iOS 13.6 ਦੀ ਅਪਡੇਟ ਜਾਰੀ, Car Key ਸਮੇਤ ਮਿਲਣਗੇ ਹੈਲਥ ਨਾਲ ਜੁੜੇ ਨਵੇਂ ਫੀਚਰਜ਼

Friday, Jul 17, 2020 - 02:11 AM (IST)

iOS 13.6  ਦੀ ਅਪਡੇਟ ਜਾਰੀ, Car Key ਸਮੇਤ ਮਿਲਣਗੇ ਹੈਲਥ ਨਾਲ ਜੁੜੇ ਨਵੇਂ ਫੀਚਰਜ਼

ਗੈਜੇਟ ਡੈਸਕ—ਐਪਲ ਨੇ ਆਈਫੋਨ ਲਈ ਆਈ.ਓ.ਐੱਸ. 13.6 ਦੀ ਅਪਡੇਟ ਜਾਰੀ ਕਰ ਦਿੱਤੀ ਹੈ। ਇਹ ਦੁਨੀਆ ਭਰ ਦੇ ਸਾਰੇ ਆਈਫੋਨ ਯੂਜ਼ਰਸ ਲਈ ਹੁਣ ਉਪਲੱਬਧ ਹੈ। ਇਸ ਅਪਡੇਟ ਨਾਲ ਕੁਝ ਨਵੇਂ ਫੀਚਰਸ ਦਿੱਤੇ ਹਨ। ਐਪਲ ਦੀ ਇਸ ਨਵੀਂ ਅਪਡੇਟ 'ਚ ਕੰਪਨੀ ਨੇ Car Key ਫੀਚਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਹੋਏ ਐਪਲ ਦੇ ਵਰਲਡ ਵਾਇਡ ਡਿਵੈੱਲਪਰ ਕਾਨਫਰੰਸ ਦੌਰਾਨ ਕੰਪਨੀ ਨੇ Apple Car Key ਦਾ ਐਲਾਨ ਕੀਤਾ ਸੀ। iOS 13.6 'ਚ Car Key ਦਾ ਸੋਪਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ Apple News+ ਆਡੀਓ ਵੀ ਮਿਲੇਗੀ। ਹਾਲਾਂਕਿ ਇਹ ਕੁਝ ਦੇਸ਼ਾਂ ਲਈ ਲਿਮਟਿਡ ਹੈ। ਨਵੀਂ ਅਪਡੇਟ ਨਾਲ ਹੈਲਥ ਐਪ 'ਚ ਵੀ ਨਵੇਂ ਫੀਚਰਸ ਅਤੇ ਇੰਪਰੂਵਮੈਂਟਸ ਕੀਤੇ ਗਏ ਹਨ।

Apple Car Key ਦੀ ਗੱਲ ਕਰੀਏ ਤਾਂ ਇਹ ਕਾਰ ਲਈ ਡਿਜ਼ੀਟਲ ਚਾਬੀ ਦਾ ਕੰਮ ਕਰੇਗਾ ਭਾਵ ਆਈਫੋਨ ਰਾਹੀਂ ਕਾਰ ਲਾਕ ਅਤੇ ਅਨਲਾਕ ਕੀਤਾ ਜਾ ਸਕੇਗਾ। ਜੇਕਰ ਕਿਸੇ ਦੂਜੇ ਨਾਲ ਡਿਜ਼ੀਟਲ ਦਾ ਸ਼ੇਅਰ ਕਰਨਾ ਹੈ ਤਾਂ ਯੂਜ਼ਰਸ ਅਜਿਹਾ ਵੀ ਕਰ ਸਕਦੇ ਹਨ। ਹਾਲਾਂਕਿ ਅਜੇ Car Key ਸਾਰੀਆਂ ਕਾਰਾਂ ਲਈ ਨਹੀਂ ਹੈ ਬਲਕਿ ਸ਼ੁਰੂਆਤ 'ਚ ਇਸ ਦਾ ਸਪੋਰਟ ਸਿਰਫ BMW 5-Series ਦੀ ਕਾਰ 'ਚ ਹੀ ਮਿਲੇਗਾ। ਆਉਣ ਵਾਲੇ ਸਮੇਂ 'ਚ ਵੱਖ-ਵੱਖ ਕਾਰ ਕੰਪਨੀਆਂ ਵੀ  Apple car key ਦਾ ਸਪੋਰਟ ਦੇ ਸਕਦੀਆਂ ਹਨ।

ਆਈਫੋਨ 'ਚ ਦਿੱਤੇ ਗਏ ਹੈਲਥ ਐਪ ਦੀ ਗੱਲ ਕਰੀਏ ਤਾਂ ਹੁਣ ਇਸ ਨਵੀਂ ਅਪਡੇਟ ਤੋਂ ਬਾਅਦ ਯੂਜ਼ਰਸ ਪਹਿਲਾਂ ਤੋਂ ਬਿਹਤਰ ਤਰੀਕੇ ਨਾਲ ਹੈਲਥ ਟ੍ਰੈਕ ਕਰ ਸਕਦੇ ਹਨ। ਬੁਖਾਰ, ਸਰਦੀ ਜਾਂ ਖੰਘ ਹੋਣ 'ਤੇ ਵੀ ਤੁਸੀਂ ਹੈਲਥ ਡਾਟਾ ਰਿਕਾਰਡ ਕਰ ਸਕਦੇ ਹੋ। ਇਸ ਥਰਡ ਪਾਰਟੀ ਹੈਲਥ ਟ੍ਰੈਕਿੰਗ ਐਪਸ ਨਾਲ ਵੀ ਸ਼ੇਅਰ ਕੀਤਾ ਜਾ ਸਕਦਾ ਹੈ।

Apple News+ ਆਡੀਓ ਬ੍ਰੀਫਿੰਗ ਵੀ ਇਸ ਅਪਡੇਟ ਨਾਲ ਮਿਲੇਗਾ ਜੋ ਫਿਲਹਾਲ ਅਮਰੀਕਾ ਲਈ ਹੈ। ਇਸ ਨਵੀਂ ਅਪਡੇਟ ਨਾਲ ਬਗ ਫਿਕਸ ਵੀ ਹਨ ਅਤੇ ਕੁਝ ਇੰਪਰੂਵਮੈਂਟਸ ਵੀ ਦਿੱਤੇ ਗਏ ਹਨ। ਇਨ੍ਹਾਂ 'ਚ ਆਈਕਲਾਊਡ ਡਾਟਾ ਸਿੰਕ, ਵਾਈ-ਫਾਈ ਕਾਲਿੰਗ ਇੰਪਰੂਵਮੈਂਟ ਅਤੇ ਡਾਟਾ ਰੋਮਿੰਗ ਇਮਪਰੂਵਮੈਂਟ ਸ਼ਾਮਲ ਹੈ। ਨਵੇਂ ਵਰਜ਼ਨ ਦੀ ਅਪਡੇਟ ਇੰਸਟਾਲ ਕਰਨ ਲਈ ਤੁਸੀਂ ਆਈਫੋਨ ਦੀ ਸੈਟਿੰਗਸ 'ਚ ਜਾ ਕੇ ਸਾਫਟਵੇਅਰ ਜਰਨਲ ਆਪਸ਼ਨ ਤੋਂ ਸਾਫਟਵੇਅਰ ਅਪਡੇਟ 'ਤੇ ਟੈਪ ਕਰ ਸਕਦੇ ਹੋ। ਇਥੇ ਇਸ ਅਪਡੇ ਨਾਲ ਦਿੱਤੇ ਗਏ ਸਾਰੇ ਫੀਚਰਸ ਅਤੇ ਇੰਪਰੂਵਮੈਂਟਸ ਦੇ ਬਾਰੇ 'ਚ ਵੀ ਪੜ੍ਹ ਸਕੋਗੇ।


author

Karan Kumar

Content Editor

Related News