ਗੁੱਡ ਨਿਊਜ਼! ਹੁਣ ਬਾਜ਼ਾਰ 'ਚ ਜਲਦ ਮਿਲਣਗੇ ਭਾਰਤ 'ਚ ਬਣੇ iPhone

10/16/2019 1:13:25 PM

ਗੈਜੇਟ ਡੈਸਕ– ਭਾਰਤ ’ਚ ਐਪਲ ਦੀ ਵਧਦੀ ਵਿਕਰੀ ਕੰਪਨੀ ਨੂੰ ਉਤਸ਼ਾਹਿਤ ਕਰਨ ਦੇ ਲਿਹਾਜ ਨਾਲ ਵੱਡਾ ਕਦਮ ਸਾਬਤ ਹੋ ਸਕਦੀ ਹੈ। ਆਈਫੋਨ ਬਣਾਉਣ ਵਾਲੀ ਅਮਰੀਕੀ ਕੰਪਨੀ ਐਪਲ ਗਲੋਬਲ ਮੈਨਿਊਫੈਕਚਰਿੰਗ ਦੇ ਪ੍ਰਮੁੱਖ ਹਬ ’ਚ ਭਾਰਤ ਨੂੰ ਸ਼ਾਮਲ ਕਰਨ ’ਤੇ ਵਿਚਾਰ ਕਰ ਰਹੀ ਹੈ। ਕੰਪਨੀ ਅਸਲ ’ਚ ਭਾਰਤ ’ਚ ਆਈਫੋਨ ਲਈ ਨਵੇਂ ਮਾਡਲ ਦੀ ਅਸੈਂਬਲਿੰਗ ਕਰਨ ਦੀ ਯੋਜਨਾ ਬਣਾ ਰਹੀ ਹੈ।

 

 

ਇਸ ਸਮੇਂ ਐਪਲ ਦੇ ਪ੍ਰੋਡਕਟ ਦੀ ਜ਼ਿਆਦਾਤਰ ਮੈਨਿਊਫੈਕਚਰਿੰਗ ਚੀਨ ’ਚ ਹੁੰਦੀ ਹੈ। ਪਿਛਲੇ ਕੁਝ ਸਮੇਂ ਤੋਂ ਅਮਰੀਕਾ-ਚੀਨ ਵਿਚਾਲੇ ਟ੍ਰੇਡ ਵਾਰ ਕਾਰਨ ਐਪਲ ਆਪਣਾ ਜ਼ੋਖਮ ਘੱਟ ਕਰਨਾ ਚਾਹੁੰਦੀ ਹੈ ਅਤੇ ਇਸ ਕਾਰਨ ਉਹ ਹੁਣ ਚੀਨ ’ਚੋਂ ਮੈਨਿਊਫੈਕਚਰਿੰਗ ਬੇਸ ਸ਼ਿਫਟ ਕਰਨਾ ਚਾਹੁੰਦੀ ਹੈ। ਇਸ ਸਮੇਂ ਐਪਲ ਨੂੰ ਇਸ ਲਈ ਭਾਰਤ ਸਭ ਤੋਂ ਠੀਕ ਬਾਜ਼ਾਰ ਦਿਸ ਰਿਹਾ ਹੈ।ਦੁਨੀਆ ਦੀ ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਐਪਲ ਨੇ ਚੇਨਈ ਦੇ ਨੇੜੇ ਮੌਜੂਦ ਫਾਕਸਕਾਨ ਦੇ ਪਲਾਂਟ ’ਚ ਕਈ ਹਫਤਿਆਂ ਤਕ ਟ੍ਰਾਇਲ ਕੀਤਾ। ਇਸ ਤੋਂ ਬਾਅਦ ਹਾਲ ਹੀ ’ਚ ਇਸ ਪਲਾਂਟ ’ਚ ਆਈਫੋਨ ਐਕਸ ਆਰ ਬਣਾਉਣਾ ਸ਼ੁਰੂ ਕੀਤਾ ਹੈ। ਇਸ ਤੋਂ ਬਾਅਦ ਐਪਲ ਦੀ ਯੋਜਨਾ ਇਸ ਪਲਾਂਟ ’ਚ ਨਵੀਂ ਆਈਫੋਨ 11 ਸੀਰੀਜ਼ ਬਣਾਉਣ ਦੀ ਹੈ। 

ਇਕਨੋਮਿਕ ਟਾਈਮਸ ਦੀ ਰਿਪੋਰਟ ਮੁਤਾਬਕ, ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਐਪਲ ਨੇ ਪਿਛਲੇ ਕੁਝ ਮਹੀਨਿਆਂ ’ਚ ਯੂਰਪ  ਨੂੰ ਆਈਫੋਨ ਦੇ 6ਐੱਸ ਅਤੇ 7 ਮਾਡਲ ਦਾ ਨਿਰਯਾਤ ਭਾਰਤ ਤੋਂ ਕੀਤਾ ਹੈ। ਇਸ ਤੋਂ ਬਾਅਦ ਐਪਲ ਦੀ ਯੋਜਨਾ ਹੋਰ ਮਾਰਕੀਟ ’ਚ ਵੀ ਆਪਣੇ ਪ੍ਰੋਡਕਟ ਨਿਰਯਾਤ ਭਾਰਤ ਤੋਂ ਕਰਨ ਦੀ ਹੈ। 

ਕੰਪਨੀ ਨਾਲ ਜੁੜੇ ਐਗਜ਼ੀਕਿਊਟਿਵ ਨੇ ਦੱਸਿਆ ਕਿ ਜੇਕਰ ਐਪਲ ਆਈਫੋਨ ਐਕਸ ਆਰ ਨੂੰ ਭਾਰਤ ’ਚ ਬਣਾਉਂਦੀ ਹੈ ਤਾਂ ਉਸ ਨੂੰ ਇੰਪੋਰਟ ਡਿਊਟੀ ’ਚ ਲਗਭਗ 20 ਫੀਸਦੀ ਦੀ ਬਚਤ ਹੋ ਸਕਦੀ ਹੈ। ਇਸ ਨਾਲ ਆਈਫੋਨ ਐਕਸ ਆਰ ਦੀ ਗਾਹਕਾਂ ਲਈ ਕੀਮਤ ’ਚ ਕੋਈ ਕਮੀ ਨਹੀਂ ਹੋਵੇਗੀ। ਐਪਲ ਨੇ ਭਾਰਤ ’ਚ ਬਣੇ ਆਈਫੋਨ ਦੀ ਕੀਮਤ ’ਚ ਕਮੀ ਨਹੀਂ ਕੀਤੀ। ਐਪਲ ਦੇ ਵੱਡੇ ਗਲੋਬਲ ਕਾਨਟ੍ਰੈਕਟ ਮੈਨਿਊਫੈਕਚਰਰ ਹੁਣ ਭਾਰਤ ’ਚ ਮੌਜੂਦ ਹਨ। ਫਾਕਸਕਾਨ ਤੋਂ ਪਹਿਲਾਂ ਤਾਈਵਾਨ ਦੀ ਵਿਸਟ੍ਰੋਨ ਨੇ ਸਾਲ 2017 ’ਚ ਬੈਂਗਲੁਰੂ ਦੇ ਨੇੜੇ ਆਈਫੋਨ ਦੀ ਅਸੈਂਬਲਿੰਗ ਸ਼ੁਰੂ ਕੀਤੀ ਸੀ। ਇਹ ਸੁਵਿਧਾ ਸਿਰਫ ਪੁਰਾਣੇ ਮਾਡਲ ਲਈ ਸੀ।


Related News