ਤਰ੍ਹਾਂ ਦੇ ਐਪ ਲੋਕਾਂ ਦੇ ਫੋਨ 'ਚ ਮੌਜੂਦ ਸਾਰੀਆਂ ਤਸਵੀਰਾਂ ਐਕਸੈਸ ਕਰਦੇ ਹਨ। ਇਸਤੋਂ ਇਲਾਵਾ ਕਾਨਟੈਕਟ ਲਿਸਟ ਵੀ ਚੋਰੀ ਕਰਦੇ ਹਨ। ਇਨ੍ਹਾਂ ਐਪਸ ਨੂੰ ਡਿਵੈਲਪ ਕਰਨ ਵਾਲਿਆਂ ਦੀ ਪਛਾਣ ਵੀ ਜਲਦੀ ਉਜਾਗਰ ਨਹੀਂ ਹੁੰਦੀ ਕਿਉਂਕਿ ਐਪ ਸਟੋਰ 'ਤੇ ਸਹੀ ਜਾਣਕਾਰੀ ਮੌਜੂਦ ਨਹੀਂ ਰਹਿੰਦੀ। ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਐਪਲ ਨੇ ਇਨ੍ਹਾਂ ਐਪਸ ਨੂੰ ਆਪਣੇ ਸਟੋਰ ਤੋਂ ਹਟਾ ਦਿੱਤਾ ਹੈ। ਇਸਤੋਂ ਪਹਿਲਾਂ ਗੂਗਲ ਨੇ ਵੀ ਕਈ ਸਾਰੇ ਲੋਨ ਐਪਸ ਨੂੰ ਆਪਣੇ ਸਟੋਰ ਤੋਂ ਹਟਾਇਆ ਹੈ। ਐਪਲ ਨੇ ਕਿਹਾ ਹੈ ਕਿ ਐਪ ਸਟੋਰ 'ਤੇ ਇਸ ਤਰ੍ਹਾਂ ਦੀਆਂ ਹਰਕਤਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।


Rakesh

Content Editor

Related News